(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਉਤਰਾਖੰਡ ਦੇ ਚਮੋਲੀ ਜਿ਼ਲ੍ਹੇ ਵਿਚ ਕੁਦਰਤ ਦੇ ਬੱਦਲ ਫੱਟਣ ਦੀ ਬਦੌਲਤ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਹੋਏ ਨੁਕਸਾਨ ਉਤੇ ਜਿਨ੍ਹਾਂ ਪਰਿਵਾਰਾਂ ਦੇ ਮੈਬਰ ਉਨ੍ਹਾਂ ਤੋ ਵਿਛੜ ਗਏ ਹਨ ਅਤੇ ਹੋਰ ਨੁਕਸਾਨ ਹੋਇਆ ਹੈ, ਅਸੀ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਉਨ੍ਹਾਂ ਦੇ ਇਸ ਦੁੱਖ ਵਿਚ ਸਰੀਕ ਹੁੰਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਹਾਂ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਦੇ ਚਮੋਲੀ ਜਿ਼ਲ੍ਹੇ ਦੇ ਇਲਾਕੇ ਵਿਚ ਜਿਥੇ ਕਿ ਖਾਲਸਾ ਪੰਥ ਦੇ ਸ੍ਰੀ ਹੇਮਕੁੰਟ ਸਾਹਿਬ ਨਾਲ ਸੰਬੰਧਤ ਗੁਰੂਘਰ ਹਨ, ਉਥੇ ਬੱਦਲ ਫੱਟਣ ਦੀ ਬਦੌਲਤ ਹੋਏ ਜਾਨੀ-ਮਾਲੀ ਨੁਕਸਾਨ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਜਦੋ ਕਦੇ ਵੀ ਕਿਸੇ ਵੀ ਸਥਾਂਨ ਤੇ ਇੰਡੀਆ ਜਾਂ ਬਾਹਰਲੇ ਮੁਲਕਾਂ ਵਿਚ ਅਜਿਹੇ ਕੁਦਰਤੀ ਆਫਤਾ ਕਾਰਨ ਮਨੁੱਖਤਾ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਿੱਖ ਕੌਮ ਆਪਣੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਅਜਿਹੇ ਦੁੱਖ ਦੀ ਘੜੀ ਵਿਚ ਪੀੜ੍ਹਤ ਪਰਿਵਾਰਾਂ ਦੀ ਹਰ ਤਰ੍ਹਾਂ ਮਦਦ ਕਰਨ ਤੋ ਕਦੀ ਵੀ ਪਿੱਛੇ ਨਹੀ ਹੱਟੀ ਬਲਕਿ ਆਪਣੇ ਇਨਸਾਨੀ ਗੁਣਾਂ ਨੂੰ ਪੂਰਨ ਕਰਦੀ ਹੋਈ ਹਰ ਖੇਤਰ ਵਿਚ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਆਪਣੇ ਫਰਜਾਂ ਦੀ ਪੂਰਤੀ ਕਰਦੀ ਹੈ।

ਇਸ ਲਈ ਕਿਉਂਕਿ ਇਹ ਉਤਰਾਖੰਡ ਚਮੋਲੀ ਜਿਲ਼੍ਹੇ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਦਾ ਖੇਤਰ ਹੈ ਇਸ ਲਈ ਮੈ ਸਿੱਖ ਕੌਮ ਦੇ ਬਿਨ੍ਹਾਂ ਤੇ ਆਪਣੇ ਮਿਸਨ ਸਰਬੱਤ ਦੇ ਭਲੇ ਅਨੁਸਾਰ ਹੇਮਕੁੰਟ ਟਰੱਸਟ ਦੇ ਟਰੱਸਟੀ ਮੈਬਰਾਂ, ਪ੍ਰਬੰਧਕਾਂ ਅਤੇ ਸਿੱਖ ਕੌਮ ਨੂੰ ਅਪੀਲ ਕਰਨੀ ਚਾਹਵਾਂਗਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੀੜ੍ਹਤ ਪਰਿਵਾਰਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰਨ ਤਾਂ ਕਿ ਖਾਲਸਾ ਪੰਥ ਦੀ ਮਨੁੱਖਤਾ ਪੱਖੀ ਸੋਚ ਦਾ ਹਰ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਵੀ ਹੋ ਸਕੇ ਅਤੇ ਸਾਡੀ ਸਿੱਖੀ ਸਿਧਾਤਾਂ ਤੇ ਸੋਚ ਤੋ ਸਮੁੱਚੇ ਵਰਗਾਂ ਦੇ ਨਿਵਾਸੀਆ ਨੂੰ ਹੋਰ ਵਧੇਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਇਹ ਆਪਣੀ ਜਿੰਮੇਵਾਰੀ ਪੂਰਨ ਕਰੇਗੀ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version