(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


ਤੇਰਾ ਆਸਾ ਵੈਲਫ਼ੇਅਰ ਟਰੱਸਟ ਅਤੇ ਸੰਤ ਬਾਬਾ ਪੁਪਿੰਦਰ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜ਼ੌਰੀ ਗਾਰਡਨ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 754ਵੇਂ ਜਨਮ ਦਿਹਾੜੇ ਅਤੇ 15 ਭਗਤਾਂ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ `ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਸ. ਦਲੀਪ ਸਿੰਘ ਸੇਠੀ ਨੇ ਵਿਸ਼ੇਸ਼ ਤੌਰ `ਤੇ ਹਿੱਸਾ ਪਾਇਆ ਅਤੇ ਕੈਸ਼ੀਅਰ ਪ੍ਰੀਤਪ੍ਰਤਾਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਸ. ਇੰਦਰਜੀਤ ਸਿੰਘ ਵਿਕਾਸਪੁਰੀ ਪ੍ਰਧਾਨ ਤੇਰਾ ਆਸਾ ਵੈਲਫੇਅਰ ਟਰੱਸਟ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿੱਚ ਭਾਈ ਸਹਿਜਦੀਪ ਸਿੰਘ ਦਿੱਲੀ ਵਾਲੇ, ਗਿਆਨੀ ਸੁਖਵਿੰਦਰ ਸਿੰਘ ਹੈਡ ਗ੍ਰੰਥੀ ਬਾਲਾ ਸਾਹਿਬ, ਡਾ. ਗੁਰਸ਼ਰਨ ਕੌਰ, ਭਾਈ ਗੁਰਮਨਪ੍ਰੀਤ ਸਿੰਘ, ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਵਾਲੇ ਅਤੇ ਭਾਈ ਦਲੀਪ ਸਿੰਘ ਫੱਕੜ ਪਟਿਆਲੇ ਵਾਲਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਕਥਾ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਗਤ ਨਾਮਦੇਵ ਜੀ ਦੀ ਜੀਵਨੀ ਬਾਰੇ ਜਾਣੂ ਕਰਵਾਇਆ। ਸ. ਇੰਦਰਜੀਤ ਸਿੰਘ ਵਿਕਾਸਪੁਰੀ ਨੇ ਦੱਸਿਆ ਕਿ ਬੀਤੀ 27 ਅਕਤੂਬਰ 2024 ਨੂੰ ਗੁਰੂ ਨਾਨਕ ਨੰਗਲ ਹੁਸਿਆਰਪੁਰ ਵਿੱਖੇ ਛੇ ਧੀਆਂ ਦਾ ਵਿਆਹ ਸੰਤ ਬਾਬਾ ਪੁਪਿੰਦਰ ਸਿੰਘ ਜੀ ਤੇ ਬਾਬਾ ਗੁਰਪਾਲ ਸਿੰਘ ਜੀ ਨੇ ਕਰਵਾਇਆ, ਜਿਸ ਵਿੱਚ ਲੋੜੀਂਦਾ ਸਮਾਨ ਇਹਨਾਂ ਬੱਚਿਆਂ ਨੂੰ ਦਿੱਤਾ ਗਿਆ।
ਇੰਦਰਜੀਤ ਸਿੰਘ ਨੇ ਅਪੀਲ ਕੀਤੀ ਸੰਗਤਾਂ ਇਸੀ ਪ੍ਰਕਾਰ ਜਿੰਮੇਵਾਰੀਆਂ ਲੈਂਦਿਆਂ ਹੋਇਆ ਲੋੜਵੰਦ ਬੱਚੇ-ਬੱਚੀਆਂ ਦਾ ਹੱਥ ਫੜਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਹ ਸਭ ਉਪਰਾਲੇ ਸੰਗਤਾਂ ਦੇ ਸਹਿਯੋਗ ਨਾਲ ਹੀ ਤੇਰਾ ਆਸਾ ਵੈਲਫੇਅਰ ਟਰੱਸਟ ਹਰ ਸਾਲ ਕਰਨ ਦਾ ਯਤਨ ਕਰੇਗੀ ਅਤੇ ਨਾਲ ਹੀ ਮੁਫ਼ਤ ਮੈਡੀਕਲ ਕੈਂਪ ਸਮੇਂ-ਸਮੇਂ `ਤੇ ਲਗਾਉਣ ਦੇ ਉਪਰਾਲੇ ਵੀ ਕੀਤੇ ਜਾਣਗੇ। ਇਸ ਗੁਰਮਤਿ ਸਮਾਗਮ ਨੂੰ ਸਫ਼ਲਾ ਬਣਾਉਣ ਲਈ ਸੰਸਥਾ ਦੇ ਸ. ਜਗਜੀਤ ਸਿੰਘ ਮਾਹੌਲ, ਸ. ਪਰਮਜੀਤ ਸਿੰਘ ਹਰੀ ਨਗਰ, ਸ. ਮਨਜੀਤ ਸਿੰਘ ਗਰਚਾ. ਸ. ਐਨ.ਪੀ ਸਿੰਘ ਟੱਕਰ, ਡਾ. ਅਮਰੀਕ ਸਿੰਘ ਟੱਕਰ, ਕਮਲਜੀਤ ਸਿੰਘ ਬਿੱਟੂ ਵਿਕਾਸਪੁਰੀ, ਗਗਨਦੀਪ ਸਿੰਘ ਕਰੀਰ, ਦਲਜੀਤ ਸਿੰਘ ਖ਼ਾਲਸਾ, ਗਗਨਦੀਪ ਸਿੰਘ ਆਦਿ ਨੇ ਸਹਿਯੋਗ ਪਾਇਆ।