(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


ਸਿੱਖਾਂ ਨੇ ਆਪਣੀ ਆਤਮਿਕ, ਮਾਨਸਿਕ ਤੇ ਸਭਿਆਚਾਰਕ ਆਜ਼ਾਦੀ ਮਾਣਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਤਾਂ ਉਨ੍ਹਾਂ ਲਈ ਰਾਜ ਲੈਣਾ ਲਾਜ਼ਮੀ ਹੈ। ਕਿਉਂਕਿ ਆਪਣੇ ਰਾਜ ਵਿਚ ਹੀ ਇਹ ਸੁਪਨਾ ਪੂਰਾ ਹੋ ਸਕਦਾ ਹੈ। ਇਹ ਗੱਲ ਬਾਅਦ ਵਿਚ ਮਾਰਕਸ ਨੇ ਵੀ ਕਹੀ ਹੈ ਕਿ ਜਿਸ ਜਮਾਤ ਦਾ ਰਾਜ ਹੁੰਦਾ ਹੈ, ਸਮਾਜ ਵਿਚ ਉਸੇ ਜਮਾਤ ਦਾ ਸਭਿਆਚਾਰ ਭਾਰੂ ਹੁੰਦਾ ਹੈ। ਖਾਲਸਈ ਸਭਿਆਚਾਰ ਭਾਰੂ ਕਰਨ ਲਈ ਸਿੱਖਾਂ ਨੂੰ ਖਾਲਸਾ ਰਾਜ ਦੀ ਲੋੜ ਹੈ। ਕੈਨੇਡਾ ਦੇ ਮੌਂਟਰੀਆਲ ਤੋ ਭਾਈ ਦਰਸ਼ਨ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਬਲਿਹਾਰ ਸਿੰਘ, ਭਾਈ ਗੁਪੇਸ਼ ਸਿੰਘ, ਬੀਬੀ ਕਿਰਨਦੀਪ ਕੌਰ, ਭੁਜੰਗੀ ਗੁਰਫ਼ਤਹਿ ਸਿੰਘ ਅਤੇ ਹਾਜਿਰ ਸੰਗਤ ਨੇ ਕਿਹਾ ਕਿ ਗੁਰਮਤਿ ਨੇ ਹਲੇਮੀ ਰਾਜ ਅਤੇ ਬੇਗਮਪੁਰਾ ਸਮਾਜ ਦੇ ਮੌਲਿਕ ਸੰਕਲਪ ਮਨੁੱਖ ਜਾਤੀ ਨੂੰ ਦਿੱਤੇ ਹਨ। ਸਿੱਖਾਂ ਨੇ ਰਾਜ ਦਾ ਦਾਅਵਾ ਆਪਣੇ ਸਿਧਾਂਤਾਂ ਦੇ ਆਧਾਰ ਉਤੇ ਕਰਨਾ ਹੈ ਅਤੇ ਇਹ ਸਿਧਾਂਤ ਸਰਬ-ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਹਾਮੀ ਭਰਦੇ ਹਨ।
ਹਰੇਕ ਫਿਲਾਸਫੀ ਆਪਣੇ ਸੰਕਲਪ ਅਨੁਸਾਰ ਮਨੁੱਖੀ ਸਮਾਜ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਰਾਜ ਦਾ ਸੁਪਨਾ ਆਪਣੇ ਨਾਲ ਲੈ ਕੇ ਆਉਂਦੀ ਹੈ। ਆਪਣੇ ਰਾਜ ਦੇ ਇਸੇ ਸੰਕਲਪ ਭਾਵ ਰਾਜਨੀਤੀ ਰਾਹੀਂ ਫਿਲਾਸਫੀ ਸਮਾਜੀ ਅਮਲ ਵਿਚ ਪ੍ਰਗਟ ਹੁੰਦੀ ਹੈ। ਪਰ ਜਿਸ ਤਰ੍ਹਾਂ ਭਾਰਤ ਦੇਸ਼ ਅੰਦਰ ਸਿੱਖਾਂ ਸਮੇਤ ਘੱਟ ਗਿਣਤੀਆਂ ਉਪਰ ਜ਼ੁਲਮ ਹੋ ਰਹੇ ਹਨ, ਬੇਕਸੂਰ ਨੌਜੁਆਨਾਂ ਦੇ ਮੁੜ ਤੋ ਮੁਕਾਬਲੇ ਬਣਾਏ ਜਾ ਰਹੇ ਹਨ, ਧਰਮ ਅਸਥਾਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈਂ, ਵਿਦੇਸ਼ਾਂ ਅੰਦਰ ਦਖਲਅੰਦਾਜ਼ੀ ਕਰਕੇ ਸਿੱਖਾਂ ਦਾ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈਂ ਓਸ ਨਾ ਸਹਿਣਯੋਗ ਅਤੇ ਬਰਦਾਸ਼ਤ ਤੋ ਬਾਹਰ ਹੈਂ।
ਇਸ ਲਈ ਜਰੂਰੀ ਹੈਂ ਕਿ ਖਾਲਸਾ ਰਾਜ ਦੀ ਸਥਾਪਤੀ ਲਈ ਜੋ ਹੰਭਲਾ ਮਾਰਿਆ ਜਾ ਰਿਹਾ ਹੈਂ ਓਸ ਵਿਚ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਏ ਜਿਸ ਨਾਲ ਸੰਸਾਰਿਕ ਨਕਸ਼ੇ ਅੰਦਰ ਸਿੱਖਾਂ ਦੇ ਰਾਜ ਦੀ ਹੋਂਦ ਪ੍ਰਗਟ ਹੋ ਸਕੇ। ਉਨ੍ਹਾਂ ਵਲੋਂ 8 ਮਾਰਚ ਨੂੰ ਅਮਰੀਕਾ ਦੇ ਬਕਰਫ਼ੀਲਡਸ ਅੰਦਰ ਹੋਣ ਵਾਲੀ ਕਾਰ ਰੈਲੀ ਅਤੇ ਅਮਰੀਕਾ ਦੇ ਐਲ ਏ ਵਿਚ 23 ਮਾਰਚ ਨੂੰ ਹੋਣ ਵਾਲੀ ਵੋਟਿੰਗ ਵਿਚ ਭਰਵੀਂ ਹਾਜ਼ਿਰੀ ਭਰਣ ਦੀ ਅਪੀਲ ਕੀਤੀ ਗਈ ਹੈਂ।