Delhi School : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਉੱਚਾ ਚੁੱਕਣ ਵਾਸਤੇ ਦਿੱਲੀ ਕਮੇਟੀ ਅਤੇ ਵਿਦਿਆ ਵਿਚਾਰੀ ਟਰੱਸਟ ਦਰਮਿਆਨ ਐਮ ਓ ਯੂ ਤੇ ਹਸਤਾਖ਼ਰ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਵਿਚ ਪੰਥ ਦੀਆਂ ਸੰਸਥਾਵਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ (ਜੀ ਐਚ ਪੀ ਐਸ) ਦੇ ਹਾਲਾਤਾਂ ਨੂੰ ਹੋਰ ਸੁਧਾਰਣ ਦੀ ਦਿਸ਼ਾ ਵਿਚ ਇਕ ਇਤਿਹਾਸਕ ਕਦਮ ਚੁੱਕਦਿਆਂ ਕਮੇਟੀ ਨੇ ਵਿਦਿਆ ਵਿਚਾਰੀ ਟਰੱਸਟ ਨਾਲ ਇਕ ਸਮਝੌਤੇ (ਐਮ ਓ ਯੂ) ’ਤੇ ਹਸਤਾਖ਼ਰ ਕੀਤੇ ਹਨ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਾਂਝੀ ਕੀਤੀ ਹੈ। ਇਥੇ ਵਿਦਿਆ ਵਿਚਾਰੀ ਟਰੱਸਟ ਦੇ ਅਹੁਦੇਦਾਰਾਂ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਿੱਖਿਆ ਤੇ ਸਹੂਲਤਾਂ ਨੂੰ ਹੋਰ ਵਧਾਉਣ ਦੇ ਇਰਾਦੇ ਨਾਲ ਇਸ ਐਮ ਓ ਯੂ ’ਤੇ ਹਸਤਾਖ਼ਰ ਕੀਤੇ ਗਏ ਹਨ।

ਇਸ ਮੌਕੇ ਟਰੱਸਟ ਦੇ ਚੇਅਰਮੈਨ ਸਰਦਾਰ ਗੁਰਇਕਬਾਲ ਸਿੰਘ ਸਾਬਕਾ ਆਈ ਏ ਐਸ ਚੇਅਰਮੈਨ ਅਤੇ ਸਰਦਾਰ ਮਨਜੀਤ ਸਿੰਘ ਸੇਵਾ ਮੁਕਤ ਫੌਜੀ ਅਫਸਰ, ਸਰਦਾਰ ਸਰਬਜੋਤ ਸਿੰਘ ਸਿੱਖਿਆ ਸ਼ਾਸਤਰੀ, ਸਰਦਾਰ ਅਮਰਦੀਪ ਸਿੰਘ ਘਾਨਾ, ਸਰਦਾਰ ਸੁਖਬੀਰ ਸਿੰਘ ਸਿੱਖਿਆ ਸ਼ਾਸਤਰੀ, ਡਾ. ਪ੍ਰੀਤੀ ਆਹੂਜਾ ਸੀ ਏ ਤੇ ਵਿੱਤੀ ਸਲਾਹਕਾਰ, ਸਰਦਾਰ ਆਰ ਐਸ ਆਹੂਜਾ, ਸਰਦਾਰ ਚਰਨਜੀਤ ਸਿੰਘ ਸ਼ਾਹ ਅਤੇ ਸਰਦਾਰ ਆਈ ਐਸ ਬਖਸ਼ੀ ਐਡਵੋਕੇਟ ਨੇ ਦੱਸਿਆ ਕਿ ਸਾਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਤਿੰਨਾ ਸ਼ਾਖ਼ਾਵਾਂ ਤਿਲਕ ਨਗਰ, ਫਤਿਹ ਨਗਰ ਤੇ ਵਸੰਤ ਵਿਹਾਰ ਦਿੱਤੀਆਂ ਗਈਆਂ ਸਨ ਜਿਹਨਾਂ ਵਿਚ ਅਸੀਂ ਚਾਰ ਮਹੀਨੇ ਕੰਮ ਕੀਤਾ ਹੈ ਤੇ ਇਸ ਨਤੀਜੇ ’ਤੇ ਪਹੁੰਚੇ ਹਾਂ ਕਿ ਅਸੀਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਬੇਹਤਰੀ ਵਾਸਤੇ ਰਲ ਕੇ ਕੰਮ ਕਰਾਂਗੇ ਜਿਸ ਵਾਸਤੇ ਸਾਡੇ ਲਈ ਸਕੂਲਾਂ ਦੀ ਇਮੇਜ ਬਿਲਡਅਪ ਅਤੇ ਅਧਿਆਪਕਾਂ ਦੀ ਟਰੇਨਿੰਗ ਵਿਚ ਸੁਧਾਰ ਬਹੁਤ ਜ਼ਰੂਰੀ ਹੈ।

Gambhir Car Associate Motion Ads Motion Ads

ਉਹਨਾਂ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪਹਿਲਾਂ ਪੜ੍ਹੇ 1 ਲੱਖ ਵਿਦਿਆਰਥੀਆਂ ਜੋ ਇਸ ਵੇਲੇ ਅਮਰੀਕਾ, ਕੈਨੈਡਾ, ਯੂ ਕੇ ਸਮੇਤ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਹਨ, ਨੇ ਆਪਸ ਵਿਚ ਹੱਥ ਮਿਲਾ ਲਏ ਹਨ ਤੇ ਫੈਸਲਾ ਕਰ ਲਿਆ ਹੈ ਕਿ ਅਸੀਂ ਆਪਣੀਆਂ ਪੰਥਕ ਸਿੱਖਿਆ ਸੰਸਥਾਵਾਂ ਦੀ ਬੇਹਤਰੀ ਵਾਸਤੇ ਰਲ ਕੇ ਕੰਮ ਕਰਨਗੇ। ਉਹਨਾਂ ਕਿਹਾ ਕਿ ਇਹ ਸਾਰੇ ਇਹੋ ਜਿਹੇ ਜਜ਼ਬਾ ਰੱਖਣ ਵਾਲੇ ਲੋਕ ਹਨ ਜੋ ਨਿਸ਼ਕਾਮ ਸੇਵਾ ਕਰ ਰਹੇ ਹਨ।

अभी-अभी

Horoscope

Weather

और पढ़ें