(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬੀਤੇ ਕੁਝ ਸਮੇਂ ਤੋਂ ਬਿਪ੍ਰਵਾਦੀ ਤਾਕਤਾਂ ਨੇ ਸਿੱਖ ਪੰਥ ਤੇ ਹਮਲੇ ਤੇਜ ਕਰ ਦਿੱਤੇ ਹਨ ਤੇ ਇਨ੍ਹਾਂ ਨੂੰ ਜੁਆਬ ਦੇਣ ਲਈ ਸਾਡੇ ਕੋਲ ਕੋਈ ਚੰਗੀ ਰਣਨੀਤੀ ਨਹੀਂ ਹੈ । ਸਿੱਖ ਪੰਥ ਦੇ ਬੁਧੀਜੀਵੀ ਅਤੇ ਪੰਥਕ ਸੇਵਕ ਭਾਈ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਪ੍ਰਵਾਦੀ ਤਾਕਤਾਂ ਹਰ ਹੀਲੇ ਸਿੱਖ ਪੰਥ ਦੀਆਂ ਜੜਾਂ ਨੂੰ ਕਮਜ਼ੋਰ ਕਰਣ ਤੇ ਲਗਾ ਹੋਇਆ ਹੈ।
ਉਨ੍ਹਾਂ ਵਲੋਂ ਕੀਤੇ ਜਾ ਰਹੇ ਹਮਲੇ ਇਤਨੇ ਸੁਖਮ ਹੁੰਦੇ ਹਨ ਕਿ ਜਦੋ ਤਕ ਅਸੀਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਦ ਤਕ ਓਹ ਆਪਣਾ ਕੰਮ ਕਰਕੇ ਕੌਮ ਅੰਦਰ ਵਡੀ ਦੁਬਧਾ ਖੜੀ ਕਰ ਚੁੱਕੇ ਹੁੰਦੇ ਹਨ। ਕਦੇ ਬਾਣੀ ਤੇ ਪ੍ਰਹਾਰ, ਕਦੇ ਸਾਡੀ ਰਹਿਤ ਮਰਿਆਦਾ ਤੇ ਪ੍ਰਹਾਰ, ਕਦੇ ਸਾਡੇ ਹੀ ਲੋਕਾਂ ਨੂੰ ਵਰਤਦਿਆਂ ਉਨ੍ਹਾਂ ਕੋਲੋਂ ਪੰਥ ਤੇ ਪ੍ਰਹਾਰ, ਕਦੇ ਸਾਡੇ ਕਕਾਰਾਂ ਤੇ ਪ੍ਰਹਾਰ, ਕਦੇ ਤਖਤ ਸਾਹਿਬਾਨਾਂ ਤੇ ਪ੍ਰਹਾਰ ਕਰਕੇ ਓਹ ਸਾਨੂੰ ਆਪਸ ਵਿਚ ਹੀ ਉਲਝੇ ਰਹਿਣ ਦੇਂਦੇ ਹਨ।
ਸਾਡੀ ਪੰਥ ਖਾਲਸਾ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਉਨ੍ਹਾਂ ਦੀਆਂ ਚਾਲਾਂ ਨੂੰ ਵਕਤ ਰਹਿੰਦੇ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਇਕ ਚੰਗੀ ਰਣਨੀਤੀ ਬਣਾ ਕੇ ਉਨ੍ਹਾਂ ਨੂੰ ਮੁਹਤੋੜ ਜੁਆਬ ਦੇਣ ਦੇ ਸਮਰਥ ਬਣੀਏ ਨਹੀਂ ਤਾਂ ਓਹ ਦਿਨ ਦੂਰ ਨਹੀਂ ਜਦੋ ਉਨ੍ਹਾਂ ਵਲੋਂ ਸਾਡੇ ਹਰ ਅਸਥਾਨ ਤੇ ਕਾਬਿਜ ਹੋਕੇ ਉਨ੍ਹਾਂ ਦੀਆਂ ਪਰੰਪਰਾਵਾ ਸ਼ੁਰੂ ਹੋ ਜਾਣੀਆਂ ਹਨ।
ਇਥੇ ਇਹ ਗੱਲ ਦਸਣਯੋਗ ਹੈ ਕਿ ਉਨ੍ਹਾਂ ਵਲੋਂ ਚਲੀਆਂ ਜਾਂਦੀਆਂ ਘੱਟ ਗਿਣਤੀ ਵਿਰੁੱਧ ਚਾਲਾਂ ਦੇ ਵਿਰੋਧ ਵਿਚ ਉਨ੍ਹਾਂ ਦੇ ਧਰਮ ਦੇ ਲੋਕ ਨਹੀਂ ਬੋਲਦੇ ਉਲਟਾ ਉਨ੍ਹਾਂ ਦਾ ਸਮਰਥਨ ਕਰਦੇ ਹਨ ਪਰ ਸਾਡੇ ਲੋਕ ਹਰ ਸਮੇਂ ਆਪਸ ਵਿਚ ਹੀ ਉਲਝੇ ਰਹਿੰਦੇ ਹਨ ਜਦਕਿ ਇਹ ਸਮਾਂ ਆਪਸ ਵਿਚ ਇਕੱਤਰ ਹੋਕੇ ਪੰਥ ਨੂੰ ਮਜਬੂਤ ਕਰਣ ਦਾ ਹੈ ।