May Day : ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੱਜ ਸਕੂਲ ਦੀ ਸਪੈਸ਼ਲ ਅਸੈਂਬਲੀ ਦੇ ਵਿੱਚ “ਅੰਤਰਰਾਸ਼ਟਰੀ ਮਜ਼ਦੂਰ ਦਿਵਸ” ਮਨਾਇਆ ਗਿਆ। ਇਸ ਮੌਕੇ ਦੱਸਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਨੀਤ ਕੌਰ ਅਤੇ ਅਕਸ਼ਦੀਪ ਕੌਰ ਨੇ ਸਟੇਜ ਦਾ ਸੰਚਾਲਨ ਸੰਭਾਲਦਿਆਂ, ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੱਗਭਗ 80 ਦੇਸ਼ਾਂ ਦੇ ਵਿੱਚ ਇਹ ਦਿਨ ਮਜ਼ਦੂਰਾਂ ਦੀ ਮਿਹਨਤ ਦੇ ਸਨਮਾਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਸ ਮੌਕੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਆਪਣੀ ਕਵਿਤਾ ਰਾਹੀ ਮਜ਼ਦੂਰਾਂ ਦੇ ਦਿਲ ਦੇ ਦਰਦ ਨੂੰ ਕਵਿਤਾ ਰਾਹੀ ਬਿਆਨ ਕਰਦੇ ਹੋਏ ਕਿਹਾ ਕਿ “ਮੈ ਮਜ਼ਦੂਰ ਹਾਂ, ਕਿਸਮਤ ਤੋਂ ਮਜਬੂਰ ਹਾਂ”। ਇਸ ਤੋਂ ਇਲਾਵਾ ਜਮਾਤ ਦੱਸਵੀਂ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ ਵੀ ਅੰਗਰੇਜ਼ੀ ਦੀ ਸਪੀਚ ਰਾਹੀਂ ਮਜ਼ਦੂਰਾਂ ਦੀ ਕੜੀ ਮਿਹਨਤ ਨੂੰ ਸਲਾਮ ਕੀਤਾ। ਉਪਰੰਤ ਸਕੂਲ ਵਿੱਚ ਕੰਮ ਕਰਨ ਵਾਲੇ ਫੋਰਥ ਕਲਾਸ ਕਰਮਚਾਰੀਆਂ ਨੂੰ ਸਕੂਲ ਦੀ ਸੀਨੀਅਰ ਟੀਚਰਸ ਪ੍ਰਿਤਪਾਲ ਕੌਰ, ਕੁਲਬੀਰ ਕੌਰ, ਜੋਤੀ ਚੀਮਾ ਅਤੇ ਪ੍ਰਿੰਸੀਪਲ ਮਨਪ੍ਰੀਤ ਕੌਰ ਦੁਆਰਾ ਸਨਮਾਨਿਤ ਕੀਤਾ ਗਿਆ।

Gambhir Car Associate Motion Ads Motion Ads

ਸਕੂਲ ਦੇ ਸੀਨੀਅਰ ਸਟੇਟ ਆਫਿਸਰ ਸਰਦਾਰ ਅਰਵਿੰਦਰ ਸਿੰਘ ਨੇ ਇਸ ਮੌਕੇ ਤੇ ਸੱਭ ਦਾ ਦਿਲੋਂ ਧੰਨਵਾਦ ਕਰਦੇ ਹੋਏ ਬੱਚਿਆਂ ਨੂੰ ਇੱਕ ਨਸੀਹਤ ਵੀ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਕੂਲ ਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਵਿੱਚ ਪੂਰਾ ਸਹਿਯੋਗ ਦਵਾਂਗੇ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਮਜ਼ਦੂਰਾਂ ਦਾ ਦਿਨ ਹੈ।

ਇਹਨਾਂ ਦੀ ਮਦਦ ਸਦਕਾ ਹੀ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਹੈ ਤੇ ਅਸੀਂ ਸਾਫ਼ ਵਾਤਾਵਰਨ ਵਿੱਚ ਰਹਿ ਪਾ ਰਹੇ ਹਾਂ ਅਤੇ ਸਾਫ਼ ਹਵਾ ਵਿੱਚ ਸਾਹ ਲੈ ਪਾ ਰਹੇ ਹਾਂ। ਉਨ੍ਹਾਂ ਨੇ ਸਕੂਲ ਦੇ ਫ਼ੋਰਥ ਕਲਾਸ ਕਰਮਚਾਰੀਆਂ ਦਾ ਦਿਲੋਂ ਧੰਨਵਾਦ ਕੀਤਾ।

अभी-अभी

Horoscope

Weather

और पढ़ें