Breaking News
Delhi/Jamshedpur : धालभूमगढ़ एयरपोर्ट की राह होगी आसान! सांसद विद्युत महतो ने केंद्रीय मंत्री भूपेंद्र यादव से की अहम मुलाकात Sikhism in Tamil Nadu : ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਹੋਈ ਜਾਰੀ Delhi Gurudwara : ਸਰਨਾ ਦੇ ਦਾਅਵਿਆਂ ’ਤੇ ਕਾਲਕਾ-ਕਾਹਲੋਂ ਦਾ ਤਿੱਖਾ ਪਲਟਵਾਰ, ਸੰਗਤ ਪਹਿਲਾਂ ਵੀ ਨਕਾਰ ਚੁੱਕੀ, ਹੁਣ ਫਿਰ ਹਾਰ ਲਈ ਰਹਿਣ ਤਿਆਰ Punjab/Jharkhand : ਪੰਜਾਬ ਪੁਲਿਸ ਦੀ ਜਮਸ਼ੇਦਪੁਰ ਵਿੱਚ ਰੇਡ, ਭਰਾ-ਭਰਜਾਈ ਕਤਲ ਮਾਮਲੇ ’ਚ ਸਾਬਕਾ ਪ੍ਰਧਾਨ ਤਰਸੇਮ ਸਿੰਘ ਸੇਮੇ ਦੀ ਭਾਲ Not knowing Gurmukhi will spell trouble : ਦਿੱਲੀ ‘ਚ ਵੱਡੇ ਸਿਆਸੀ ਉਲਟਫ਼ੇਰ ਦੀ ਤਿਆਰੀ, ਕੁਰਸੀ ਬਚਾਉਣ ਵਾਲਿਆਂ ਨੂੰ ਸੰਗਤ ਸਿਖਾਏਗੀ ਸਬਕ : ਪਰਮਜੀਤ ਸਿੰਘ ਵੀਰਜੀ Chaibasa : इप्टा के शाखा सम्मेलन में लहराया शांति का परचम, नई कार्यकारिणी का गठन
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi Gurudwara : ਸਰਨਾ ਦੇ ਦਾਅਵਿਆਂ ’ਤੇ ਕਾਲਕਾ-ਕਾਹਲੋਂ ਦਾ ਤਿੱਖਾ ਪਲਟਵਾਰ, ਸੰਗਤ ਪਹਿਲਾਂ ਵੀ ਨਕਾਰ ਚੁੱਕੀ, ਹੁਣ ਫਿਰ ਹਾਰ ਲਈ ਰਹਿਣ ਤਿਆਰ

SHARE:

ਮਨਪ੍ਰੀਤ ਸਿੰਘ ਖਾਲਸਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦਿੱਲੀ ਦੀ ਸੰਗਤ ਨੂੰ ਵਾਰ-ਵਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੁਣ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ 13 ਸਾਲਾਂ ਦੇ ਪ੍ਰਬੰਧ ਦੀ ਗੱਲ ਕਰਨ ਵਾਲੇ ਸਰਨਾ ਇਹ ਵੀ ਦੱਸਣ ਕਿ ਇਨ੍ਹਾਂ ਵਿਚੋਂ ਲਗਭਗ 6 ਸਾਲ ਉਨ੍ਹਾਂ ਦੇ ਹੀ ਸਾਥੀ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਰਹੇ ਅਤੇ ਉਨ੍ਹਾਂ ਨੂੰ ਹੀ ਚਾਰਜ ਸੌਂਪਿਆ ਗਿਆ ਸੀ।

ਕਾਲਕਾ-ਕਾਹਲੋਂ ਨੇ ਸਰਨਾ ਦੇ 120 ਕਰੋੜ ਰੁਪਏ ਖ਼ਜ਼ਾਨੇ ਵਿਚ ਛੱਡਣ ਦੇ ਦਾਅਵੇ ’ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੇਕਰ ਇਹ ਰਕਮ ਸੱਚਮੁੱਚ ਛੱਡੀ ਗਈ ਸੀ ਤਾਂ ਮਨਜੀਤ ਸਿੰਘ ਜੀ.ਕੇ. ਦੱਸਣ ਕਿ ਉਹ ਪੈਸਾ ਕਿੱਥੇ ਗਿਆ ਅਤੇ ਸੰਗਤ ਦੀ ਭਲਾਈ ਲਈ ਕਿੱਥੇ ਖਰਚ ਹੋਇਆ? ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧਕ ਟੀਮ ਨੂੰ ਪੁਰਾਣੇ ਦਾਅਵਿਆਂ ਨਾਲ ਨਹੀਂ, ਸਗੋਂ ਕੀਤੇ ਗਏ ਕੰਮਾਂ ਨਾਲ ਪਰਖਿਆ ਜਾਵੇ। ਕਾਲਕਾ ਅਤੇ ਕਾਹਲੋਂ ਨੇ ਕੁਲਦੀਪ ਸਿੰਘ ਭੋਗਲ ਵੱਲੋਂ ਸਨਲਾਈਟ ਕਲੋਨੀ ਵਿਚ ਦਰਜ ਕਰਵਾਈ ਐਫ.ਆਈ.ਆਰ. ਦੀ ਕਾਪੀ ਵਿਖਾਉਂਦਿਆਂ ਸਰਨਾ ਨੂੰ ਪੁਰਾਣੇ ਵਿਵਾਦ ਯਾਦ ਕਰਵਾਏ ਅਤੇ ਕਿਹਾ ਕਿ ਜਿਹੜੇ ਲੋਕ ਅੱਜ ਉਨ੍ਹਾਂ ਦੇ ਆਲੇ-ਦੁਆਲੇ ਬੈਠੇ ਹਨ, ਉਹੀ ਬੀਤੇ ਸਮੇਂ ਵਿਚ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾ ਚੁੱਕੇ ਹਨ।

Gambhir Car Associate Motion Ads Motion Ads

ਉਨ੍ਹਾਂ ਕਿਹਾ ਕਿ ਸਰਨਾ ਨੂੰ ਦੂਜਿਆਂ ’ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਸਿਆਸੀ ਸਫ਼ਰ ਅਤੇ ਪੁਰਾਣੇ ਸਾਥੀਆਂ ਦਾ ਰਿਕਾਰਡ ਵੀ ਵੇਖਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਨਾ ਅਤੇ ਉਨ੍ਹਾਂ ਤੋਂ ਬਾਅਦ ਦੇ ਪ੍ਰਬੰਧ ਹੇਠ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ਼ ਦੇ ਤਨਖਾਹ ਕਮਿਸ਼ਨ ਦੇ ਬਕਾਏ ਸਾਲਾਂ ਤੱਕ ਲਟਕਦੇ ਰਹੇ ਅਤੇ ਸਟਾਫ਼ ਨੂੰ ਅਦਾਲਤਾਂ ਦੇ ਚੱਕਰ ਕੱਟਣੇ ਪਏ। ਉਨ੍ਹਾਂ ਮੁਤਾਬਕ ਮੌਜੂਦਾ ਟੀਮ ਨੇ ਲਗਭਗ 200 ਕਰੋੜ ਰੁਪਏ ਜਾਰੀ ਕਰਕੇ ਬਕਾਏ ਨਿਪਟਾਏ। ਇਸੇ ਤਰ੍ਹਾਂ ਉਨ੍ਹਾਂ ਬਾਲਾ ਸਾਹਿਬ ਹਸਪਤਾਲ ਅਤੇ ਸਿੱਖਿਆ ਸੰਸਥਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਪ੍ਰਬੰਧ ਹੇਠ ਹਸਪਤਾਲ ਵਿਚ ਮੁਫ਼ਤ ਓ.ਪੀ.ਡੀ., ਦਿਲ ਦੇ ਰੋਗਾਂ ਦਾ ਇਲਾਜ, ਕੈਂਸਰ ਟੈਸਟ ਅਤੇ ਮੁਫ਼ਤ ਡਾਇਲਸਿਸ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੇ ਚਾਰੋਂ ਕਾਲਜ ਏ-ਪਲੱਸ ਕੈਟਾਗਰੀ ਵਿਚ ਹਨ ਅਤੇ ਵਸੰਤ ਵਿਹਾਰ ਵਿਚ ਬੰਦ ਕੀਤਾ ਗਿਆ ਪੋਲੀਟੈਕਨਿਕ ਹਰੀ ਨਗਰ ਤਬਦੀਲ ਕਰਕੇ ਮੁੜ ਚਲਾਇਆ ਗਿਆ, ਜਿੱਥੋਂ ਹਰ ਸਾਲ ਵਿਦਿਆਰਥੀ ਇੰਜੀਨੀਅਰਿੰਗ ਦੀ ਸਿੱਖਿਆ ਹਾਸਲ ਕਰ ਰਹੇ ਹਨ।

ਕਾਲਕਾ-ਕਾਹਲੋਂ ਨੇ ਸਰਨਾ ਅਤੇ ਜੀ.ਕੇ. ਦੀ ਮੌਜੂਦਾ ਸਿਆਸੀ ਸਾਂਝ ’ਤੇ ਵੀ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਕੱਲ੍ਹ ਤੱਕ ਇਕ-ਦੂਜੇ ਦੇ ਸਿਆਸੀ ਵਿਰੋਧੀ ਸਨ, ਅੱਜ ਇਕੱਠੇ ਹੋ ਕੇ ਸੰਗਤ ਅੱਗੇ ਨਵੇਂ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀ.ਕੇ., ਅਵਤਾਰ ਸਿੰਘ ਹਿੱਤ ਅਤੇ ਕੁਲਦੀਪ ਸਿੰਘ ਭੋਗਲ ਵੱਲੋਂ ਸਰਨਾ ਭਰਾਵਾਂ ਦੀ ਆਲੋਚਨਾ ਵਾਲੀਆਂ ਪੁਰਾਣੀਆਂ ਵੀਡੀਓਜ਼ ਜਨਤਕ ਤੌਰ ’ਤੇ ਮੌਜੂਦ ਹਨ, ਇਸ ਲਈ ਅੱਜ ਦੀ ਸਾਂਝ ਦੇ ਪਿੱਛੇ ਦੇ ਕਾਰਨਾਂ ਬਾਰੇ ਸੰਗਤ ਖੁਦ ਫ਼ੈਸਲਾ ਕਰੇ। ਉਨ੍ਹਾਂ ਸਰਨਾ ਵੱਲੋਂ ਗੁਰੂ ਘਰਾਂ ਵਿਚ ਕੀਰਤਨ ਦੇ ਮਿਆਰ ਬਾਰੇ ਕੀਤੀ ਟਿੱਪਣੀ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਗੁਰੂ ਘਰ ਦੀ ਮਹਾਨਤਾ ਕਿਸੇ ਵਿਅਕਤੀ ਵੱਲੋਂ ਚੜ੍ਹਾਏ ਸੋਨੇ ਨਾਲ ਨਹੀਂ, ਸਗੋਂ ਗੁਰੂ ਦੀ ਹਜ਼ੂਰੀ ਅਤੇ ਸੰਗਤ ਦੀ ਸ਼ਰਧਾ ਨਾਲ ਹੈ।

ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਕਿਸੇ ਵਿਅਕਤੀ ਦੇ ਯੋਗਦਾਨ ਕਾਰਨ ਨਹੀਂ, ਗੁਰੂ ਦੀਆਂ ਅਸੀਸਾਂ ਲੈਣ ਲਈ ਜਾਂਦੀ ਹੈ ਅਤੇ ਇਸ ਤਰ੍ਹਾਂ ਦੀ ਟਿੱਪਣੀ ਲਈ ਸਰਨਾ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਖੀਰ ਵਿਚ ਕਾਲਕਾ-ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਪਹਿਲਾਂ ਵੀ ਸਰਨਾ ਅਤੇ ਜੀ.ਕੇ. ਦੀਆਂ ਨੀਤੀਆਂ ਨੂੰ ਚੋਣਾਂ ਵਿਚ ਨਕਾਰ ਚੁੱਕੀ ਹੈ ਅਤੇ ਹੁਣ ਵੀ ਫ਼ੈਸਲਾ ਕੰਮਾਂ ਦੇ ਆਧਾਰ ’ਤੇ ਹੋਵੇਗਾ। “ਜਿਹੜੇ ਲੋਕ ਪੁਰਾਣੇ ਦਾਅਵਿਆਂ ਅਤੇ ਇਲਜ਼ਾਮਾਂ ਦੀ ਰਾਜਨੀਤੀ ਲੈ ਕੇ ਆ ਰਹੇ ਹਨ, ਉਹ ਇਕ ਵਾਰ ਫਿਰ ਸੰਗਤ ਦੇ ਫ਼ੈਸਲੇ ਲਈ ਤਿਆਰ ਰਹਿਣ।”

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर