WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਕੰਗਣਾ ਰਣੌਤ ਦੀ ਫਿਲਮ ਐਮਰਜੰਸੀ ਸਿਨੇਮਾਘਰਾਂ ਵਿਚ ਲਗਦੀ ਹੈ ਤਾਂ ਹੋਵੇਗਾ ਵਿਰੋਧ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਮਿਸ਼ਨ ਫਾਊਂਡੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਿੱਲੀ ਨਾਲ ਹੀ ਕਈ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਪੁਰਜ਼ੋਰ ਤੌਰ ਤੇ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦਾ ਅਕਸ ਨੂੰ ਖਰਾਬ ਕਰਨ ਦੀ ਇੱਕ ਸੋਚੀ ਸਮਝੀ ਕੋਝੀ ਸ਼ਾਜਿਸ ਹੈ, ਜਿਸਦੇ ਤਹਿਤ ਸਿੱਖਾਂ ਦੇ ਅਕਸ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਸਿੱਖਾਂ ਦਾ ਅਕਸ਼ ਖਰਾਬ ਕਰਨ ਵਿਚ ਕੰਗਣਾ ਰਣੌਤ ਕਿਸੀ ਸੋਝੀ ਸਮਝੀਂ ਸਾਜ਼ਿਸ਼ ਦੇ ਅਧੀਨ ਕੰਮ ਕਰ ਰਹੀ ਹੈ ਯਾਂ ਫਿਰ ਆਪਣੇ ਆਕਾਵਾਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ, ਉਹਨਾਂ ਨੇ ਕਿਹਾ ਦੇਸ਼ ਦੇ ਘੱਟ ਗਿਣਤੀ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਪਣੀ ਸਰਕਾਰ ਅਤੇ ਆਲਾ ਕਮਾਨ ਨਾਲ ਗੱਲ ਕਰਕੇ ਇਸ ਫਿਲਮ ਨੂੰ ਰੋਕਣ ਅਤੇ ਘੱਟ ਗਿਣਤੀ ਦੀ ਆਵਾਜ਼ ਨੂੰ ਚੁੱਕਦਿਆਂ ਫਿਲਮ ਸੈਂਸਰ ਬੋਰਡ ਨੂੰ ਇਸ ਫਿਲਮ ਤੇ ਰੋਕ ਲਗਾਣ ਲਈ ਲਿਖਣ।

Gambhir Car Associate Motion Ads Motion Ads

ਅਵਤਾਰ ਸਿੰਘ ਮਾਖਨ ਨੇ ਵੀ ਕਿਹਾ ਕਿ ਬੀਤੀ ਦਿਨੇ ਕਿਸਾਨ ਮੋਰਚੇ ਦੇ ਦੌਰਾਨ ਇਸ ਕੰਗਣਾ ਰਣੌਤ ਨੇ ਧਰਨੇ ਤੇ ਬੈਠੀਆਂ ਬਜ਼ੁਰਗ ਮਾਵਾਂ ਭੈਣਾਂ ਨੂੰ ਸੋ ਸੋ ਰੁਪਏ ਲੈ ਕੇ ਆਉਣ ਦੀ ਗੱਲ ਕੀਤੀ ਜਿਸ ਦਾ ਜਵਾਬ ਇਸ ਨੂੰ ਚੰਡੀਗੜ੍ਹ ਏਅਰਪੋਰਟ ਤੇ ਮਿਲਿਆ ਸੀ ਇਹ ਉਸ ਦੀ ਰੰਜਿਸ਼ ਕੱਢਣ ਦੇ ਖਾਤਿਰ ਹੀ ਇਸ ਨੇ ਜਾਨ ਬੁੱਝ ਕੇ ਸਿੱਖਾਂ ਅਤੇ ਹੋਰ ਭਾਈਚਾਰੇ ਵਿਚਕਾਰ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਤੇ ਉਤਾਰੂ ਹੈ। ਅਮਰਜੀਤ ਸਿੰਘ ਬੱਬੀ ਤੇ ਮਨਿੰਦਰ ਸਿੰਘ ਚੰਢੋਕ ਨੇ ਵੀ ਸਿੱਖ ਸੰਗਤਾਂ ਨੂੰ ਅਤੇ ਹਰ ਸਿੰਘ ਸਭਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫਿਲਮ ਦਾ ਪੁਰਜੋਰ ਬਾਈਕਾਟ ਕਰਨ ਤਾਂ ਕਿ ਇਸ ਨੂੰ ਸਬਕ ਮਿਲ ਸਕੇ।

ਅਮਰਜੀਤ ਸਿੰਘ ਲਾਜਪਤ ਨਗਰ, ਜਤਿੰਦਰ ਸਿੰਘ ਜੀਤੂ, ਗੁਰਪ੍ਰੀਤ ਸਿੰਘ ਨੇ ਵੀ ਇਸ ਫਿਲਮ ਦੀ ਪ੍ਰਜੋਰ ਨਿਖੇਧੀ ਕਰਦੇ ਕਿਹਾ ਪੰਜਾਬ ਵਿੱਚ ਅਤੇ ਦਿੱਲੀ ਦੀ ਸਰਕਾਰ ਨੂੰ ਜਿੱਥੇ ਕਿ ਆਮ ਆਦਮੀ ਦੀ ਸਰਕਾਰ ਹੈ ਉਸ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਫਿਲਮ ਸਿਨੇਮਾ ਹਾਲਾਂ ਵਿੱਚ ਲਗਾਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਅਮਨ ਸ਼ਾਂਤੀ ਦਾ ਮਾਹੌਲ ਵਿਗੜਨ ਦੀ ਆਸ ਹੈ। ਇਹਨਾਂ ਸਾਰੇ ਅਹੁਦੇਦਾਰਾਂ ਨੇ ਇੱਕ ਆਵਾਜ਼ ਵਿੱਚ ਬੁਲੰਦ ਹੋ ਕੇ ਦਸਿਆ ਜੀ ਜੇਕਰ ਇਹ ਫਿਲਮ ਦਿੱਲੀ ਦੇ ਸਿਨੇਮਾਘਰਾਂ ਵਿਚ ਲਗਦੀ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਏਗਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर