WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਗੁਰੂਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ “ਗੁਰਬਾਣੀ ਕੰਠ ਚੇਤਨਾ ਲਹਿਰ” ਦਾ ਤੀਜਾ ਪੜਾਅ ਹੋਇਆ ਸੰਪੂਰਨ

SHARE:

30 ਬਾਣੀਆਂ ਦਾ ਪਾਠ ਕੰਠ ਹੈ ਜਸ਼ਨਪ੍ਰੀਤ ਕੌਰ ਨੂੰ

4 ਮਈ ਨੂੰ ਦਿੱਲੀ ਹਾਟ ਦੇ ਐਕਸਪੋਜੀਸ਼ਨ ਹਾਲ ਵਿਖੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖਾਂ ਦੀ ਧਾਰਮਿਕ ਸੰਸਥਾ ‘ਗੁਰੂਬਾਣੀ ਰਿਸਰਚ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਤੀਜੇ ਪੜਾਅ ਦੀ ਸੰਪੂਰਨਤਾ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਵਿਖ਼ੇ ਹੋਈ ਹੈ। ਇਸ ਅਖੀਰਲੇ ਪੜਾਅ ਵਿਚ ਬੱਚਿਆਂ ਨੇ ਵੱਡਾ ਉਤਸ਼ਾਹ ਦਿਖਾਂਦਿਆਂ ਵੱਖ ਵੱਖ ਪੜਾਵਾਂ ਅੰਦਰ ਗੁਰਬਾਣੀ ਦੇ ਪਾਠ ਕੰਠ ਸੁਣਾ ਕੇ ਉਨ੍ਹਾਂ ਨੂੰ ਮਿਲਣ ਵਾਲੇ ਇਨਾਮਾਂ ਲਈ ਟੋਕਨ ਦੀ ਪ੍ਰਾਪਤੀ ਕੀਤੀ, ਇਸ ਮੌਕੇ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਸੀ ਜੋ ਕਿ ਆਪ ਮੂਹਰੇ ਵੱਧ ਚੜ੍ਹ ਕੇ ਬਾਣੀ ਨੂੰ ਕੰਠ ਸੁਣਾਉਣ ਲਈ ਹਿੱਸਾ ਲੈ ਰਹੇ ਸੀ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਹਾਜਿਰ ਹੋ ਕੇ ਉਨ੍ਹਾਂ ਦਾ ਉਤਸ਼ਾਹ ਦੇਖ ਰਹੇ ਸਨ।

ਇਸ ਮੌਕੇ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕਵਾਇਦ ਤਹਿਤ ‘ਗੁਰਬਾਣੀ ਕੰਠ ਚੇਤਨਾ ਲਹਿਰ’ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਸ ਗੁਰਬਾਣੀ ਕੰਠ ਚੇਤਨਾ ਲਹਿਰ ਪ੍ਰੋਗਰਾਮ ਵਿਚ 4 ਤੋਂ 18 ਸਾਲ ਦੇ 400 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਹੈ ਜਿਨ੍ਹਾਂ ਨੇ ਵੱਖ ਵੱਖ ਗਰੁੱਪਾਂ ਲਈ ਤੈਅ ਕੀਤੀਆਂ ਬਾਣੀਆਂ ਕੰਠ ਕਰਕੇ ਸੁਣਾਈ ਹੈ । ਉਨ੍ਹਾਂ ਦਸਿਆ ਇਸ ਵਿਚ 70 ਤੋਂ ਵੱਧ ਬੱਚਿਆਂ ਨੇ ਬੇਅੰਤ ਬਾਣੀਆਂ ਨੂੰ ਕੰਠ ਸੁਣਾ ਕੇ ਵੱਡੇ ਇਨਾਮਾਂ ਦੀ ਦੌੜ ਵਿਚ ਆਪਣਾ ਨਾਮ ਦਰਜ਼ ਕਰਵਾਇਆ ਹੈ।

Gambhir Car Associate Gambhir Car Associate Motion Ads Motion Ads

ਇਸ ਵਿਚ ਬੱਚੀ ਜਸ਼ਨਪ੍ਰੀਤ ਕੌਰ ਨੇ 30 ਬਾਣੀਆਂ ਦਾ ਪਾਠ ਕੰਠ ਸੁਣਾ ਕੇ ਆਪਣਾ ਗੁਰਬਾਣੀ ਨਾਲ ਪ੍ਰੇਮ ਦਰਸਾਇਆ ਹੈ। ਇਨਾਮਾਂ ਦਾ ਜ਼ਿਕਰ ਕਰਦਿਆਂ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਪਹਿਲਾ ਇਨਾਮ ਗੇਅਰ ਵਾਲੀ ਸਾਈਕਲ (5 ਇਨਾਮ), ਦੂਜਾ ਇਨਾਮ ਆਈ ਪੈਡ (7 ਇਨਾਮ), ਤੀਜਾ ਇਨਾਮ ਮੋਬਾਇਲ ਫੋਨ (10 ਇਨਾਮ), 5 ਵਾਂ ਇਨਾਮ ਸਮਾਰਟ ਰਿਸਟ ਵਾਚ (15 ਇਨਾਮ) ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਤਿੰਨ ਗਰੁੱਪ ਬਣਾਏ ਗਏ ਸਨ ਅਤੇ ਤਿੰਨਾਂ ਗਰੁੱਪਾਂ ਵਾਸਤੇ ਵੱਖ ਵੱਖ ਬਾਣੀਆਂ ਨੂੰ ਕੰਠ ਕਰਨਾ ਨਿਰਧਾਰਿਤ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਆਣ ਵਾਲੀ 4 ਮਈ ਨੂੰ ਦਿੱਲੀ ਹਾਟ ਦੇ ਐਕਸਪੋਜੀਸ਼ਨ ਹਾਲ ਵਿਖੇ ਇੱਕ ਵੱਡਾ ਪ੍ਰੋਗਰਾਮ ਕਰਵਾ ਕੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਪਰਮਜੀਤ ਸਿੰਘ ਵੀਰਜੀ ਦੇ ਨਾਲ ਬੀਬੀ ਰਵਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਅਮਰਜੀਤ ਸਿੰਘ ਹੀਰਾ, ਜਸਵਿੰਦਰ ਸਿੰਘ, ਦਲਜੀਤ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਹਾਜਿਰ ਸਨ ਜੋ ਬੱਚਿਆਂ ਕੋਲੋਂ ਗੁਰੂਬਾਣੀ ਨੂੰ ਕੰਠ ਸੁਣ ਕੇ ਉਨ੍ਹਾਂ ਨੂੰ ਮਿਲਣ ਵਾਲੇ ਇਨਾਮਾਂ ਦੀ ਸ਼੍ਰੇਣੀ ਵਿਚ ਸੂਚੀਬਧ ਕਰ ਰਹੇ ਸਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर