WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi Gurudwara : ਦਿੱਲੀ ਹਿੰਸਾ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਮਨੁੱਖਤਾ ਦਾ ਆਸਰਾ

SHARE:

ਵਿਦਿਆਰਥੀਆਂ ਦਾ ਦੋਸ਼– ਹਨੂਮਾਨ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ

ਮਨਪ੍ਰੀਤ ਸਿੰਘ ਖਾਲਸਾ.

ਦਿੱਲੀ ਵਿੱਚ ਸੋਮਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਇੱਕ ਵਾਰ ਫਿਰ ਮਨੁੱਖਤਾ ਅਤੇ ਸੇਵਾ ਦਾ ਕੇਂਦਰ ਬਣ ਕੇ ਸਾਹਮਣੇ ਆਇਆ। ਸੰਸਦ ਮਾਰਗ, ਕਨਾਟ ਪਲੇਸ ਅਤੇ ਸ਼ਿਵਾਜੀ ਸਟੇਡੀਅਮ ਦੇ ਆਲੇ-ਦੁਆਲੇ ਤਣਾਅਪੂਰਨ ਹਾਲਾਤਾਂ ਵਿਚ ਜ਼ਖ਼ਮੀ ਪ੍ਰਦਰਸ਼ਨਕਾਰੀਆਂ, ਫਸੇ ਹੋਏ ਯਾਤਰੀਆਂ ਅਤੇ ਰਾਹਗੀਰਾਂ ਨੇ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲਈ। ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਜਾਨ ਬਚਾਉਣ ਲਈ ਨੇੜਲੇ ਹਨੂਮਾਨ ਮੰਦਰ ਵਿੱਚ ਪਹੁੰਚੇ ਤਾਂ ਉੱਥੇ ਦੇ ਪੁਜਾਰੀਆਂ ਨੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਦੂਜੇ ਪਾਸੇ ਗੁਰਦੁਆਰਾ ਬੰਗਲਾ ਸਾਹਿਬ ਦੇ ਸੇਵਾਦਾਰਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਨੂੰ ਆਪਣੇ ਗਲੇ ਲਗਾਉਂਦਿਆਂ ਸੁਰੱਖਿਆ, ਸੇਵਾ ਅਤੇ ਸਹਾਰਾ ਦਿੱਤਾ ਅਤੇ ਸਿੱਖੀ ਦੇ “ਸਰਬੱਤ ਦੇ ਭਲੇ” ਦੇ ਸਿਧਾਂਤ ਨੂੰ ਇੱਕ ਵਾਰ ਫਿਰ ਅਮਲ ਰਾਹੀਂ ਉਜਾਗਰ ਕੀਤਾ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਡਰੇ-ਸਹਮੇ ਲੋਕਾਂ ਨੂੰ ਦਿਲਾਸਾ ਦਿੰਦਿਆਂ ਕਿਹਾ, “ਚਿੰਤਾ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਇੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੋ।” ਜ਼ਖ਼ਮੀਆਂ ਨੂੰ ਆਰਾਮ ਕਰਨ ਲਈ ਥਾਂ ਮੁਹੱਈਆ ਕਰਵਾਈ ਗਈ ਅਤੇ ਲੋੜ ਅਨੁਸਾਰ ਸਹਾਇਤਾ ਵੀ ਦਿੱਤੀ ਗਈ। ਗੁਰਦੁਆਰਾ ਸਾਹਿਬ ਦੇ ਬਾਹਰ, ਖ਼ਾਸ ਕਰਕੇ ਗੇਟ ਨੰਬਰ 2 ਦੇ ਨੇੜੇ, ਸਾਰਾ ਦਿਨ ਤਣਾਅ ਬਣਿਆ ਰਿਹਾ। ਦਿੱਲੀ ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਸਨ ਅਤੇ ਸੁਰੱਖਿਆ ਬਲਾਂ ਦੀ ਆਵਾਜਾਈ ਵਿੱਚ ਰੁਕਾਵਟ ਪਾਈ, ਜਿਸ ਕਾਰਨ ਭੀੜ ਨੂੰ ਤਿਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ। ਚਸ਼ਮਦੀਦਾਂ ਮੁਤਾਬਕ ਇਸ ਦੌਰਾਨ ਪ੍ਰਦਰਸ਼ਨਕਾਰੀ, ਸ਼ਰਧਾਲੂ ਅਤੇ ਆਮ ਲੋਕ ਹਫੜਾ-ਦਫੜੀ ਵਿੱਚ ਫਸ ਗਏ ਅਤੇ ਕਈਆਂ ਨੇ ਆਪਣੀ ਸੁਰੱਖਿਆ ਲਈ ਗੁਰਦੁਆਰਾ ਬੰਗਲਾ ਸਾਹਿਬ ਦਾ ਰੁਖ ਕੀਤਾ। ਇਸ ਦੌਰਾਨ ਮੋਬਾਈਲ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਹਾਲਾਤ ਹੋਰ ਵੀ ਮੁਸ਼ਕਲ ਬਣ ਗਏ।

Gambhir Car Associate Motion Ads Motion Ads

ਐਪ-ਆਧਾਰਿਤ ਟੈਕਸੀ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਕਈ ਯਾਤਰੀ ਆਪਣੇ ਟਿਕਾਣਿਆਂ ਤੱਕ ਨਹੀਂ ਪਹੁੰਚ ਸਕੇ ਅਤੇ ਹਾਲਾਤ ਸਧਾਰਨ ਹੋਣ ਤੱਕ ਗੁਰਦੁਆਰਾ ਸਾਹਿਬ ਵਿੱਚ ਹੀ ਰੁਕੇ ਰਹੇ। ਕਈ ਘੰਟਿਆਂ ਤੱਕ ਜਦੋਂ ਬਾਹਰ ਸੜਕਾਂ ‘ਤੇ ਤਣਾਅ ਅਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ, ਉਸ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਨੇ ਸਿੱਖ ਪਰੰਪਰਾ ਅਨੁਸਾਰ ਮਨੁੱਖਤਾ, ਸੇਵਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਨਿਭਾਉਂਦਿਆਂ ਹਰ ਲੋੜਵੰਦ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇ। ਇੱਥੇ ਇਹ ਨਹੀਂ ਵੇਖਿਆ ਗਿਆ ਕਿ ਕੋਈ ਪ੍ਰਦਰਸ਼ਨਕਾਰੀ ਹੈ, ਯਾਤਰੀ ਹੈ ਜਾਂ ਰਾਹਗੀਰ—ਹਰ ਲੋੜਵੰਦ ਨੂੰ ਇੱਕੋ ਜਿਹੀ ਸੁਰੱਖਿਆ, ਹੌਸਲਾ ਅਤੇ ਸਹਾਰਾ ਦਿੱਤਾ ਗਿਆ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर