ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵਲੋਂ ਰਖੀ ਗਈ ਸੀ ਚੋਣ ਪ੍ਰਚਾਰ ਮੌਕੇ ਵਿਸ਼ੇਸ਼ ਮੁਲਾਕਾਤ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਕੈਨੇਡਾ ਵਿਖੇ 28 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਜਾ ਰਹੇ ਹਨ ਤੇ ਕੈਨੇਡੀਅਨ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦਾ ਕਾਫੀ ਵੱਡਾ ਯੋਗਦਾਨ ਬਣ ਚੁਕਿਆ ਹੈ, ਜਿਸ ਕਰਕੇ ਚੋਣ ਉੱਮੀਦੁਆਰਾਂ ਦੀਆਂ ਨਜਰਾਂ ਪੰਜਾਬੀ ਭਾਈਚਾਰੇ ਉਪਰ ਰਹਿੰਦੀਆਂ ਹਨ। ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਮੌਂਟਰੀਆਲ ਵਿਖੇ ਪੰਜਾਬੀ ਭਾਈਚਾਰੇ ਲਈ ਅਣਥੱਕ ਸੇਵਾ ਕਰ ਰਹੇ ਹਨ ਵਲੋਂ ਡੀਡੀਓ ਖੇਤਰ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਅਤੇ ਲਿਬਰਲ ਪਾਰਟੀ ਤੋਂ ਮੌਜੂਦਾ ਉਮੀਦੁਆਰ ਸੁਮੀਰ ਜੁਬੇਰੀ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਸੁਆਗਤ ਕੀਤਾ ਗਿਆ।

ਮੌਂਟਰੀਆਲ ਤੋਂ ਮੀਟਿੰਗ ਵਿਚ ਹਾਜਿਰ ਮਨਿੰਦਰ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਸੁਮੀਰ ਜੁਬੇਰੀ ਨੇ ਸੰਸਥਾ ਦੇ ਮੈਂਬਰਾਂ ਅਤੇ ਜਨਤਾ ਨਾਲ ਇਕ ਆਮ ਮਿਲਣੀ ਦੌਰਾਨ ਲਿਬਰਲ ਪਾਰਟੀ ਦੀਆਂ ਉਪਲਬਧੀਆਂ ਤੇ ਅਗਲੇ ਪ੍ਰੋਗਰਾਮ ਦੇ ਬਾਰੇ ਚਾਨਣ ਪਾਉਂਦਿਆਂ ਦੱਸਿਆ ਕਿ ਅਸੀਂ ਪੰਜਾਬੀ ਭਾਈਚਾਰੇ ਨਾਲ ਸੁੱਖ ਦੁੱਖ ਵਿੱਚ ਉਹਨਾਂ ਨਾਲ ਚਟਾਨ ਵਾਂਗ ਖੜੇ ਹੋਏ ਹਾਂ ਤੇ ਓਹਨਾ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਆਰਗਨਾਈਜੇਸ਼ਨ ਦੇ ਪ੍ਰਧਾਨ ਤਰਨਤੇਜ ਸਿੰਘ ਹੁੰਦਲ ਨੇ ਦਸਿਆ ਕੀ ਕੈਨੇਡਾ ਦੇ ਨਵੇ ਬਣਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਹੁਤ ਵਧੀਆ ਸ਼ਖਸ਼ੀਅਤ ਹਨ।

ਲਖਵਿੰਦਰ ਸਿੰਘ ਉੱਪਲ ਨੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਲਿਬਰਲ ਪਾਰਟੀ ਦੀ ਸਪੋਰਟ ਕਰਨ ਅਪੀਲ ਕੀਤੀ. ਇਸ ਮੌਕੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਵੇਰਵਾ, ਡਾ. ਰਾਹੁਲ ਗਾਵਰੀ ਨੇ ਮੈਂਬਰ ਪਾਰਲੀਮੈਂਟ ਸੁਮੀਰ ਜੁਬੇਰੀ ਨੂੰ ਜਾਣੂ ਕਰਵਾਇਆ ਜਿਨ੍ਹਾਂ ਨੂੰ ਜੁਬੇਰੀ ਨੇ ਬਹੁਤ ਧਿਆਨ ਨਾਲ ਸੁਣਿਆ ਤੇ ਇੰਨ੍ਹਾ ਦਾ ਹੱਲ ਕਰਵਾਣ ਦਾ ਭਰੋਸਾ ਦਿਵਾਇਆ। ਆਰਗੇਨਾਈਜੇਸ਼ਨ ਦੇ ਡਾਇਰੈਕਟਰ ਦਲਵਿੰਦਰ ਕੌਰ ਔਲਖ, ਕਪਿਲ ਦੇਵ, ਜੋਗਿੰਦਰ ਸਿੰਘ ਸਿੱਧੂ, ਅੰਮਿ੍ਤਪਾਲ ਕੌਰ, ਮੰਜੂ ਚੋਪੜਾ ਅਤੇ ਪੰਜਾਬੀ ਭਾਈਚਾਰੇ ਨੇ ਲਿਬਰਲ ਪਾਰਟੀ ਨੂੰ ਸਪੋਰਟ ਕਰਨ ਦਾ ਵਾਇਦਾ ਕੀਤਾ। ਅੰਤ ਵਿਚ ਸੰਸਥਾ ਵਲੋਂ ਮੀਟਿੰਗ ਵਿੱਚ ਆਏ ਮੈਂਬਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version