(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖਾਂ ਅਤੇ ਸਿੱਖੀ ‘ਤੇ ਹਮਲੇ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਦੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਹੋਰ ਤਾਂ ਹੋਰ ਸਿੱਖਾਂ ਦੇ ਗੌਰਵਮਈ ਇਤਿਹਾਸ ਨਾਲ ਵੀ ਛੇੜਛਾੜ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕੀ ਬੀਤੀ 23 ਫਰਵਰੀ ਨੂੰ ਦਿੱਲੀ ਦੇ ਇੰਦਰਲੋਕ ਗੁਰਦੁਆਰਾ ਸਾਹਿਬ ਵਿਖ਼ੇ ਦਵਿੰਦਰ ਸਿੰਘ ਹੈਪੀ ਜੋ ਕਿ ਪਟੇਲ ਨਗਰ ਰਹਿੰਦਾ ਹੈਂ ਵੱਲੋਂ ਸਿੱਖਾਂ ਦੀ ਅਰਦਾਸ ‘ਤੇ ਹਮਲਾ ਕੀਤਾ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨਾਲ ਪੰਥ ਅੰਦਰ ਵੱਡਾ ਰੋਸ ਫੈਲਿਆ ਹੋਇਆ ਹੈਂ। ਉਨ੍ਹਾਂ ਸ਼ੰਕਾ ਜ਼ਾਹਿਰ ਕਰਦਿਆਂ ਦਸਿਆ ਕਿ ਪ੍ਰੋ ਦਰਸ਼ਨ ਸਿੰਘ ਜਿਨ੍ਹਾਂ ਨੂੰ ਪੰਥ ਵਿੱਚੋ ਬਾਹਰ ਕਢਿਆ ਹੋਇਆ ਹੈਂ ਦਾ ਪ੍ਰੋਗਰਾਮ ਕਰਵਾ ਕੇ ਇੰਦਰਲੋਕ ਗੁਰਦੁਆਰਾ ਕਮੇਟੀ ਨੇ ਵਡੀ ਗਲਤੀ ਕੀਤੀ ਸੌ ਕੀਤੀ ਪਰ ਜਦੋ ਦਵਿੰਦਰ ਸਿੰਘ ਹੈਪੀ ਨੇ ਅਰਦਾਸ ਨੂੰ ਬਦਲਵੇ ਰੂਪ ਵਿਚ ਪੜੀ ਤਦ ਉਨ੍ਹਾਂ ਵਲੋਂ ਓਸ ਨੂੰ ਨਾਂ ਰੋਕਣਾ ਅਤੇ ਵਿਰੋਧ ਕਰਣਾ ਉਨ੍ਹਾਂ ਦੀ ਮਿਲੀਭੁਗਤ ਦਰਸਾਂਦੀ ਹੈਂ।
ਸਾਡੀ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈਂ ਕਿ ਦਵਿੰਦਰ ਸਿੰਘ ਦੇ ਨਾਲ ਇਸ ਗੁਰਦੁਆਰਾ ਕਮੇਟੀ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਏ ਤੇ ਇਕ ਵਿਸ਼ੇਸ਼ ਜਾਗਰੂਕਤਾ ਲਹਿਰ ਚਲਾ ਕੇ ਪੰਥ ਵਿਰੋਧੀ ਲੋਕਾਂ ਬਾਰੇ ਸਭ ਨੂੰ ਦਸਿਆ ਜਾਏ ।