(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਵਿਟਜਰਲੈਡ ਦੇ ਗੁਰਦੁਆਰਾ ਪ੍ਰੰਬਧਕ ਕਮੇਟੀ ਡੈਨੀਕਨ ਦੇ ਸਮੂੰਹ ਮੈਂਬਰ ਅਤੇ ਭਾਰੀ ਗਿਣਤੀ ਅੰਦਰ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪ੍ਰੰਤ ਬੰਸਤੀ ਰੰਗ ਦਾ ਨਿਸ਼ਾਨ ਸਾਹਿਬ ਚੜਾਉਣ ਲਈ ਸੇਵਾ ਵਿੱਚ ਹਾਜਿਰ ਹੋਏ ਸਨ । ਭਾਈ ਕਰਨੈਲ ਸਿੰਘ ਜੀ ਨੇ ਅਰਦਾਸ ਕੀਤੀ, ਉਪ੍ਰੰਤ ਜੈਕਾਰਿਆਂ ਦੀ ਗੂੰਜਚ ਬੰਸਤੀ ਰੰਗ ਦੇ ਨਿਸ਼ਾਨ ਸਾਹਿਬ ਝੂਲਾਏ ਗਏ । ਉਪਰੰਤ ਗੁਰਦੁਆਰਾ ਸਾਹਿਬ ਅੰਦਰ ਕੀਰਤਨੀ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨ ਵਿੱਚ ਬਚਿੱਆ ਅਤੇ ਹਜੂਰੀ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਸੰਗਤਾਂ ਦੇ ਸਨਮੁੱਖ ਬੋਲਦਿਆ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਸਿੱਖਾਂ ਦੇ ਹੀ ਨਹੀ , ਬਲਕਿ ਸਾਰੀ ਮਨੂੰਖਤਾ ਦੇ ਗੁਰੂ ਵਾਝੋ ਸਤਿਕਾਰ ਦਿੱਤਾ ਜਾਂਦਾ ਹੈ।
ਸਿੱਖ ਕੌਮ ਲਈ ਗੁਰੂ ਗ੍ਰੰਥ ਸਾਹਿਬ ਜੀ ਸਰਬ ਉਚ ਹਨ। ਸਿੱਖ ਖੂਸ਼ੀ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਸ਼ੂਕਰਾਨੇ ਦੀ ਅਰਦਾਸ ਕਰਦਾ ਹੈ ਅਤੇ ਔਖੀ ਘੜੀ ‘ਚ ਵੀ ਸ਼ਬਦ ਗੁਰੂ ਦੇ ਚਰਨਾਂ ‘ਚ ਅਰਦਾਸ ਕਰਕੇ ਹਾਲਾਤਾ ਨਾਲ ਜੂਝਣ ਦਾ ਹੋਸਲਾ ਅਤੇ ਸਮਰੱਥਾ ਮੰਗਦਾ ਹੈ। ਗੁਰੂ ਤੇ ਉਟ ਆਸਰੇ ਤੇ ਚੜਦੀ ਕਲਾ ‘ਚ ਰਹਿ ਕੇ ਸਿੱਖ ਕੌਮ ਵੱਡੀ ਤੋ ਵੱਡੀ ਔਕੜਾ ਨੂੰ ਫਤਿਹ ਕਰਦੀ ਆਈ ਹੈ ਅਤੇ ਅਪਨੇ ਗੁਰੂ ਤੇ ਅਟੁੱਟ ਭਰੋਸਾ ਹੀ ਸਿੱਖ ਕੌਮ ਦੀ ਸਬ ਤੋ ਵਡੀ ਤਾਕਤ ਹੈ। ਇਸ ਸਾਰੇ ਪ੍ਰੋਗ੍ਰਾਮ ਦੀ ਸੇਵਾ ਹਰਮੀਤ ਸਿੰਘ ਅਤੇ ਬੀਬੀ ਅਮਨਦੀਪ ਕੋਰ ਵਲੋਂ ਕੀਤੀ ਗਈ ਸੀ । ਕਰਨੈਲ ਸਿੰਘ ਵਲੋਂ ਬਾਖੂਬੀ ਸਟੇਜ ਦੀ ਸੇਵਾ ਨਿਭਾਉਦਿਆਂ ਪ੍ਰੋਗਰਾਮ ਦੀ ਸਮਾਪਤੀ ਤੇ ਸਮੂੰਹ ਸੰਗਤਾਂ ਦਾ ਧਨੰਵਾਦ ਕੀਤਾ।