(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਜਿਵੇ ਹਰਿਆਣਾ ਵਿਧਾਨ ਸਭਾ ਦੀਆਂ ਹੋਈਆ ਚੋਣਾਂ ਵਿਚ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਦੇ ਡੇਰੇ ਨਾਲ ਵੱਡੀ ਗਿਣਤੀ ਵਿਚ ਅਣਭੋਲ ਅਤੇ ਸਧਾਰਣ ਲੋਕ ਜੁੜੇ ਹੋਏ ਹਨ, ਉਸ ਸਿਰਸੇਵਾਲੇ ਸਾਧ ਨੂੰ ਉਨ੍ਹਾਂ ਚੋਣਾਂ ਵਿਚ ਰਿਹਾਅ ਕਰਕੇ ਅਤੇ ਆਸਾਰਾਮ ਨੂੰ ਪੈਰੋਲ ਦੇ ਕੇ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਪੁਆਕੇ ਜਿੱਤੀ ਗਈ ਸੀ। ਉਸੇ ਤਰ੍ਹਾਂ ਹੁਣ ਦਿੱਲੀ ਚੋਣਾਂ ਸਮੇ ਵੀ ਉਪਰੋਕਤ ਕਾਤਲ ਤੇ ਬਲਾਤਕਾਰੀ ਸਾਧ ਨੂੰ ਲੰਮੀ ਪੈਰੋਲ ਦੇ ਕੇ ਇਨ੍ਹਾਂ ਡੇਰਿਆ ਤੋ ਆਪਣੀ ਸਿਆਸਤ ਚਲਾਉਣ ਦੇ ਅਮਲ ਕੀਤੇ ਗਏ। ਜਿਸਦੀ ਬਦੌਲਤ ਦਿੱਲੀ ਦੀ ਜਿੱਤ ਵੀ ਬੀਜੇਪੀ ਦੀ ਹੋਈ। ਅਜਿਹੀ ਜਿੱਤ ਨੂੰ ਲੋਕ ਫਤਵਾ ਕਹਿਣਾ ਵੀ ਸਿਆਸਤਦਾਨਾਂ ਵੱਲੋ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਤੁੱਲ ਹੈ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਧਾਨ ਸਭਾ ਵਿਚ ਕੱਟੜਵਾਦੀ ਹਿੰਦੂਤਵ ਬੀਜੇਪੀ-ਆਰ.ਐਸ.ਐਸ ਜਮਾਤ ਦੀ ਹੋਈ ਜਿੱਤ ਨੂੰ ਬਲਾਤਕਾਰੀ ਅਤੇ ਕਾਤਲ ਸਾਧ ਅਤੇ ਅਪਰਾਧੀਆ ਦੀ ਸਹਾਇਤਾ ਲੈਕੇ ਆਪਣੇ ਸਿਆਸੀ ਮੰਤਵਾ ਦੀ ਪੂਰਤੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਜਾਂ ਦਿੱਲੀ ਦੀਆਂ ਨਿਰਪੱਖਤਾ ਤੇ ਬਿਨ੍ਹਾਂ ਪ੍ਰਭਾਵ ਤੇ ਦਬਾਅ ਤੋ ਇਹ ਆਜਾਦ ਢੰਗ ਨਾਲ ਚੋਣਾਂ ਹੁੰਦੀਆ ਤਾਂ ਕਦਾਚਿੱਤ ਕੱਟੜਵਾਦੀ ਬੀਜੇਪੀ ਜਮਾਤ ਦੇ ਹੱਕ ਵਿਚ ਨਤੀਜੇ ਨਹੀ ਸੀ ਆ ਸਕਦੇ।