WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Amritsar : ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਸਮੁੱਚੇ ਖਾਲਸਾ ਪੰਥ ਦੀ ਅਗਵਾਈ ਕਰਦੇ ਹਨ ਨਾ ਕਿ ਦੋ ਧੜਿਆ ਦੀ : ਮਾਨ

SHARE:

ਬੀਤੇ ਸਮੇ ਵਿਚ ਕੀਤੀਆਂ ਗਈਆਂ ਬਜਰ ਗੁਸਤਾਖੀਆਂ ਦੀ ਬਦੌਲਤ ਖਾਲਸਾ ਪੰਥ ਵਿਚੋ ਰਾਜਸੀ ਤੇ ਧਾਰਮਿਕ ਤੌਰ ਤੇ ਹੋ ਚੁੱਕੇ ਹਨ ਮਨਫੀ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਸ੍ਰੀ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾਂ ਨੂੰ ਇਸ ਲਈ ਹੋਦ ਵਿਚ ਲਿਆਂਦਾ ਸੀ ਤਾਂ ਕਿ ਸਮੁੱਚਾ ਖਾਲਸਾ ਪੰਥ ਧਾਰਮਿਕ ਤੇ ਸਿਆਸੀ ਤੌਰ ਤੇ ਦਰਪੇਸ ਆਉਣ ਵਾਲੀ ਕਿਸੇ ਮੁਸਕਿਲ ਵਿਚੋ ਨਿਕਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਮਰਿਯਾਦਾਵਾ ਤੋ ਸੇਧ ਲੈਕੇ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਹੀ ਢੰਗ ਨਾਲ ਹੱਲ ਕੱਢਕੇ ਅੱਗੇ ਵੱਧ ਸਕੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਕਿਸੇ ਇਕ ਧੜੇ ਜਾਂ ਸੰਗਠਨ ਦੀ ਅਗਵਾਈ ਨਹੀ ਕਰਦੀ, ਬਲਕਿ ਸਮੁੱਚੇ ਖਾਲਸਾ ਪੰਥ ਦੀ ਹਰ ਖੇਤਰ ਵਿਚ ਅਗਵਾਈ ਕਰਦੀ ਹੈ।

ਪਰ ਦੁੱਖ ਅਤੇ ਅਫਸੋਸ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜੋ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਸੰਗਠਨ ਦੀ ਭਰਤੀ ਕਰਨ ਦੀ ਪ੍ਰਕਿਰਿਆ ਸੁਰੂ ਕੀਤੀ ਹੈ, ਉਹ ਕੇਵਲ ਉਨ੍ਹਾਂ ਦੋ ਧੜਿਆ ਦੇ ਆਗੂਆ ਤੇ ਸੰਬੰਧਤ ਲੋਕਾਂ ਨੂੰ ਲੈਕੇ ਸੁਰੂ ਕਰਵਾਈ ਜਾ ਰਹੀ ਹੈ ਜੋ ਅਸਲੀਅਤ ਵਿਚ ਆਪਣੇ ਵੱਲੋ ਬੀਤੇ ਸਮੇ ਵਿਚ ਕੀਤੀਆ ਗਈਆ ਬਜਰ ਗੁਸਤਾਖੀਆ ਦੀ ਬਦੌਲਤ ਖਾਲਸਾ ਪੰਥ ਵਿਚੋ ਰਾਜਸੀ ਤੇ ਧਾਰਮਿਕ ਤੌਰ ਤੇ ਮਨਫੀ ਹੋ ਚੁੱਕੇ ਹਨ। ਜਿਸ ਦਾਗੀ ਤੇ ਬਾਗੀ ਲੀਡਰਸਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ 2 ਦਸੰਬਰ 2024 ਨੂੰ ਹੋਏ ਹੁਕਮਨਾਮਿਆ ਦੀ ਇਕ ਲਿਖਤੀ ਮਦ ਵਿਚ ਇਹ ਦਰਜ ਕਰਕੇ “ਕਿ ਇਹ ਲੀਡਰਸਿਪ ਹੁਣ ਇਖਲਾਕੀ ਤੇ ਰਾਜਨੀਤਿਕ ਤੌਰ ਤੇ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੱਕ ਗੁਆ ਚੁੱਕੀ ਹੈ” । ਉਸ ਪੂਰਨ ਰੂਪ ਵਿਚ ਸਿੱਖ ਕੌਮ ਵੱਲੋ ਨਕਾਰੀ ਜਾ ਚੁੱਕੀ ਲੀਡਰਸਿਪ ਨੂੰ ਜਿਊਂਦਾ ਕਰਨ ਦੇ ਹੀ ਦੁੱਖਦਾਇਕ ਅਮਲ ਹੋ ਰਹੇ ਹਨ।

Gambhir Car Associate Motion Ads Motion Ads

ਅਜਿਹੇ ਅਮਲਾਂ ਨਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਜਥੇਦਾਰ ਦੇ ਸਤਿਕਾਰਿਤ ਰੁਤਬਿਆ ਉਤੇ ਵੱਡੇ ਪ੍ਰਸਨ ਚਿੰਨ੍ਹ ਲੱਗ ਜਾਣਗੇ। ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੇਕਰ ਵਾਕਿਆ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਦੁਆਰਾ ਹੋਦ ਵਿਚ ਲਿਆਂਦੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਜਮਾਤ ਦੇ ਮਾਣ-ਸਨਮਾਨ ਨੂੰ ਬਹਾਲ ਕਰਵਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੁਹਿਰਦਤਾ ਤੇ ਦ੍ਰਿੜਤਾ ਨਾਲ ਚਾਹੀਦਾ ਹੈ ਕਿ ਦਾਗੋ ਦਾਗ ਤੇ ਬਾਗੀ ਹੋਈ ਪੂਰਨ ਰੂਪ ਵਿਚ ਦੋਸ਼ੀ ਸਾਬਤ ਹੋ ਚੁੱਕੀ ਇਨ੍ਹਾਂ ਦੋਵਾਂ ਧੜਿਆ ਦੀ ਨਿਰਾਥਕ ਲੀਡਰਸਿਪ ਜਿਸ ਨੂੰ 2 ਦਸੰਬਰ ਦੇ ਹੁਕਮਨਾਮਿਆ ਰਾਹੀ ਪੰਜ ਸਿੰਘ ਸਾਹਿਬਾਨਾਂ ਵੱਲੋ ਖੁਦ ਵੀ ਰੱਦ ਕੀਤਾ ਗਿਆ ਹੈ, ਉਸ ਨੂੰ ਪਾਸੇ ਕਰਕੇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੀ ਸਿੱਖ ਕੌਮ ਦੀ ਸਹੀ ਢੰਗ ਨਾਲ ਭਰਤੀ ਸੁਰੂ ਕਰਵਾਉਣ ਲਈ ਸੁਹਿਰਦ ਅਤੇ ਪੰਥਕ ਆਤਮਾ ਤੇ ਅਧਾਰਿਤ ਸਮੂਹਿਕ ਸਾਂਝੀ ਸਭ ਧੜਿਆ, ਗਰੁੱਪਾਂ ਦੀ ਭਰਤੀ ਕਮੇਟੀ ਨੂੰ ਹੋਦ ਵਿਚ ਲਿਆਉਣ ਦੀ ਜਿੰਮੇਵਾਰੀ ਲਿਆਉਣ ਤੇ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ, ਫਿਰ ਹੀ ਕੌਮ ਪੱਖੀ ਚੰਗੇ ਨਤੀਜੇ ਨਿਕਲ ਸਕਦੇ ਹਨ.

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਖਾਲਸਾ ਪੰਥ ਵਿਚੋ ਨਿਕਾਰੇ ਜਾ ਚੁੱਕੇ ਦੋਵੇ ਬਾਗੀ ਤੇ ਦਾਗੀ ਧੜਿਆ ਦੀ ਦੋਸੀ ਲੀਡਰਸਿਪ ਨੂੰ 18 ਮਾਰਚ ਤੋ ਭਰਤੀ ਕਰਵਾਉਣ ਦੇ ਪੱਖਪਾਤੀ ਕਰਵਾਉਣ ਦੇ ਅਮਲਾਂ ਉਤੇ ਦੁੱਖ ਜਾਹਰ ਕਰਦੇ ਹੋਏ ਅਤੇ ਜਥੇਦਾਰ ਸਾਹਿਬਾਨ ਨੂੰ ਸਮੁੱਚੇ ਖਾਲਸਾ ਪੰਥ ਦੀ ਸਾਂਝੀ ਅਗਵਾਈ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਹੇਠ ਅਗਲੇਰੇ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਸਾਹਿਬਾਨ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਨੂੰ ਸਮੁੱਚੀ ਕੌਮ ਦਾ ਇਹ ਮਹੱਤਵਪੂਰਨ ਕੇਦਰ ਪ੍ਰਵਾਨ ਕਰਕੇ ਸਮੁੱਚੀ ਕੌਮ ਲਈ ਚੰਗੇਰੇ ਉਦਮ ਕਰ ਸਕਣਗੇ ਫਿਰ ਤਾਂ ਇਸ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਦੇ ਮਾਣ ਸਨਮਾਨ ਦੇ ਰੁਤਬਿਆ ਵਿਚ ਵਾਧਾ ਹੋ ਸਕੇਗਾ ਨਹੀ ਤਾਂ ਇਸ ਮਹਾਨ ਸੰਸਥਾਂ ਅਤੇ ਜਥੇਦਾਰ ਦੀ ਸਰਬਉੱਚ ਪਦਵੀ ਉਤੇ ਵੀ ਵੱਡੇ ਪ੍ਰਸਨ ਚਿੰਨ੍ਹ ਲਗਾਉਣ ਦੇ ਉਹ ਭਾਗੀ ਹੋ ਜਾਣਗੇ।

ਇਸ ਲਈ ਅਸੀ ਇਹ ਉਮੀਦ ਕਰਾਂਗੇ ਕਿ ਜਥੇਦਾਰ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋ ਜਿਸ ਭਾਵਨਾ ਤੇ ਕੌਮ ਪੱਖੀ ਸੋਚ ਨੂੰ ਮੁੱਖ ਰੱਖਕੇ ਮੀਰੀ ਪੀਰੀ ਦੇ ਸਿਧਾਂਤ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ ਸੀ ਅਤੇ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਕੇ ਉਸ ਸਮੇ ਦੇ ਜਾਬਰ ਹਾਕਮਾਂ ਵਿਰੁੱਧ ਸੰਘਰਸ ਤੇ ਜੰਗਾਂ ਲੜਦੇ ਹੋਏ ਫਤਿਹ ਪ੍ਰਾਪਤ ਕੀਤੀ ਗਈ ਸੀ, ਉਸੇ ਭਾਵਨਾ ਤੇ ਸੋਚ ਅਨੁਸਾਰ ਜਥੇਦਾਰ ਸਾਹਿਬ ਇਕ ਦੋ ਧੜਿਆ ਦੀ ਗੱਲ ਨਾ ਕਰਕੇ ਸਮੁੱਚੀ ਕੌਮ ਤੇ ਖਾਲਸਾ ਪੰਥ ਨੂੰ ਅੱਗੇ ਲਿਜਾਣ ਅਤੇ ਦਰਪੇਸ ਆ ਰਹੇ ਸਭ ਸਿਆਸੀ, ਸਮਾਜਿਕ, ਧਾਰਮਿਕ ਮਸਲਿਆ ਦੇ ਸਹੀ ਹੱਲ ਕਰਨ ਲਈ ਸੁਹਿਰਦ ਉਦਮ ਕਰਨਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਦੀ ਉੱਚ ਪਦਵੀ ਸੰਬੰਧੀ ਕਿਸੇ ਤਰ੍ਹਾਂ ਦੇ ਅਜਿਹੇ ਅਮਲ ਨਹੀ ਹੋਣਗੇ ਜਿਸ ਨਾਲ ਪਹਿਲੋ ਹੀ ਭੰਬਲਭੂਸੇ ਵਿਚ ਗੁਜਰ ਰਿਹਾ ਖਾਲਸਾ ਪੰਥ ਦੀ ਸਥਿਤੀ ਹੋਰ ਗੁੰਝਲਦਾਰ ਬਣ ਜਾਵੇ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर