(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
“ਦੇਸ਼ ਦੀ ਹੁਕਮਰਾਨ ਜਮਾਤ ਬੀਜੇਪੀ-ਆਰ.ਐਸ.ਐਸ. ਦੇ ਵਜ਼ੀਰ ਏ ਆਜਮ ਸ੍ਰੀ ਮੋਦੀ ਵੱਲੋਂ ਬਹੁਤ ਸਮਾਂ ਪਹਿਲੇ ਇਕ ਸੋਚੀ ਸਮਝੀ ਸਾਜਿਸ ਅਧੀਨ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਜੋ ਸੂਝਵਾਨ, ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੇ ਸਿੱਖ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕਾਇਮ ਕਰਨ ਲਈ ਸਰਗਰਮ ਹਨ ਅਤੇ ਇਸ ਮੁੱਦੇ ਉਤੇ ਅਮਲ ਕਰ ਰਹੇ ਹਨ ਉਨ੍ਹਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕਰਨ ਦੀਆਂ ਕਾਰਵਾਈਆ ਪ੍ਰਤੱਖ ਕਰਦੀਆਂ ਹਨ ਕਿ ਮੋਦੀ ਹਕੂਮਤ ਕਦੀ ਵੀ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਪ੍ਰਤੀ ਕੋਈ ਸੁਹਿਰਦਤਾ ਵਾਲੀ ਸੋਚ ਨਹੀ ਰੱਖਦੇ।
ਇਸ ਲਈ ਕੇਵਲ ਸਿੱਖ ਕੌਮ ਵੱਲੋ ਹੀ ਨਹੀ ਬਲਕਿ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ 2024 ਦੀਆਂ ਪਾਰਲੀਮੈਟ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਬੀਜੇਪੀ-ਆਰ.ਐਸ.ਐਸ ਅਤੇ ਇਨ੍ਹਾਂ ਦੀਆਂ ਸਹਿਯੋਗੀ ਪਾਰਟੀਆ ਵੱਲੋ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣੀ ਚਾਹੀਦੀ ਹੈ ਤਾਂ ਕਿ ਇਹ ਹੁਕਮਰਾਨ ਘੱਟ ਗਿਣਤੀ ਕੌਮਾ ਦਾ ਕਤਲੇਆਮ ਕਰਨ ਦੇ ਅਮਲ ਕਰਕੇ ਇਥੇ ਅਰਾਜਕਤਾ ਨਾ ਫੈਲਾ ਸਕਣ ਅਤੇ ਇਨਸਾਨੀਅਤ ਦਾ ਖੂਨ ਨਾ ਵਹਾਅ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋ ਦੇ ਮੁਲਕ ਨਿਵਾਸੀਆਂ ਅਤੇ ਪੰਜਾਬੀਆਂ ਨੂੰ ਮੌਜੂਦਾ ਮੋਦੀ ਹਕੂਮਤ ਦੇ ਮਨੁੱਖਤਾ ਵਿਰੋਧੀ ਅਮਲਾਂ ਤੋਂ ਸੁਚੇਤ ਕਰਦੇ ਹੋਏ ਅਤੇ ਪੰਜਾਬੀਆਂ ਤੇ ਸਿੱਖ ਕੌਮ ਦਾ ਅੰਤਿਮ ਕਤਲੇਆਮ ਕਰਨ ਦੀ ਸ੍ਰੀ ਮੋਦੀ ਦੀ ਯੋਜਨਾ ਤੋਂ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਗਲਤੀ ਨਾਲ ਇੰਡੀਆ ਦੇ ਮੁਲਕ ਨਿਵਾਸੀਆ ਅਤੇ ਘੱਟ ਗਿਣਤੀ ਕੌਮਾਂ ਨੇ ਮੋਦੀ ਬੀਜੇਪੀ-ਆਰ.ਐਸ.ਐਸ. ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਉਲਝਕੇ ਇਨ੍ਹਾਂ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਗੁਸਤਾਖੀ ਕਰ ਦਿੱਤੀ ਤਾਂ ਸਭ ਤੋ ਪਹਿਲੇ ਮੋਦੀ ਦੀ ਜਾਬਰ ਹਕੂਮਤ ਉਸੇ ਤਰ੍ਹਾਂ ਸਿਰਕੱਢ ਸਿੱਖਾਂ ਦਾ ਕਤਲੇਆਮ ਕਰਨਾ ਸੁਰੂ ਕਰ ਦੇਵੇਗੀ।
ਜਿਵੇ ਇਨ੍ਹਾਂ ਨੇ ਬੀਤੇ ਸਮੇ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕੀਤੇ ਹਨ । ਸ. ਮਾਨ ਨੇ ਪੰਜਵੇ, ਛੇਵੇ ਅਤੇ ਸੱਤਵੇ ਗੇੜ ਦੀਆਂ ਵੋਟਾਂ ਨਾਲ ਸੰਬੰਧਤ ਸੂਬਿਆਂ ਦੇ ਨਿਵਾਸੀਆਂ ਤੇ ਵੋਟਰਾਂ ਤੋ ਇਨਸਾਨੀਅਤ ਦੇ ਬਿਨ੍ਹਾਂ ਤੇ ਇਹ ਉਮੀਦ ਜਾਹਰ ਕੀਤੀ ਕਿ ਇੰਡੀਆਂ ਦੇ ਸਭ ਨਿਵਾਸੀ ਪੁਰ ਅਮਨ ਚੈਨ ਅਤੇ ਜਮਹੂਰੀਅਤ ਵਿਚ ਵਿਸਵਾਸ ਰੱਖਦੇ ਹੋਏ ਵੱਧਣ, ਫੁੱਲਣ, ਇਸ ਲਈ ਇਹ ਸਭ ਨਿਵਾਸੀ ਬੀਜੇਪੀ-ਆਰ.ਐਸ.ਐਸ. ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ ਮੋਦੀ ਹਕੂਮਤ ਨੂੰ ਇਥੋ ਚੱਲਦਾ ਕਰਨਗੇ ।
ਅਜਿਹੀ ਜਿੰਮੇਵਾਰੀ ਨਿਭਾਕੇ ਇਥੋ ਦੇ ਵੋਟਰ ਸਮੁੱਚੇ ਮੁਲਕ ਨਿਵਾਸੀਆਂ ਅਤੇ ਸੰਸਾਰ ਨੂੰ ਸ਼ਾਂਤੀ ਅਤੇ ਜਮਹੂਰੀਅਤ ਢੰਗਾਂ ਸੰਬੰਧੀ ਸੰਦੇਸ ਦੇਣਗੇ । ਜਮਹੂਰੀਅਤ ਪਸੰਦ ਇੰਡੀਆ ਮੁਲਕ ਵਿਚ ਕਿਸੇ ਤਰ੍ਹਾਂ ਦਾ ਜਬਰ ਜੁਲਮ ਜਾਂ ਗੈਰ ਕਾਨੂੰਨੀ ਅਮਲ ਨੂੰ ਬਿਲਕੁਲ ਪ੍ਰਵਾਨ ਨਹੀ ਕਰਨਗੇ । ਬਲਕਿ ਸਭ ਕੌਮਾਂ, ਧਰਮਾਂ, ਕਬੀਲਿਆ, ਵਰਗਾਂ ਆਦਿ ਦੇ ਨਫਰਤ ਭਰੇ ਅਮਲਾਂ ਤੋ ਦੂਰ ਰਹਿਕੇ ਇੰਡੀਆਂ ਵਿਚ ਇਨਸਾਨੀਅਤ ਕਦਰਾਂ ਕੀਮਤਾਂ ਦਾ ਬੋਲਬਾਲਾ ਕਰਨ ਵਿਚ ਯੋਗਦਾਨ ਪਾਉਣਗੇ ।