Author: फतेह लाइव • एडिटर
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੀਤੇ ਦਿਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਵਿੱਚ ਕਈ ਸੈਲਾਨੀਆਂ ਦੇ ਮਾਰੇ ਜਾਣ ਦੇ ਵਿਰੋਧ ਵਿੱਚ, ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ ਦੀ ਪ੍ਰਧਾਨਗੀ ਹੇਠ ਸੈਂਕੜੇ ਵਪਾਰੀਆਂ ਨੇ ਸਦਰ ਬਾਜ਼ਾਰ ਦੇ ਕੁਤੁਬ ਰੋਡ ਚੌਕ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਵੇਰੇ ਜਿਵੇਂ ਹੀ ਦੁਕਾਨਾਂ ਖੁੱਲ੍ਹੀਆਂ, ਸੈਂਕੜੇ ਵਪਾਰੀ ਕੁਤੁਬ ਰੋਡ ਚੌਕ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਸ ਦਰਦਨਾਕ ਘਟਨਾ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਬੇਕਸੂਰਾਂ ਦਾ ਖੂਨ ਵਹਾਉਣਾ ਬੰਦ ਕਰੋ, ਦੋਸ਼ੀਆਂ ਵਿਰੁੱਧ ਕਾਰਵਾਈ ਕਰੋ ਵਰਗੇ ਨਾਅਰੇ ਲਗਾਏ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੀਤੇ ਦਿਨ ਪਹਿਲਗਾਮ (ਜੰਮੂ-ਕਸ਼ਮੀਰ, ਭਾਰਤ) ਵਿੱਚ ਹਥਿਆਰਬੰਦ ਲੋਕਾਂ ਵੱਲੋਂ ਆਮ ਨਿਰਦੋਸ਼ ਲੋਕਾਂ ਉੱਪਰ ਕੀਤੀ ਫਾਇਰਿੰਗ ਦੌਰਾਨ ਹੁਣ ਤੱਕ 26 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਖ਼ਮੀਆਂ ਵਿਚੋਂ ਕੁੱਝ ਲੋਕਾਂ ਦੀ ਹਾਲਤ ਨਾਜ਼ੁਕ ਹੈ ਮੌਤਾਂ ਦੀ ਗਿਣਤੀ ਵੱਧਣ ਦੀ ਅਸ਼ੰਕਾ ਹੈ। ਹਮਲੇ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਜੰਮੂ-ਕਸ਼ਮੀਰ ਵਿੱਚ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਆਪਣਾ ਸਾਊਦੀ ਅਰਬ ਦਾ ਦੌਰਾ ਖਤਮ ਕਰਕੇ ਭਾਰਤ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜਰ ਪਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ…
25 ਸਾਲ ਪਹਿਲਾਂ 36 ਨਿਰਦੋਸ਼ ਸਿੱਖਾਂ ਦੀ ਹੱਤਿਆ ਵੀ ਇਸੇ ਕੜ੍ਹੀ ਦਾ ਸੀ ਹਿੱਸਾ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪਹਿਲਗਾਮ ’ਚ 26 ਨਿਰਦੋਸ਼ ਸੈਲਾਨੀਆਂ ਦਾ ਕਤਲੇਆਮ ਇਕ ਭਿਆਨਕ ਵਰਤਾਰਾ ਅਤੇ ਹਕੂਮਤ ’ਤੇ ਇਕ ਕਲੰਕ ਹੈ, ਅਸਲ ’ਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਉਜਾੜਨ, ਮਾਰਨ, ਉਹਨਾਂ ਦੇ ਧਾਰਮਿਕ ਸਥਾਨ ਤਬਾਹ ਕਰਨ ਦੀ ਇੱਕ ਬੁਨਿਆਦ ਤੇ ਕੜੀ ਤਹਿਤ ਕਰਵਾਇਆ ਗਿਆ ਅਣਮਨੁੱਖੀ ਤੇ ਸਾਜ਼ਿਸੀ ਕਾਰਾ ਹੈ। ਇਹ ਬਿਲਕੁੱਲ ਉਸ ਤਰ੍ਹਾਂ ਹੀ ਜਿਵੇਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ। ਸਟੇਟ ਇਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ, ਇਸ ਤੋਂ ਬਾਅਦ ਭਵਿੱਖ ’ਚ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੇ ਵਰਤਾਰੇ ਨੂੰ ਪਹਿਲਗਾਮ ’ਚ…
ਰਾਹੁਲ ਗਾਂਧੀ ਦਾ ਅਮਰੀਕਾ ਪੂਜਣ ਤੇ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਹੋਇਆ ਭਰਵਾਂ ਸਵਾਗਤ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਭਾਰਤੀ ਪ੍ਰਵਾਸੀਆਂ ਨੇ ਅਮਰੀਕਾ ਵਿਚ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਗਲੋਬਲ ਚੇਅਰਮੈਨ ਸੈਮ ਪਿਤ੍ਰੋਦਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਦੌਰਾ ਅਧੂਰਾ ਛੱਡ ਭਾਰਤ ਪਰਤਣ ਤੋਂ ਪਹਿਲਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਏ ਸਮਾਗਮਾਂ ਵਿਚ ਰਾਹੁਲ ਗਾਂਧੀ ਦੇ ਨਿੱਘੇ ਅਤੇ ਪ੍ਰਭਾਵਸ਼ਾਲੀ ਸੰਬੋਧਨ ਨੂੰ ਭਾਰਤ ਦੇ ਵਧੀਆ ਭਵਿੱਖ ਲਈ ਉਨ੍ਹਾਂ ਦ੍ਰਿਸ਼ਟੀਕੋਣ ਨੂੰ ਸੁਣਨ ਲਈ ਉਤਸੁਕ ਸਨ। ਜਿਸ ਵਿਚ ਲੋਕਤੰਤਰੀ ਸੁਧਾਰ,…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਡਾ: ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਸਰਕਾਰ ਨੂੰ ਕੇਂਦਰ ਦੀ “ਰਾਜਾਂ ਨੂੰ ਪੂੰਜੀ ਨਿਵੇਸ਼ 2025-26 ਲਈ ਵਿਸ਼ੇਸ਼ ਸਹਾਇਤਾ ਯੋਜਨਾ” ਤਹਿਤ 5,000 ਕਰੋੜ ਰੁਪਏ ਦੀਆਂ ਸੰਪੂਰਨ ਪ੍ਰੋਜੈਕਟ ਤਜਵੀਜ਼ਾਂ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਡਾ: ਸਾਹਨੀ ਨੇ ਦੱਸਿਆ ਕਿ ਮੈਂ ਲਗਭਗ ਇੱਕ ਸਾਲ ਤੋਂ ਕੇਂਦਰੀ ਵਿੱਤ ਮੰਤਰਾਲੇ ਕੋਲ ਇਸ ਸਕੀਮ ਦੀ ਪੈਰਵੀ ਕਰ ਰਿਹਾ ਹਾਂ। ਲਗਾਤਾਰ ਕੋਸ਼ਿਸ਼ਾਂ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਪੰਜਾਬ ਨੂੰ ਇਸ ਸਕੀਮ ਦੇ ਭਾਗ ਏ ਦੇ ਤਹਿਤ ₹ 994 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਬਾਕੀ ਸ਼੍ਰੇਣੀਆਂ ਦੇ ਤਹਿਤ ਹੋਰ ਫੰਡ ਲੈਣ ਦਾ ਅਹਿਮ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਆਮ ਲੋਕਾਂ ਵਿਰੁੱਧ ਕੀਤੀ ਜਾਂਦੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਬੀਤੇ ਦੋ ਦਿਨ ਪਹਿਲਾਂ ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਅਸੀਂ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਬੁੜੈਲ ਜੇਲ੍ਹ ਅੰਦਰ ਨਜ਼ਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਕਿਹਾ ਕਿ ਇਸ ਘਟਨਾ ਨੇ ਮੁੜ ਕੌੜੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਹਨ। ਮੌਜੂਦਾ ਮੋਦੀ ਸਰਕਾਰ, ਜੋ ਕਿ ਇੱਕ ਤਾਨਾਸ਼ਾਹ ਵਾਂਗ ਕੰਮ ਕਰ ਰਹੀ ਹੈ, ਨੇ ਵਾਰ-ਵਾਰ ਮਨੁੱਖੀ ਅਧਿਕਾਰਾਂ ਦੀ ਨਾ ਸਿਰਫ਼ ਕਸ਼ਮੀਰ ਵਿੱਚ, ਸਗੋਂ ਪੂਰੇ ਭਾਰਤ ਵਿੱਚ ਉਲੰਘਣਾ ਕੀਤੀ ਅਤੇ ਇੱਥੋਂ ਤੱਕ ਕਿ ਆਪਣੀਆਂ ਸਰਹੱਦਾਂ ਤੋਂ ਪਰੇ ਜਾ…
ਸਾਨੂੰ ਇੱਥੇ ਆਉਣ ਤੋਂ, ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਇਹੀ ਹੈ, ਅਸਲ ਵਿੱਚ, ਜੋ ਭਾਰਤ ਚਾਹੁੰਦਾ ਹੈ: ਮੋਨਿੰਦਰ ਸਿੰਘ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਕੌਮ ਦੇ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਸਾਬਕਾ ਪ੍ਰਧਾਨ ਜਥੇਦਾਰ ਹਰਦੀਪ ਸਿੰਘ ਨਿੱਝਰ ਜਿਨ੍ਹਾਂ ਨੂੰ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਦੇ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਕਾਤਲਾ ਦੀ ਪੇਸ਼ੀ ਕੈਨੇਡੀਅਨ ਸੁਪਰੀਮ ਕੋਰਟ (ਨਿਊ ਵੈਸਟ ਮਿਨਸਟਰ) ਵਿਖੇ ਵੀਡੀਓ ਰਾਹੀਂ ਕਰਵਾਈ ਗਈ। ਮੁਲਜ਼ਮ ਕਰਨਪ੍ਰੀਤ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਤਿੰਨੋਂ ਹਰਦੀਪ ਸਿੰਘ ਨਿੱਝਰ ਖ਼ਿਲਾਫ਼ ਫਸਟ ਡਿਗਰੀ ਕਤਲ ਅਤੇ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) “ਮੁਲਕ ਵਿਚ ਜਦੋ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ, ਤਾਂ ਹੁਕਮਰਾਨ, ਇਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਇਹ ਰੌਲਾ ਪਾਉਣਾ ਸੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ-ਕਸਮੀਰੀ ਮੁਸਲਮਾਨਾਂ ਦੀ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀ ਆਉਦੀ ਕਿ ਜਦੋ ਇਨ੍ਹਾਂ ਕੋਲ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ, ਸੀ.ਆਈ.ਡੀ ਪੰਜਾਬ ਤੇ ਜੰਮੂ-ਕਸਮੀਰ ਸਭ ਖੂਫੀਆ ਵਿੰਗ ਹਨ, ਉਹ ਅਜਿਹਾ ਦੁਖਾਂਤ ਵਾਪਰਣ ਤੋ ਪਹਿਲੇ ਸਰਕਾਰ ਨੂੰ ਸੁਚੇਤ ਕਿਉਂ ਨਹੀ ਕਰਦੀਆ ਅਤੇ ਦੁਖਾਂਤ ਵਾਪਰਣ ਉਪਰੰਤ ਇਨ੍ਹਾਂ ਕੋਲ ਕਿਹੜਾ ਪੈਰਾਮੀਟਰ ਹੈ ਜੋ ਝੱਟ ਪਾਕਿਸਤਾਨ-ਕਸਮੀਰੀਆਂ ਜਾਂ ਹੋਰ ਘੱਟ ਗਿਣਤੀਆ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ ਵੱਲੋਂ ਦੁਰਵਿਵਹਾਰ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੰਘ ਸਾਹਿਬ ਜੀ ਨੇ ਵਿਦੇਸ਼ਾਂ ਵਿੱਚ ਕਈ ਪ੍ਰਚਾਰ ਦੌਰੇ ਕੀਤੇ ਹਨ ਤੇ ਹੁਣ ਵੀ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ…
फतेह लाइव, रिपोर्टर. जमशेदपुर के रामदास भट्ठा बाबा राम सिंह गुरूद्वारा से सिख संगत एवं प्रबंधक कमेटी के नेतृत्व में पहलगाम में धर्म पुछकर निर्दोष लोगों की हत्या किये जाने को लेकर गहरा आक्रोश व्यक्त किया. उपस्थित लोगों ने आतंकवादीयों की कायराना हरकत तथा आतंकवाद के खिलाफ कैडेंल मार्च निकालकर जमकर नारे बाजी की. सभी नागरिकों ने एकजुट होकर प्रधान मंत्री, गृह मंत्री, रक्षा मंत्री से मांग की, कि अब समय आ गया है पाकिस्तान एवं पाकिस्तान समर्थित आतंकवादियों को उन्हीं की भाषा में जवाब देने का और पाकिस्तान में घुसकर आतंकवाद खत्म करने का. आतंकवादियों को मुँहतोड़ जवाब देने…
