(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਜਥੇਦਾਰ ਕਰਮ ਸਿੰਘ ਹਾਲੈਂਡ ਨੇ ਸੁਖਬੀਰ ਬਾਦਲ ਉਪਰ ਹਮਲੇ ਨੂੰ ਸਿੱਖ ਭਾਵਨਾਵਾ ਦਾ ਦਰਦ ਦੱਸਿਆ ਹੈ। ਉਹਨਾ ਕਿਹਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ, ਨਾਮ ਸਿਮਰਨ ਕਰ ਰਹੀਆ ਸੰਗਤਾਂ ਉਪਰ ਬਾਦਲ ਸਰਕਾਰ ਵਲੋ ਗੋਲੀਆ ਚਲਾ ਕੇ ਸ਼ਹੀਦ ਕੀਤੇ ਸਿੰਘਾਂ ਦੀਆ ਸ਼ਹੀਦੀਆਂ ਦਾ ਪ੍ਰਤੀਕਰਮ ਦੱਸਿਆ ਹੈ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋ ਗੁਨਾਹ ਕਬੂਲ ਕਰਨ ਤੋ ਬਾਅਦ ਭਾਈ ਨਰਾਇਣ ਸਿੰਘ ਚੌੜਾ ਖਿਲਾਫ ਬਿਆਨਾ ਤੋ ਲਗਦਾ ਹੈ ਕਿ ਇਹ ਭਾਰਤੀ ਸਰਕਾਰ ਦੇ ਇਸ਼ਾਰੇ ਉਪਰ ਸ਼ੰਘਰਸ਼ੀ ਸਿੰਘਾਂ ਨੂੰ ਬਦਨਾਮ ਕਰ ਰਹੇ ਹਨ।
ਇਹਨਾਂ ਨੂੰ ਆਪਣੇ ਗੁਨਾਹਗਾਰ ਹੋਣ ਦਾ ਕੋਈ ਅਹਿਸਾਸ ਨਹੀ। ਚਾਹੀਦਾ ਤਾ ਇਹ ਕੇ ਸਾਰੇ ਗੁਨਾਹਗਾਰ ਅਕਾਲ ਤਖਤ ਸਾਹਿਬ ਉਪਰ ਦੋਸ਼ੀ ਪਾਏ ਜਾਣ ਉਪਰੰਤ ਆਪਣੇ ਆਪ ਨੂੰ ਕਾਨੂੰਨ ਸਾਹਮਣੇ ਪੇਸ਼ ਕਰ ਕੇ ਆਪਣੇ ਗੁਨਾਹਗਾਰ ਕਬੂਲ ਕਰਨ। ਜਥੇਦਾਰ ਕਰਮ ਸਿੰਘ ਹਾਲੈਂਡ ਨੇ ਕਿਹਾ ਕੇ ਦੁਨੀਆ ਭਰ ਦੇ ਸਿੱਖ ਭਾਈ ਨਰਾਇਣ ਸਿੰਘ ਚੌੜਾ ਦਾ ਸਤਿਕਾਰ ਕਰਦੇ ਹਨ।
ਸਰਕਾਰ ਆਪਣੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਬਾਦਲ ਟੋਲੇ ਵਲੋ ਆਪਣੇ ਗੁਨਾਹ ਕਬੂਲ ਕਰਨ ਤੋ ਬਾਅਦ ਭਗਵੰਤ ਮਾਨ ਸਰਕਾਰ ਕਿਉ ਨਹੀ ਇਹਨਾ ਨੂੰ ਫੜ ਕੇ ਕੇਸ ਚਲਾ ਰਹੀ? ਇਸਦਾ ਮਤਲਬ ਇਹ ਹੈ ਕੇ ਸਰਕਾਰ ਵੀ ਇਹਨਾਂ ਦੇ ਗੁਨਾਹਾਂ ਵਿੱਚ ਹਿਸੇਦਾਰ ਹੈ। ਅੰਤ ਵਿਚ ਜਥੇਦਾਰ ਕਰਮ ਸਿੰਘ ਹਾਲੈਂਡ ਨੇ ਪੰਥਕ ਜਥੇਬੰਦੀਆਂ ਨੂੰ ਭਾਈ ਨਰਾਇਣ ਸਿੰਘ ਚੌੜਾ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।