Breaking News
Jamshedpur Bar Association : अधिवक्ताओं ने झारखंड हाईकोर्ट में उठाई कल्याण योजनाओं की मांग, मेडिकल इंश्योरेंस और पेंशन पर हुई चर्चा Jamshedpur : साकची में रंगारंग सांस्कृतिक कार्यक्रमों के साथ मनाया गया तीज महोत्सव, समाजसेवी रानी गुप्ता ने की अगुवाई Jamshedpur : अपर्णा गुहा बनीं महिला फुटबॉल महासंघ की आंतरिक शिकायत समिति की संयोजक Jamshedpur : झामुमो संपर्क कार्यालय में दिवंगत मंत्री सुदित्य कुमार सोनू को दी गई श्रद्धांजलि Jamshedpur : सुदिव्य कुमार सोनू के आकस्मिक निधन पर पूर्व मुख्यमंत्री रघुवर दास और विधायक पूर्णिमा ने जताया गहरा शोक Sikh Fedration Uk : ਸਿੱਖ ਮਸਲਿਆਂ ’ਤੇ ਵਾਅਦੇ ਨਾ ਨਿਭਾਏ ਤਾਂ ਯੂਕੇ ਦੇ ਲੇਬਰ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ : ਦਬਿੰਦਰਜੀਤ ਸਿੰਘ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਪੰਥ ਦੇ ਗੰਭੀਰ ਮੁੱਦੇਆਂ ਨੂੰ ਲਾਵਾਰਿਸ ਛੱਡ ਦਿੱਲੀ ਕਮੇਟੀ ਪ੍ਰਬੰਧਕ ਸਿਆਸੀ ਬਿਆਨਬਾਜ਼ੀ ਵਿੱਚ ਮਸਤ: ਪਰਮਜੀਤ ਸਿੰਘ ਵੀਰਜੀ

SHARE:

ਮਨਪ੍ਰੀਤ ਸਿੰਘ ਖਾਲਸਾ.

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਤੋਂ ਬਾਅਦ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੰਗਤ ਨੂੰ ਉਮੀਦ ਸੀ ਕਿ ਗੁਰੂ ਘਰ ਦੇ ਮੰਚ ਤੋਂ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, 1984 ਦੇ ਇਨਸਾਫ਼, ਸਿੱਖ ਨੌਜਵਾਨਾਂ ਦੀਆਂ ਚੁਣੌਤੀਆਂ, ਪੰਜਾਬੀ ਅਤੇ ਗੁਰਮੁਖੀ ਦੇ ਪ੍ਰਚਾਰ ਅਤੇ ਪੰਥ ਦੇ ਭਖਦੇ ਮੁੱਦਿਆਂ ‘ਤੇ ਗੰਭੀਰ ਚਰਚਾ ਹੋਵੇਗੀ।

ਪਰ ਪੂਰਾ ਸਮਾਗਮ ਵਿਰੋਧੀਆਂ ‘ਤੇ ਨਿਸ਼ਾਨੇ ਸਾਧਣ ਅਤੇ ਸਿਆਸੀ ਹਿਸਾਬ ਬਰਾਬਰ ਕਰਨ ਵਿੱਚ ਹੀ ਲੰਘ ਗਿਆ। ਉਨ੍ਹਾਂ ਕਿਹਾ ਕਿ ਜਦੋਂ ਧਾਰਮਿਕ ਮੰਚ ਵੀ ਸਿਆਸੀ ਭਾਸ਼ਣਾਂ ਦਾ ਕੇਂਦਰ ਬਣ ਜਾਣ ਤਾਂ ਇਹ ਸੰਸਥਾ ਦੀਆਂ ਤਰਜੀਹਾਂ ‘ਤੇ ਵੱਡਾ ਸਵਾਲ ਹੈ। ਵੀਰਜੀ ਨੇ ਕਿਹਾ ਕਿ ਜਿਨ੍ਹਾਂ ਕੋਲ ਆਪਣੇ ਘਰ ਦਾ ਹਿਸਾਬ ਨਹੀਂ, ਉਹ ਦੂਜਿਆਂ ਨੂੰ ਨਸੀਹਤਾਂ ਦੇਣ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਸਿੱਖਿਆ ਦਾ ਮਿਆਰ ਸਵਾਲਾਂ ਦੇ ਘੇਰੇ ਵਿੱਚ ਹੈ, ਕਾਲਜ ਬੰਦ ਹੋ ਰਹੇ ਹਨ, ਕਮੇਟੀ ਦੀਆਂ ਜਾਇਦਾਦਾਂ ਅਦਾਲਤੀ ਵਿਵਾਦਾਂ ਵਿੱਚ ਫਸੀਆਂ ਹੋਈਆਂ ਹਨ ਅਤੇ ਵਿੱਤੀ ਹਾਲਤ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਭ ਕੁਝ ਠੀਕ ਹੈ ਤਾਂ ਸੰਗਤ ਸਾਹਮਣੇ ਆਮਦਨ, ਖਰਚ, ਜਾਇਦਾਦਾਂ, ਅਦਾਲਤੀ ਕੇਸਾਂ ਅਤੇ ਵਿਦਿਅਕ ਅਦਾਰਿਆਂ ਦੀ ਅਸਲ ਹਾਲਾਤ ਬਾਰੇ ਗੱਲਬਾਤ ਕਰਣੀ ਚਾਹੀਦੀ ਹੈ । ਉਨ੍ਹਾਂ ਦਿੱਲੀ ਕਮੇਟੀ ਵੱਲੋਂ ਸਕੂਲਾਂ ਦੇ ਸਟਾਫ ਨਾਲ ਐਮ.ਓ.ਯੂ. ਸਾਈਨ ਕਰਨ ਅਤੇ ਪੁਰਾਣੇ ਬਕਾਏ ਜਾਰੀ ਕਰਨ ਦੇ ਦਾਅਵਿਆਂ ‘ਤੇ ਵੀ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਆਪਣੇ ਕਾਰਜਕਾਲ ਦੀ ਹੀ ਕੋਈ ਗਾਰੰਟੀ ਨਹੀਂ, ਉਹ 8-8 ਸਾਲਾਂ ਦੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕੀਤੇ ਜਾ ਰਹੇ ਅਜਿਹੇ ਸਮਝੌਤੇ ਭਲਕੇ ਆਉਣ ਵਾਲੇ ਪ੍ਰਬੰਧਕਾਂ ਲਈ ਕਾਨੂੰਨੀ ਅਤੇ ਵਿੱਤੀ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਹਨ।

Gambhir Car Associate Motion Ads Motion Ads

ਪਹਿਲਾਂ ਸੰਸਥਾ ਦੀ ਆਰਥਿਕ ਸਮਰੱਥਾ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਦਾ ਖੁੱਲ੍ਹਾ ਹਿਸਾਬ ਦਿੱਤਾ ਜਾਵੇ, ਫਿਰ ਲੰਬੇ ਸਮੇਂ ਦੇ ਐਲਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਗਤ ਨੂੰ ਭਾਵੁਕ ਬਿਆਨਾਂ ਨਾਲ ਨਹੀਂ, ਸਗੋਂ ਜਵਾਬਦੇਹ ਪ੍ਰਬੰਧ ਨਾਲ ਵਿਸ਼ਵਾਸ ਮਿਲਦਾ ਹੈ। ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਹਰ ਨਾਕਾਮੀ ਦਾ ਦੋਸ਼ ਪਿਛਲੇ ਪ੍ਰਬੰਧਕਾਂ ਦੇ ਸਿਰ ਮੜ੍ਹਣਾ ਹੁਣ ਪੁਰਾਣਾ ਸਿਆਸੀ ਹਥਿਆਰ ਬਣ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ ਕਾਰਜਕਾਲ ਦੇ ਅੰਤ ਸਮੇਂ ਕਮੇਟੀ ਦੇ ਖਾਤਿਆਂ ਵਿੱਚ ਕਰੀਬ 123 ਕਰੋੜ ਰੁਪਏ ਛੱਡ ਕੇ ਗਏ ਸਨ। ਜੇ ਅੱਜ ਵਿੱਤੀ ਹਾਲਤ ਕਮਜ਼ੋਰ ਹੈ, ਜਾਇਦਾਦਾਂ ਵਿਵਾਦਾਂ ਵਿੱਚ ਹਨ ਅਤੇ ਸੰਸਥਾ ਲਗਾਤਾਰ ਸੰਕਟਾਂ ਨਾਲ ਘਿਰੀ ਹੋਈ ਹੈ ਤਾਂ ਉਸ ਦੀ ਜਵਾਬਦੇਹੀ ਮੌਜੂਦਾ ਲੀਡਰਸ਼ਿਪ ਤੋਂ ਤੈਅ ਹੋਣੀ ਚਾਹੀਦੀ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर