Breaking News
Jamshedpur Bar Association : अधिवक्ताओं ने झारखंड हाईकोर्ट में उठाई कल्याण योजनाओं की मांग, मेडिकल इंश्योरेंस और पेंशन पर हुई चर्चा Jamshedpur : साकची में रंगारंग सांस्कृतिक कार्यक्रमों के साथ मनाया गया तीज महोत्सव, समाजसेवी रानी गुप्ता ने की अगुवाई Jamshedpur : अपर्णा गुहा बनीं महिला फुटबॉल महासंघ की आंतरिक शिकायत समिति की संयोजक Jamshedpur : झामुमो संपर्क कार्यालय में दिवंगत मंत्री सुदित्य कुमार सोनू को दी गई श्रद्धांजलि Jamshedpur : सुदिव्य कुमार सोनू के आकस्मिक निधन पर पूर्व मुख्यमंत्री रघुवर दास और विधायक पूर्णिमा ने जताया गहरा शोक Sikh Fedration Uk : ਸਿੱਖ ਮਸਲਿਆਂ ’ਤੇ ਵਾਅਦੇ ਨਾ ਨਿਭਾਏ ਤਾਂ ਯੂਕੇ ਦੇ ਲੇਬਰ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ : ਦਬਿੰਦਰਜੀਤ ਸਿੰਘ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Darbar Saheb : ਦੇਹਧਾਰੀਆਂ ਦੀ ਚਾਕਰੀ ਛੱਡ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਲੋੜ : ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲੇ

SHARE:

 ਜਦੋ ਪ੍ਰਤੱਖ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਫਿਰ ਦੇਹਧਾਰੀਆਂ ਦੇ ਦਰਾਂ ’ਤੇ ਕਿਉਂ ਭਟਕ ਰਿਹਾ ਸਿੱਖ, ਆਤਮ-ਪੜਚੋਲ ਦਾ ਗੰਭੀਰ ਵਿਸ਼ਾ

ਮਨਪ੍ਰੀਤ ਸਿੰਘ ਖਾਲਸਾ।

ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲਿਆਂ ਨੇ ਸਿੱਖ ਪੰਥ ਅੰਦਰ ਵਧ ਰਹੇ ਵਿਅਕਤੀ-ਕੇਂਦਰਿਤ ਰੁਝਾਨ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ ਤਾਂ ਸਿੱਖ ਦੀ ਆਤਮਕ ਅਗਵਾਈ ਲਈ ਕਿਸੇ ਦੇਹਧਾਰੀ ਮਨੁੱਖ ਦੀ ਭਾਲ ਦੀ ਕੋਈ ਲੋੜ ਨਹੀਂ ਰਹਿੰਦੀ। ਜਦੋਂ ਗੁਰੂ ਘਰ ਵਿੱਚ ਮੌਜੂਦ ਹੈ ਤਾਂ ਸਿੱਖ ਆਪਣੀ ਆਤਮਕ ਦਿਸ਼ਾ ਲਈ ਮਨੁੱਖੀ ਦਰਾਂ ਵੱਲ ਕਿਉਂ ਭਟਕ ਰਿਹਾ ਹੈ, ਇਹ ਹਰ ਸਿੱਖ ਲਈ ਆਤਮ-ਪੜਚੋਲ ਦਾ ਵਿਸ਼ਾ ਹੈ। ਭਾਈ ਬਲਦੇਵ ਸਿੰਘ ਨੇ ਗੁਰਬਾਣੀ ਦੇ ਹਵਾਲੇ ਨਾਲ ਕਿਹਾ “ਗੁਰੁ ਪਰਮੇਸਰੁ ਏਕੋ ਜਾਣੁ”, “ਬਿਨੁ ਕਰਤਾਰ ਨ ਕੀਰਤਮ ਮਾਨੋ” ਅਤੇ “ਬਾਣੀ ਗੁਰੂ ਗੁਰੂ ਹੈ ਬਾਣੀ”।

Gambhir Car Associate Motion Ads Motion Ads

ਉਨ੍ਹਾਂ ਕਿਹਾ ਕਿ ਮਨੁੱਖ ਦਾ ਸਤਿਕਾਰ ਆਪਣੀ ਥਾਂ ਹੈ ਪਰ ਕਿਸੇ ਦੇਹਧਾਰੀ ਨੂੰ ਗੁਰੂ ਦੇ ਸਥਾਨ ’ਤੇ ਬਿਠਾਉਣਾ ਗੁਰਮਤਿ ਦੀ ਸੋਚ ਨਹੀਂ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ “ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ॥” ਦਾ ਹਵਾਲਾ ਦਿੰਦਿਆਂ ਕਿਹਾ ਕਿ ਧਿਰ-ਧਿਰ ਦੀ ਖ਼ੁਸ਼ਾਮਦ ਅਤੇ ਵਿਅਕਤੀਗਤ ਪ੍ਰਭਾਵਾਂ ਦੇ ਪਿੱਛੇ ਤੁਰਨ ਦੀ ਥਾਂ ਗੁਰਬਾਣੀ ਨੂੰ ਆਪਣੀ ਪਰਖ ਦਾ ਮਾਪਦੰਡ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਧਾਰਮਿਕਤਾ ਨੂੰ ਵੀ ਕਈ ਵਾਰ ਗੁਰਬਾਣੀ ਦੀ ਕਮਾਈ ਦੀ ਥਾਂ ਵੱਡੇ ਸਮਾਗਮਾਂ, ਭੀੜ, ਸੋਸ਼ਲ ਮੀਡੀਆ ਦੀ ਪ੍ਰਸਿੱਧੀ ਅਤੇ ਕਿਸੇ ਖਾਸ ਸ਼ਖ਼ਸੀਅਤ ਦੇ ਪ੍ਰਭਾਵ ਨਾਲ ਤੋਲਿਆ ਜਾਣ ਲੱਗ ਪਿਆ ਹੈ। ਜਦੋਂ ਸਿੱਖ ਗੁਰੂ ਦੇ ਸ਼ਬਦ ਤੋਂ ਦੂਰ ਹੁੰਦਾ ਹੈ ਤਾਂ ਖਾਲੀ ਥਾਂ ਕੋਈ ਨਾ ਕੋਈ ਵਿਅਕਤੀ ਜਾਂ ਆਡੰਬਰ ਘੇਰ ਲੈਂਦਾ ਹੈ। ਇਸ ਲਈ ਸਿੱਖ ਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ ਕਿ ਉਸ ਦੀ ਨਿਸ਼ਠਾ ਗੁਰੂ ਨਾਲ ਹੈ ਜਾਂ ਕਿਸੇ ਵਿਅਕਤੀ ਨਾਲ। ਭਾਈ ਬਲਦੇਵ ਸਿੰਘ ਨੇ ਕਿਹਾ ਕਿ ਦੇਹਧਾਰੀਆਂ ਦੀ ਭਾਲ ਛੱਡ ਕੇ ਗੁਰੂ ਦੇ ਸ਼ਬਦ ਦੀ ਭਾਲ ਅਤੇ ਮਨੁੱਖੀ ਚਾਕਰੀ ਦੀ ਥਾਂ ਗੁਰੂ ਦੀ ਦੱਸੀ ਕਾਰ ਕਮਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜਦੋਂ ਗੁਰੂ ਘਰ ਵਿੱਚ ਮੌਜੂਦ ਹੈ ਤਾਂ ਸਿੱਖ ਲਈ ਮਨੁੱਖੀ ਦਰਾਂ ’ਤੇ ਆਤਮਕ ਸਹਾਰਾ ਲੱਭਣਾ ਆਪਣੀ ਗੁਰੂ-ਪਹਿਚਾਣ ਨੂੰ ਭੁੱਲਣ ਦੇ ਬਰਾਬਰ ਹੈ। ਓਨ੍ਹਾ ਕਿਹਾ ਪੰਥ ਨੂੰ ਸਿਰਫ਼ ਇਹ ਫ਼ੈਸਲਾ ਨਹੀਂ ਕਰਨਾ ਕਿ ਕਿਸ ਦੇ ਨਾਲ ਖੜ੍ਹਨਾ ਹੈ, ਸਗੋਂ ਇਹ ਤੈਅ ਕਰਨਾ ਹੈ ਕਿ ਸਿਰ ਕਿਸ ਦੇ ਅੱਗੇ ਝੁਕਣਾ ਹੈ। ਜੇ ਗੁਰੂ ਦੇ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਵੀ ਸਾਡੀ ਆਤਮਕ ਤਸੱਲੀ ਕਿਸੇ ਮਨੁੱਖ ਦੀ ਇੱਕ ਨਜ਼ਰ, ਇੱਕ ਬਚਨ ਜਾਂ ਇੱਕ ਹਾਜ਼ਰੀ ਤੋਂ ਮਿਲਦੀ ਹੈ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਕਿਸੇ ਚਿਹਰੇ ਦਾ ਪੈਰੋਕਾਰ ਬਣਾਉਣ ਲਈ ਨਹੀਂ, ਸ਼ਬਦ ਦਾ ਸਿੱਖ ਬਣਾਉਣ ਲਈ ਗੁਰਗੱਦੀ ਬਖ਼ਸ਼ੀ ਹੈ। ਜਿਸ ਪੰਥ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਦੀਵੀ ਗੁਰੂ ਮੌਜੂਦ ਹੈ, ਉਸ ਪੰਥ ਦਾ ਕਿਸੇ ਦੇਹਧਾਰੀ ਦੇ ਦਰ ’ਤੇ ਆਪਣੀ ਆਤਮਕ ਦਿਸ਼ਾ ਲੱਭਣ ਲਈ ਖੜ੍ਹਨਾ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਹੈ।

ਅੱਜ ਲੋੜ ਕਿਸੇ ਨਵੇਂ ਚਿਹਰੇ ਦੀ ਨਹੀਂ, ਆਪਣੇ ਗੁਰੂ ਦੀ ਪਛਾਣ ਨੂੰ ਮੁੜ ਜਗਾਉਣ ਦੀ ਹੈ; ਲੋੜ ਭੀੜ ਦੇ ਪਿੱਛੇ ਤੁਰਨ ਦੀ ਨਹੀਂ, ਗੁਰਬਾਣੀ ਦੀ ਕਸੌਟੀ ’ਤੇ ਤੁਰਨ ਦੀ ਹੈ। ਜੇ ਗੁਰੂ ਸਾਡਾ ਗੁਰੂ ਹੈ ਤਾਂ ਫਿਰ ਮਨੁੱਖੀ ਦਰਾਂ ਦੀ ਚਾਕਰੀ ਕਿਉਂ? ਜੇ ਬਾਣੀ ਸਾਡੀ ਬੇੜੀ ਹੈ ਤਾਂ ਫਿਰ ਪੱਥਰਾਂ ਦਾ ਆਸਰਾ ਕਿਉਂ.? ਉਨ੍ਹਾਂ ਅੰਤ ਵਿੱਚ ਗੁਰਬਾਣੀ ਦੀ ਪੰਕਤੀ “ਦੀਨ ਦਇਆਲ ਭਰੋਸੇ ਤੇਰੇ॥ ਸਭੁ ਪਰਵਾਰੁ ਚੜਾਇਆ ਬੇੜੇ॥” ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਦਾ ਅਸਲ ਭਰੋਸਾ ਮਨੁੱਖੀ ਚਿਹਰਿਆਂ ’ਤੇ ਨਹੀਂ, ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ’ਤੇ ਹੋਣਾ ਚਾਹੀਦਾ ਹੈ। ਜਦੋਂ ਗੁਰੂ ਘਰ ਵਿੱਚ ਮੌਜੂਦ ਹੈ ਤਾਂ ਸਿੱਖ ਨੂੰ ਮਨੁੱਖੀ ਦਰਾਂ ਦੀ ਭਾਲ ਨਹੀਂ, ਗੁਰੂ ਦੇ ਸ਼ਬਦ ਦੀ ਬੇੜੀ ਵਿੱਚ ਸਵਾਰ ਹੋਣ ਦੀ ਲੋੜ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर