(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਡੈਪੂਟੇਸਨ ਇਸ ਸੰਸਥਾਂ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਜੋ ਬੀਤੇ ਕੱਲ੍ਹ ਗੁਰਦੁਆਰਾ ਚੋਣ ਕਮਿਸਨ ਦੇ ਮੁੱਖੀ ਜਸਟਿਸ ਐਸ.ਐਸ ਸਾਰੋ ਨੂੰ ਮਿਲਦੇ ਹੋਏ ਅਤੇ ਯਾਦ ਪੱਤਰ ਦਿੰਦੇ ਹੋਏ ਜੋ ਗੁਰੂਘਰ ਦੀਆਂ ਵੋਟਾਂ ਬਣਨ ਵਿਚ ਪਾਰਦਰਸ਼ੀ ਕਰਨ ਅਤੇ ਇਹ ਵੋਟਾਂ ਬਣਾਉਦੇ ਸਮੇਂ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਤਾਂ ਸਹੀ ਹੈ। ਲੇਕਿਨ ਜੋ ਬੀਤੇ 14 ਸਾਲ ਤੋਂ ਸਿੱਖ ਕੌਮ ਦੀ ਇਸ ਧਾਰਮਿਕ ਸੰਸਥਾਂ ਦੀਆਂ ਜਰਨਲ ਚੋਣਾਂ ਨਾ ਕਰਵਾਕੇ ਸਿੱਖ ਕੌਮ ਦਾ ਫਤਵਾ ਨਹੀ ਲਿਆ ਜਾ ਰਿਹਾ, ਉਸ ਸੰਬੰਧੀ ਇਸ ਯਾਦ ਪੱਤਰ ਵਿਚ ਗੱਲ ਦਰਜ ਕਿਉ ਨਹੀ ਕੀਤੀ ਗਈ ? ਜਦੋਕਿ ਐਸ.ਜੀ.ਪੀ.ਸੀ ਦੀ ਸੰਸਥਾਂ ਵਿਚ ਆਈਆ ਵੱਡੀਆ ਗਿਰਾਵਟਾਂ ਲਈ ਲੰਮੇ ਸਮੇ ਤੋ ਇਸਦੀ ਜਰਨਲ ਚੋਣ ਨਾ ਹੋਣਾ ਮੁੱਖ ਕਾਰਨ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਦੇ ਡੈਪੂਟੇਸਨ ਵੱਲੋ ਗੁਰਦੁਆਰਾ ਚੋਣ ਕਮਿਸਨ ਦੇ ਮੁੱਖ ਚੋਣ ਕਮਿਸਨਰ ਜਸਟਿਸ ਸਾਰੋ ਨਾਲ ਮੁਲਾਕਾਤ ਕਰਦੇ ਹੋਏ ਦਿੱਤੇ ਗਏ ਯਾਦ ਪੱਤਰ ਵਿਚ ਬੀਤੇ 14 ਸਾਲਾਂ ਤੋ ਚੋਣਾਂ ਨਾ ਹੋਣ ਦੀ ਗੱਲ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਜਿਥੇ ਇਸ ਸੰਸਥਾਂ ਦੇ ਮੌਜੂਦਾ ਗੈਰ ਕਾਨੂੰਨੀ ਤੌਰ ਤੇ ਕਾਬਜ ਚੱਲਦੇ ਆ ਰਹੇ ਪ੍ਰਬੰਧਕਾਂ ਵੱਲੋ ਇਸ ਸੰਸਥਾਂ ਦੇ ਸਾਧਨਾਂ ਅਤੇ ਸ਼ਕਤੀਆਂ ਦੀ ਦੁਰਵਰਤੋ ਹੋਣ ਅਤੇ ਸਿੱਖੀ ਸਿਧਾਤਾਂ, ਨਿਯਮਾਂ ਦਾ ਮਲੀਆਮੇਟ ਕਰਨ ਲਈ ਦੋਸ਼ੀ ਠਹਿਰਾਇਆ, ਉਥੇ ਸ. ਮਾਨ ਨੇ ਸਤਿਕਾਰਯੋਗ ਜਸਟਿਸ ਸਾਰੋ ਸਾਬ ਨੂੰ ਇਹ ਸੰਜ਼ੀਦਾ ਅਪੀਲ ਵੀ ਕੀਤੀ ਕਿ ਬੀਤੇ ਸਮੇ ਵਿਚ ਬਣੀਆ 58 ਲੱਖ ਦੇ ਕਰੀਬ ਸਿੱਖਾਂ ਦੀਆਂ ਵੋਟਾਂ ਜੋ ਹੁਣ ਵੱਡੀ ਗਿਣਤੀ ਵਿਚ ਵੱਧਣੀਆ ਚਾਹੀਦੀਆ ਸਨ, ਉਹ ਇਸ ਕਰਕੇ ਨਹੀ ਵੱਧ ਰਹੀਆ ਕਿਉਂਕਿ ਸਰਕਾਰ ਵੱਲੋ ਵੋਟਾਂ ਬਣਾਉਦੇ ਸਮੇ ਜੋ ਸਰਕਾਰੀ ਕਰਮਚਾਰੀਆ ਜਿਵੇ ਬੀ.ਐਲ.ਓ, ਆਂਗਣਵਾੜੀ ਵਰਕਰ ਅਤੇ ਅਧਿਆਪਕ, ਪਟਵਾਰੀ, ਕਾਨੂੰਗੋ ਆਦਿ ਵੱਲੋ ਇਹ ਵੋਟਾਂ ਘਰ-ਘਰ ਜਾ ਕੇ ਬਣਾਉਣ ਦੀ ਸਹੂਲਤ ਸੀ, ਜਿਸ ਨੂੰ ਇਨ੍ਹਾਂ ਵੋਟਾਂ ਵਿਚ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ.
ਉਸ ਨਿਯਮ ਨੂੰ ਜੇਕਰ ਜਸਟਿਸ ਸਾਰੋ ਲਾਗੂ ਕਰਵਾਕੇ ਇਨ੍ਹਾਂ ਵੋਟਾਂ ਬਣਨ ਦੇ ਰਹਿੰਦੇ ਸਮੇ ਤੱਕ ਇਹ ਜਿੰਮੇਵਾਰੀ ਨਿਭਾਅ ਸਕਣ ਤਾਂ ਬਹੁਤ ਵੱਡੀ ਸਿੱਖ ਕੌਮ ਦੀ ਗਿਣਤੀ ਜੋ ਆਪਣੇ ਕਾਰੋਬਾਰਾਂ, ਨੌਕਰੀਆਂ ਦੇ ਕਾਰਨ ਗੁੰਝਲਦਾਰ ਵੋਟ ਬਣਨ ਦੇ ਢੰਗ ਨੂੰ ਦੇਖਕੇ ਦਿਲਚਸਪੀ ਨਹੀ ਲੈ ਰਹੇ, ਉਹ ਵੀ ਦਿੱਤੀ ਜਾਣ ਵਾਲੀ ਇਸ ਸਹੂਲਤ ਦਾ ਫਾਇਦਾ ਉਠਾਉਦੇ ਹੋਏ ਆਪਣੀ ਵੋਟ ਬਣਾਉਣ ਵਿਚ ਡੂੰਘੀ ਰੂਚੀ ਦਿਖਾਉਣਗੇ ਅਤੇ ਕੇਸਾਧਾਰੀ ਸਿੱਖਾਂ ਦੀ ਵੋਟ ਵਿਚ ਵੱਡਾ ਇਜਾਫਾ ਹੋ ਸਕਦਾ ਹੈ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਸਟਿਸ ਸਾਰੋ ਸਰਕਾਰ ਨੂੰ ਹੁਕਮ ਕਰਕੇ ਸਿੱਖਾਂ ਦੀਆ ਵੋਟਾਂ ਘਰ-ਘਰ ਜਾ ਕੇ ਬਣਾਉਣ ਲਈ ਕਰਮਚਾਰੀਆਂ ਤੋ ਸੇਵਾ ਲੈਣਗੇ।