ਨਵੀਂ ਦਿੱਲੀ 24 ਸੰਤਬਰ (ਮਨਪ੍ਰੀਤ ਸਿੰਘ ਖਾਲਸਾ)
ਯੂਰਪ ਤੋਂ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਕਸ਼ਮੀਰੀ ਲੋਕਾਂ ਵਲੋਂ ਭਾਰਤ ਅੰਦਰ ਕੀਤੇ ਜਾ ਰਹੇ ਘਟਗਿਣਤੀਆਂ ਉਪਰ ਅੱਤਿਆਚਾਰਾਂ ਵਿਰੁੱਧ ਰੋਸ ਦਰਜ ਕਰਵਾਇਆ ਗਿਆ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਭਾਰਤ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਕਾਰਵਾਈ ਕਰੇ।
ਪ੍ਰਦਰਸ਼ਨਕਾਰੀਆਂ ਨੇ ਕਸ਼ਮੀਰੀ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਹੁਰੀਅਤ ਲੀਡਰਸ਼ਿਪ ਦੀ ਰਿਹਾਈ ਦੀ ਮੰਗ ਵੀ ਕੀਤੀ। ਪ੍ਰਮੁੱਖ ਧਾਰਮਿਕ ਸੁਤੰਤਰਤਾ ਸੰਗਠਨ ਜਸਟਿਸ ਫਾਰ ਆਲ ਦੇ ਇਮਾਮ ਸਫੇਟ ਕੈਟੋਵਿਕ ਵਰਗੇ ਧਾਰਮਿਕ ਨੇਤਾਵਾਂ ਨੇ ਮੋਦੀ ਦੀ ਅਗਵਾਈ ਨੂੰ ਫਾਸੀਵਾਦੀ ਕਿਹਾ।