WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Punjab : ਨਹਿਰੀ ਪਾਣੀ ਦੇ ਮਾਮਲੇ ਚ ਮਾਨ ਸਰਕਾਰ ਦਾ ਫਰਾਡ ਲੋਕਾਂ ਸਾਹਮਣੇ ਹੋਇਆ ਉਜਾਗਰ : ਦਲ ਖਾਲਸਾ, ਨਹਿਰੀ ਪਾਣੀ ਦੀ ਜਰੂਰਤ ਤੇ ਭਵਿੱਖ ਬਾਰੇ ਸਰਕਾਰ ਰੱਖੇ ਆਪਣਾ ਪੱਖ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਨਹਿਰੀ ਪਾਣੀਆਂ ਦੇ ਮਸਲੇ ’ਤੇ ਪਟਵਾਰੀਆਂ ਤੋਂ ਧੱਕੇਸਾਹੀ ਨਾਲ ਗਲਤ ਤੱਥ ਪੇਸ਼ ਕਰਵਾਉਣ ’ਚ ਨਾਕਾਮਯਾਬ ਭਗਵੰਤ ਮਾਨ ਦੇ ਝੂਠਾਂ ਦਾ ਘੜਾ ਲੋਕਾਂ ਦੀ ਸੱਥ ਵਿਚ ਭੰਨਿਆ ਗਿਆ ਹੈ। ਹੁਣ ਸਮਾਂ ਹੈ ਕਿ ਮਾਨ ਸਰਕਾਰ ਪੰਜਾਬ ਵਿਚ ਨਹਿਰੀ ਪਾਣੀ ਦੀ ਜਰੂਰਤ ਤੇ ਭਵਿੱਖ ਬਾਰੇ ਆਪਣਾ ਪੱਖ ਜਨਤਾ ਦੀ ਕਚਹਿਰੀ ਵਿਚ ਪੇਸ਼ ਕਰੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਜਥੇਬੰਦੀ ਵੱਲੋਂ ਉਹਨਾਂ ਦੇ ਜਿਲ੍ਹਾ ਬਠਿੰਡਾ ਪ੍ਰਧਾਨ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਵਲੋਂ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ।

ਦਲ ਖ਼ਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਮਾਨਸਾ ਪ੍ਰਧਾਨ ਭਾਈ ਰਾਜਵਿੰਦਰ ਸਿੰਘ ਟਿੱਬੀ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਅਜੋਕੇ ਵੇਲੇ ਵੀ ਪੰਜਾਬ ਦੇ ਤਿੰਨੇ ਖਿੱਤਿਆਂ ਮਾਲਵਾ, ਮਾਝਾ ਤੇ ਦੁਆਬਾ ਵਿਚ ਨਹਿਰੀ ਪਾਣੀ ਦੀ ਵੱਡੀ ਕਮੀ ਹੈ, ਇਹ ਜਮੀਨ ਵਿਚ ਲਾਉਣ ਵਾਲੇ, ਪੀਣ ਵਾਲੇ ਤੇ ਹੋਰ ਕੰਮਾਂ ਲਈ ਵਰਤਣ ਵਾਲੇ ਪਾਣੀ ਦੀ ਲਗਾਤਾਰ ਕਮੀ ਹੋ ਰਹੀ ਹੈ।

Gambhir Car Associate Gambhir Car Associate Motion Ads Motion Ads

ਉਹਨਾਂ ਕਿਹਾ ਕਿ ਫ਼ਸਲਾਂ ਤੇ ਰਹਿਣ ਸਹਿਣ ਦੇ ਢੰਗ ਤਰੀਕੇ ਬਦਲਣ ਨਾਲ ਪਾਣੀ ਦੀ ਜਰੂਰਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਇਸ ਦੇ ਉਲਟ ਪੰਜਾਬ ਵਿਚ ਨਹਿਰੀ ਪਾਣੀ ਤੋਂ ਵਗੈਰ ਵਾਹੁਣ ਬੰਜਰ ਹੋ ਰਹੇ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਖੁਸਹਾਲੀ ਤੇ ਪੰਜਾਬ ਦੇ ਪਾਣੀਆਂ ’ਤੇ ਦੁਸ਼ਮਣਾਂ ਦੀ ਅੱਖ ਹੈ, ਜੋ ਇਹ ਕੀਮਤੀ ਖ਼ਜਾਨਾ ਲੁੱਟਣਾ ਚਾਹੁੰਦੇ ਹਨ ਤੇ ਪੰਜਾਬ ਅਤੇ ਸਿੱਖ ਦੀ ਬਦਕਿਸਮਤੀ ਹੈ ਕਿ ਪੰਜਾਬ ਦਾ ਰਾਜ ਕਰਤਾ ਵਰਗ ਚਾਹੇ ਉਹ ਬਾਦਲ ਦਲ, ਕਾਂਗਰਸ, ਬਦਲਾਵ ਦੇ ਨਾਂ ’ਤੇ ਆਪ ਆਦਿ ਸਭ ਧਰੋਹ ਕਮਾ ਰਹੇ ਹਨ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਪੰਜਾਬ ਨਾਲ ਅਜਿਹਾ ਧੱਕਾ ਕਰਨ ਵਾਲੇ ਚੁਰਾਸੀਂ ਤੋਂ ਚੁਰਾਨਵੇਂ ਦਾ ਦੌਰ ਯਾਦ ਕਰਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर