(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


ਦਿੱਲੀ ਦੇ ਦੋ ਵੱਡੇ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਈ ਮੇਲ ਰਾਹੀਂ ਧਮਕੀ ਮਿਲੀ ਹੈ। ਇਸ ਵਾਰ ਵੀ ਧਮਕੀ ਦੇਣ ਵਾਲੇ ਵਿਅਕਤੀ ਨੇ ਪੁਰਾਣੇ ਪੈਟਰਨ ਨੂੰ ਦੁਹਰਾਉਂਦੇ ਹੋਏ ਈਮੇਲ ਭੇਜੀ ਹੈ। ਸੂਤਰਾਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਕੀ ਭਰਿਆ ਮੇਲ ਸੰਜੇ ਗਾਂਧੀ ਹਸਪਤਾਲ ਅਤੇ ਬੁਰਾੜੀ ਹਸਪਤਾਲ ਨੂੰ ਆਇਆ ਹੈ।
ਹਸਪਤਾਲਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ, ਅੱਗ ਬੁਝਾਊ ਵਿਭਾਗ ਅਤੇ ਸਿਵਲ ਏਜੰਸੀਆਂ ਤੋਂ ਇਲਾਵਾ ਬੰਬ ਅਤੇ ਡਾਗ ਸਕੁਐਡ ਮੌਕੇ ‘ਤੇ ਪਹੁੰਚ ਗਏ ਹਨ। ਹਸਪਤਾਲ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲਾਂਕਿ ਹੁਣ ਤੱਕ ਹਸਪਤਾਲ ਦੇ ਅਹਾਤੇ ਵਿੱਚੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ।