(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)


ਸਿੱਖ ਸਟੂਡੈਂਟ ਫੈਡਰੇਸ਼ਨ ਈਸਟ ਇੰਡੀਆ ਵਲੋਂ ਅਮਰੀਕਾ ਤੋਂ ਪ੍ਰਵਾਸੀ ਭਾਰਤੀਆਂ ਦੇ ਅਪਮਾਨਜਨਕ ਦੇਸ਼ ਨਿਕਾਲੇ ਵਿਰੁੱਧ ਗੁੱਸਾ ਜ਼ਾਹਰ ਕੀਤਾ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਈਸਟ ਇੰਡੀਆ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਦੀ ਅਗਵਾਈ ਹੇਠ ਜਮਸ਼ੇਦਪੁਰ ਦੇ ਸਾਚੀ ਬਾੜੇ ਚੌਕ ਨੇੜੇ ਹੱਥਕੜੀਆਂ ਪਾ ਕੇ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਨਾਗਰਿਕਾਂ ਨੂੰ ਜਿਸ ਅਣਮਨੁੱਖੀ ਤਰੀਕੇ ਨਾਲ ਹੱਥਕੜੀ ਲਾ ਕੇ ਭੇਜੇ ਗਏ ਸਨ ਅਤੇ ਇਸ ਮਾਮਲੇ ‘ਤੇ ਕੇਂਦਰ ਸਰਕਾਰ ਦੀ ਚੁੱਪੀ ਨੂੰ ਲੈ ਕੇ ਫੈਡਰੇਸ਼ਨ ਦੇ ਮੈਂਬਰ ਗੁੱਸੇ ‘ਚ ਸਨ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਈਸਟ ਇੰਡੀਆ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਜਿਸ ਤਰ੍ਹਾਂ ਗੈਰ-ਨਿਵਾਸੀ ਭਾਰਤੀਆਂ ਨੂੰ ਫੌਜੀ ਜਹਾਜ਼ਾਂ ਵਿੱਚ ਹੱਥਕੜੀਆਂ ਲਾ ਕੇ ਅਣਮਨੁੱਖੀ ਢੰਗ ਨਾਲ ਭਾਰਤ ਭੇਜਿਆ ਹੈ ਇਹ ਬਹੁਤ ਹੀ ਸ਼ਰਮਨਾਕ ਅਤੇ ਮਨੁੱਖਤਾ ਦਾ ਘਾਣ ਕਰਨ ਵਾਲਾ ਕਾਰਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਵੀ ਇਸ ਮੁੱਦੇ ‘ਤੇ ਕੋਈ ਚਰਚਾ ਨਾ ਹੋਣਾ ਦੇਸ਼ ਦਾ ਅਪਮਾਨ ਹੈ.
ਸਤਨਾਮ ਸਿੰਘ ਗੰਭੀਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰੀਕਾ ਤੋਂ ਭੇਜੇ ਗਏ ਭਾਰਤੀਆਂ ਨੂੰ ਸਨਮਾਨਜਨਕ ਢੰਗ ਨਾਲ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਨਾਲ ਹੀ ਫਰਜ਼ੀ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ’ਤੇ ਸੁਖਵਿੰਦਰ ਸਿੰਘ ਸੈਬੀ, ਇੰਦਰਜੀਤ ਸਿੰਘ ਪਨੇਸਰ, ਪਰਮਜੀਤ ਸਿੰਘ ਕਾਲੇ, ਅਵਤਾਰ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ, ਕਾਕਾ ਅਮਰਜੀਤ ਸਿੰਘ, ਮਨਦੀਪ ਸਿੰਘ ਸ਼ੌਂਕੀ, ਤਰਨਪ੍ਰੀਤ ਸਿੰਘ, ਬੰਨੀ ਬਲਬੀਰ ਸਿੰਘ, ਮਨਮੋਹਨ ਸਿੰਘ, ਅਮਰਜੀਤ ਸਿੰਘ, ਗੰਭੀਰ ਰੋਸ਼ਨ ਸਿੰਘ ਸ਼ਾਮਲ ਸਨ।