British Prime Minister : ਦੇਸ਼ ਹਿੱਤ ਵਿੱਚ ਕੀਰ ਸਟਾਰਮਰ ਤੁਰੰਤ ਅਸਤੀਫਾ ਦੇਣ, ਐਂਡੀ ਬਰਨਹਮ ਦੀ ਅਗਵਾਈ ਹੁਣ ਲਾਜ਼ਮੀ: ਸਿੱਖ ਫੈਡਰੇਸ਼ਨ (ਯੂਕੇ)

SHARE:

ਮੇਕਰਫੀਲਡ ਉਪ-ਚੋਣ ਵਿੱਚ ਐਂਡੀ ਬਰਨਹਮ ਦੀ ਹੋਈ ਭਾਰੀ ਜਿੱਤ, ਲੇਬਰ ਪਾਰਟੀ ਨੂੰ ਨਵੀਂ ਊਰਜਾ ਦੀ ਲੋੜ

ਮਨਪ੍ਰੀਤ ਸਿੰਘ ਖਾਲਸਾ.

ਸਿੱਖ ਫੈਡਰੇਸ਼ਨ (ਯੂਕੇ) ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹੁਣ ਦੇਸ਼ ਅਤੇ ਲੇਬਰ ਪਾਰਟੀ ਦੇ ਹਿੱਤਾਂ ਨੂੰ ਨਿੱਜੀ ਲਾਲਸਾਵਾਂ ਤੋਂ ਉੱਪਰ ਰੱਖਣ ਦਾ ਸਮਾਂ ਆ ਗਿਆ ਹੈ। ਫੈਡਰੇਸ਼ਨ ਦੇ ਰਾਜਨੀਤਿਕ ਸੰਪਰਕਾਂ ਲਈ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਓਬੀਈ ਨੇ ਕਿਹਾ ਕਿ ਮੇਕਰਫੀਲਡ ਉਪ-ਚੋਣ ਵਿੱਚ ਐਂਡੀ ਬਰਨਹਮ ਦੀ ਭਾਰੀ ਜਿੱਤ ਤੋਂ ਬਾਅਦ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ ਅਤੇ ਲੇਬਰ ਪਾਰਟੀ ਨੂੰ ਨਵੀਂ ਟੀਮ ਅਤੇ ਨਵੀਂ ਊਰਜਾ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜਦੋਂ ਨਾਈਜਲ ਫਰਾਜ ਨੇ “ਪਿਊਰ, ਕੋਲਡ ਰੇਜ” ਵਾਲੀ ਟਿੱਪਣੀ ਕੀਤੀ ਅਤੇ ਜ਼ੀਆ ਯੂਸਫ਼ ਨੇ ਸਿੱਖ ਧਰਮ ਬਾਰੇ ਬੇਹੱਦ ਅਪਮਾਨਜਨਕ ਬਿਆਨ ਦਿੱਤੇ ਤਾਂ ਸਿੱਖ ਫੈਡਰੇਸ਼ਨ (ਯੂਕੇ) ਨੇ ਰਿਫਾਰਮ ਯੂਕੇ ਦਾ ਡਟ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੇਕਰਫੀਲਡ ਉਪ-ਚੋਣ ਤੋਂ ਠੀਕ ਪਹਿਲਾਂ ਰਿਫਾਰਮ ਯੂਕੇ ਨੇ ਸੈਂਕੜਿਆਂ ਸਿੱਖ ਵਿਰੋਧੀ ਨਫ਼ਰਤੀ ਹਮਲਿਆਂ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਸਿੱਖ ਭਾਈਚਾਰੇ ਲਈ “ਆਖ਼ਰੀ ਹੱਦ” ਕਰਾਰ ਦਿੱਤਾ ਗਿਆ। ਦਬਿੰਦਰਜੀਤ ਸਿੰਘ ਨੇ ਕਿਹਾ ਕਿ ਕੀਰ ਸਟਾਰਮਰ ਨੂੰ ਸੋਮਵਾਰ ਨੂੰ ਇੱਜ਼ਤ ਅਤੇ ਸ਼ਾਲੀਨਤਾ ਨਾਲ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਅੰਤ ਦਾ ਐਲਾਨ ਕਰ ਦੇਣਾ ਚਾਹੀਦਾ ਹੈ।

Gambhir Car Associate Motion Ads Motion Ads

ਉਨ੍ਹਾਂ ਸੁਝਾਅ ਦਿੱਤਾ ਕਿ ਕੁਝ ਹਫ਼ਤਿਆਂ ਲਈ ਉਪ ਪ੍ਰਧਾਨ ਮੰਤਰੀ ਲੂਸੀ ਪਾਵਲ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਜਾਵੇ ਤਾਂ ਜੋ ਐਂਡੀ ਬਰਨਹਮ ਆਪਣੀ ਨਵੀਂ ਟੀਮ ਤਿਆਰ ਕਰਕੇ ਦੇਸ਼ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਮਜ਼ਬੂਤ ਮੰਡੇਟ ਨਾਲ ਅੱਗੇ ਵਧ ਸਕਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੀਰ ਸਟਾਰਮਰ ਅਹੁਦੇ ਲਈ ਅਜਿਹੀ ਲੜਾਈ ਲੜਨ ਦਾ ਫੈਸਲਾ ਕਰਦੇ ਹਨ ਜਿਸ ਵਿੱਚ ਜਿੱਤ ਦੀ ਕੋਈ ਸੰਭਾਵਨਾ ਨਹੀਂ, ਤਾਂ ਇਹ ਲੇਬਰ ਪਾਰਟੀ ਅਤੇ ਦੇਸ਼ ਦੋਵਾਂ ਲਈ ਸਭ ਤੋਂ ਵੱਡੀ ਗਲਤੀ ਸਾਬਤ ਹੋਵੇਗੀ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर