WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Shimla : ਅਖੰਡ ਕੀਰਤਨੀ ਜਥੇ ਦੀਆਂ 31 ਮੈਂਬਰੀ ਤੇ 5 ਮੈਂਬਰੀ ਕਮੇਟੀਆਂ ਭੰਗ, ਸਮੂਹ ਕਮੇਟੀਆਂ ਅਤੇ ਅਹੁਦੇ ਵੀ ਖਤਮ ਕਰਨ ਦੀ ਅਪੀਲ

SHARE:

ਮਨਪ੍ਰੀਤ ਸਿੰਘ ਖਾਲਸਾ.

ਸ਼ਿਮਲਾ ਸਮਾਗਮ ਦੌਰਾਨ ਗੁਰੂ ਸਰੂਪ ਪੰਚਾਂ ਵੱਲੋਂ ਦਿੱਤੇ ਗਏ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਅਖੰਡ ਕੀਰਤਨੀ ਜਥੇ ਦੀ 31 ਮੈਂਬਰੀ ਅਤੇ 5 ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਆਪਣੇ ਆਪ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਜੱਥੇ ਦੇ ਦਫ਼ਤਰੀ ਇੰਚਾਰਜ ਭਾਈ ਇੰਦਰਪਾਲ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਫ਼ੈਸਲਾ ਸ਼ਿਮਲਾ ਸਮਾਗਮ ਵਿੱਚ ਹੋਏ ਗੁਰਮਤਿ ਅਨੁਸਾਰ ਲਿਆ ਗਿਆ ਹੈ। ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੀ ਭਾਰਤ ਅਤੇ ਵਿਸ਼ਵ ਭਰ ਵਿੱਚ ਅਖੰਡ ਕੀਰਤਨੀ ਜਥੇ ਅਧੀਨ ਕੰਮ ਕਰ ਰਹੀਆਂ ਸਮੂਹ ਸਥਾਨਕ, ਖੇਤਰੀ, ਰਜਿਸਟਰਡ, ਗੈਰ-ਰਜਿਸਟਰਡ ਕਮੇਟੀਆਂ, ਟਰੱਸਟ ਅਧੀਨ ਬਣੀਆਂ ਕਮੇਟੀਆਂ ਅਤੇ ਜਥੇਦਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਿਮਲਾ ਸਮਾਗਮ ਵਿੱਚ ਗੁਰੂ ਸਰੂਪ ਪੰਚਾਂ ਵੱਲੋਂ ਹੋਏ ਹੁਕਮ ਨੂੰ ਕਮਾਉਂਦਿਆਂ ਆਪਣੇ ਸਾਰੇ ਅਹੁਦੇ ਅਤੇ ਕਮੇਟੀਆਂ ਖਤਮ ਕਰਕੇ ਗੁਰੂ ਦੀ ਸੰਗਤ ਦੇ ਰੂਪ ਵਿੱਚ ਇਕਜੁੱਟ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇ ਦੀਆਂ ਸੇਵਾਵਾਂ ਨਿਭਾਉਣ।

ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 31 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਜੇਕਰ ਕਿਸੇ ਹੋਰ ਕਮੇਟੀ ਜਾਂ ਅਹੁਦੇ ‘ਤੇ ਸੇਵਾ ਨਿਭਾ ਰਿਹਾ ਹੈ ਤਾਂ ਉਹ ਵੀ ਤੁਰੰਤ ਪ੍ਰਭਾਵ ਨਾਲ ਉਸ ਸੇਵਾ ਤੋਂ ਮੁਕਤ ਮੰਨਿਆ ਜਾਵੇਗਾ।

Gambhir Car Associate Motion Ads Motion Ads

ਜਾਰੀ ਬਿਆਨ ਵਿੱਚ ਸੰਗਤ ਨੂੰ ਆਪਸੀ ਮਤਭੇਦ ਭੁਲਾ ਕੇ ਨਿਮਰਤਾ, ਪ੍ਰੇਮ, ਏਕਤਾ ਅਤੇ ਗੁਰਮਤਿ ਦੀ ਭਾਵਨਾ ਨਾਲ ਜਥੇ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਗਈ ਹੈ। ਬਿਆਨ ਦਾ ਸਮਾਪਨ “ਹੁਕਮ ਗੁਰੂ ਦਾ, ਫ਼ਤਹਿ ਗੁਰੂ ਦੀ” ਦੇ ਸੰਦੇਸ਼ ਨਾਲ ਕੀਤਾ ਗਿਆ। ਇਹ ਬਿਆਨ ਸਮੂਹ ਵਿਸ਼ਵ ਵਿਆਪੀ 31 ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਵਤਾਰ ਸਿੰਘ ਮੱਲੀਆਂ, ਗੁਰਚਰਨ ਸਿੰਘ, ਸੁਖਰਾਜ ਸਿੰਘ, ਧਨਵੰਤ ਸਿੰਘ, ਅਮਨਦੀਪ ਸਿੰਘ, ਦਵਿੰਦਰ ਸਿੰਘ, ਕਮਲਜੀਤ ਸਿੰਘ ਅਤੇ ਅਰੁਣਪਾਲ ਸਿੰਘ ਸਮੇਤ ਹੋਰ ਮੈਂਬਰ ਸ਼ਾਮਲ ਹਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर