(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਦਿੱਲੀ ਯੂਨੀਵਰਸਿਟੀ (ਡੀਯੂ) ਦੇ ਗੁਰੂ ਤੇਗ ਬਹਾਦਰ ਕਾਲਜ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਕੁੱਟਮਾਰ ਅਤੇ ਬੇਅਦਬੀ ਦੀ ਖ਼ਬਰ ਹਾਲੇ ਸੁਰਖੀਆਂ ਤੋਂ ਹਟੀ ਨਹੀਂ ਹੈ, ਸ਼ਨਿੱਚਰਵਾਰ ਦੁਪਹਿਰ ਨੂੰ ਦੱਖਣੀ ਦਿੱਲੀ ਦੇ ਸਰੋਜਨੀ ਨਗਰ ਮਾਰਕੀਟ ਵਿੱਚ ਦੋ ਸਿੱਖ ਨੌਜਵਾਨਾਂ ਨਾਲ ਹਾਕਰਾ ਵਲੋਂ ਕੀਤੀ ਗਈ ਲੜਾਈ ਦੀ ਘਟਨਾ ਸਾਹਮਣੇ ਆ ਗਈ ਹੈ । ਘਟਨਾ ਦੌਰਾਨ ਦੋਵਾਂ ਸਿੱਖ ਨੌਜਵਾਨਾਂ ਦੀਆਂ ਪੱਗਾਂ ਦੀ ਬੇਅਦਬੀਆਂ ਕਰਦਿਆਂ ਉਤਾਰ ਦਿੱਤੀਆਂ ਗਈਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਖੀਵਾ ਮੌਕੇ ’ਤੇ ਪੁੱਜੇ। ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਸ ਚੌਕੀ ਨੂੰ ਦਿੱਤੀ ਗਈ। ਇਸ ਪੂਰੇ ਮਾਮਲੇ ਵਿੱਚ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੋਵਾਂ ਪਾਸਿਆਂ ਤੋਂ ਪੁੱਛਗਿੱਛ ਜਾਰੀ ਹੈ। ਸ਼ਿਕਾਇਤ ਮਿਲਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਦੋ ਸਿੱਖ ਨੌਜਵਾਨ ਗੁਰਜੋਤ ਸਿੰਘ ਅਤੇ ਭੁਵਨਦੀਪ ਸਿੰਘ ਸ਼ਨੀਵਾਰ ਨੂੰ ਸਰੋਜਨੀ ਨਗਰ ਮਾਰਕੀਟ ‘ਚ ਕੁਝ ਖਰੀਦਦਾਰੀ ਕਰਨ ਗਏ ਸਨ। ਇਸ ਦੌਰਾਨ ਬਾਡੀ ਹਾਕਰ ਅਤਰ ਵੇਚ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਨੌਜਵਾਨਾਂ ਅਤੇ ਹਾਕਰਾ ਵਿਚਕਾਰ ਝਗੜਾ ਹੋ ਗਿਆ। ਦੋਸ਼ ਹੈ ਕਿ ਇਸ ਦੌਰਾਨ ਬਾਡੀ ਹਾਕਰ ਨੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਕੇ ਮੌਕੇ ‘ਤੇ ਬੁਲਾ ਲਿਆ। ਕਿਸੇ ਵੀ ਚੀਜ਼ ਨੂੰ ਸਮਝਣ ਤੋਂ ਪਹਿਲਾਂ, ਦੋਵਾਂ ਪਾਸਿਆਂ ਦੇ ਵਿਚਕਾਰ ਹੱਥਾਪਾਈ ਸ਼ੁਰੂ ਹੋ ਗਈ । ਮੌਕੇ ਤੇ ਪੁੱਜੇ ਸਤਨਾਮ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਵੀਆਈਪੀਐਸ ਸਕੀਮ ਦੇ ਮੁੱਖੀ ਓਮ ਦੱਤ ਸ਼ਾਰਮਾ ਨੇ ਕਿਹਾ ਕਿ ਗ੍ਰਾਹਕ ਦੁਕਾਨਦਾਰਾਂ ਲਈ ਰੱਬ ਵਰਗਾ ਹੈ, ਉਨ੍ਹਾਂ ਨਾਲ ਕੁੱਟਮਾਰ ਵਰਗੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਪੁਲਿਸ ਨਾਲ ਮਿਲ ਕੇ ਜਲਦੀ ਹੀ ਅਜਿਹੀਆਂ ਘਟਨਾਵਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।