WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

ਸ਼ਹੀਦ ਬੀਬੀਆਂ ਦੀ ਗਾਥਾ ‘‘ਕੌਰਨਾਮਾ’’ ਕਿਤਾਬ ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ਤੇ ਕੀਤੀ ਜਾਵੇਗੀ ਜਾਰੀ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪ੍ਰੇਰਨਾ ਨਾਲ ਲਿਖੀ ਗਈ ਕਿਤਾਬ ‘‘ਕੌਰਨਾਮਾ, ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ਇਤਿਹਾਸਕ ਧਰਤੀ ਪਿੰਡ ਪੰਜਵੜ੍ਹ ਤੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਹਿਲੇ ਸ਼ਹੀਦੀ ਸਮਾਗਮ ’ਤੇ 6 ਮਈ ਨੂੰ ਜਾਰੀ ਕੀਤੀ ਜਾਵੇਗੀ। ਖਾੜਕੂ ਸੰਘਰਸ਼ ਦੀਆਂ ਸ਼ਹੀਦ ਸਿੰਘਣੀਆਂ ਬਾਰੇ ਲਿਖਤੀ ਦਸਤਾਵੇਜ਼ ਦਾ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦਾ ਸੁਪਨਾ ਹੋਣ ਕਾਰਣ ‘ਕੌਰਨਾਮਾ’ ਉਹਨਾਂ ਨੂੰ ਸਮਰਪਿਤ ਹੈ। ਇਹਨਾਂ ਵਿਚਾਰ ਦਾ ਪ੍ਰਗਟਾਵਾ ਖਾੜਕੂ ਸੰਘਰਸ਼ ਦੇ ਆਗੂ ਭਾਈ ਦਲਜੀਤ ਸਿੰਘ ਨੇ ਭਾਈ ਪੰਜਵੜ੍ਹ ਦੀ ਪਹਿਲੀ ਬਰਸੀ ਦੇ ਪ੍ਰਬੰਧਾਂ ਸਬੰਧੀ ਬਠਿੰਡਾ ਵਿਖੇ ਬੁਲਾਈ ਇਕ ਬੈਠਕ ਦੌਰਾਨ ਕੀਤਾ।

ਜਾਰੀ ਇਕ ਪ੍ਰੈਸ ਬਿਆਨ ’ਚ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਖਾੜਕੂ ਸੰਘਰਸ਼ ਦੀਆਂ ਸ਼ਹੀਦ ਸਿੰਘਣੀਆਂ ਬਾਰੇ ਖੋਜ ਪੜ੍ਹਤਾਲ ਤੇ ਲਿਖਣ ਦਾ ਕਾਰਜ ਭਾਈ ਪੰਜਵੜ੍ਹ ਦੇ ਜਿਉਂਦਿਆ ਹੀ ਚਾਰ ਕੁ ਸਾਲ ਪਹਿਲਾਂ ਸ਼ੁਰੂ ਕਰਵਾਇਆ ਗਿਆ ਸੀ ਪਰ ਉਹ ਆਪਣੀ ਖਾਹਿਸ਼ ਆਪਣੇ ਜਿਉਂਦਿਆ ਜੀਅ ਪੂਰੀ ਨਾ ਹੁੰਦੀ ਦੇਖ ਸਕੇ, ਵਾਹਿਗੁਰੂ ਦੀ ਰਜ਼ਾ ਜੋ ਸੀ। ਉਹਨਾਂ ਦੱਸਿਆ ਕਿ ਇਸ ਕਿਤਾਬ ਬਾਰੇ ਖੋਜ ਪੜ੍ਹਤਾਲ ਤੇ ਲਿਖਣ ਦੀ ਜਿੰਮੇਵਾਰ ਬਲਜਿੰਦਰ ਸਿੰਘ ਕੋਟਭਾਰਾ ਦੀ ਲੱਗੀ, ਜੋ ਇਸਨੂੰ ਬਾਖੂਬੀ ਨਿਭਾ ਰਿਹਾ ਹੈ।

Gambhir Car Associate Motion Ads Motion Ads

ਇਸ ਮੌਕੇ ਉਘੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ਦੌਰਾਨ, ਇਹ ਕਿਤਾਬ ਉਹਨਾਂ ਸ਼ਹੀਦ ਸਿੰਘਣੀਆਂ, ਜਿਨ੍ਹਾਂ ਦੇ ਜੀਵਨ ਸੰਗਰਾਮ ਦਾ ਇਸ ਵਿਚ ਲਿਖਤੀ ਵੇਰਵਾ ਹੈ, ਨੂੰ ਸਨਮਾਨ ਦੇ ਰੂਪ ’ਚ ਭੇਟ ਕੀਤੀ ਜਾਵੇਗੀ।
ਇਸ ਮੌਕੇ ਭਾਈ ਮਨਧੀਰ ਸਿੰਘ, ਬਲਜਿੰਦਰ ਸਿੰਘ ਕੋਟਭਾਰਾ, ਡਾ. ਸਿਕੰਦਰ ਸਿੰਘ, ਭਾਈ ਭਰਪੂਰ ਸਿੰਘ ਮੈਨੇਜਰ, ਭਾਈ ਰਣਜੀਤ ਸਿੰਘ ਬਿਬੇਕਗੜ੍ਹ, ਬਲਜਿੰਦਰ ਸਿੰਘ ਏਕਨੂਰ ਖਾਲਸਾ ਫੌਜ ਆਦਿ ਸਿੰਘ ਵੀ ਹਾਜ਼ਰ ਸਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर