ਮੁੰਬਈ.
ਮਹਾਰਾਸ਼ਟਰ ਦੇ ਪਾਲਘਰ ਤੋਂ ਵੱਡੀ ਖਬਰ ਆ ਰਹੀ ਹੈ। ਜਿਥੇ ਜੈਪੁਰ ਮੁੰਬਈ ਟਰੇਨ ਤੇ ਹੋਈ ਗੋਲੀਬਾਰੀ ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਟਰੇਨ ਗੁਜਰਾਤ ਤੋਂ ਮੁੰਬਈ ਆ ਰਹੀ ਸੀ। ਮਰਨ ਵਾਲਿਆਂ ਵਿਚ ਆਰਪੀਐਫ ਦੇ ਏਐਸਆਈ ਸਮੇਤ ਤਿੰਨ ਯਾਤਰੀ ਸ਼ਾਮਲ ਹਨ। ਇਹ ਆਰਪੀਐਫ ਕਾਂਸਟੇਬਲ ਚੇਤਨ ਸੀ, ਜਿਸ ਨੇ ਸਾਰਿਆਂ ਨੂੰ ਗੋਲੀ ਮਾਰ ਦਿੱਤੀ। ਗੋਲੀਬਾਰੀ ਦੀ ਇਹ ਘਟਨਾ ਵਾਪੀ ਤੋਂ ਬੋਰੀਵਾਲੀਮੀਰਾ ਰੋਡ ਸਟੇਸ਼ਨ ਦੇ ਵਿਚਕਾਰ ਵਾਪਰੀ। ਜੀਆਰਪੀ ਮੁੰਬਈ ਦੇ ਜਵਾਨਾਂ ਨੇ ਮੀਰਾ ਰੋਡ ਬੋਰੀਵਲੀ ਦੇ ਵਿਚਕਾਰ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਨੂੰ ਬੋਰੀਵਲੀ ਥਾਣੇ ਲਿਆਂਦਾ ਗਿਆ ਹੈ।
ਜਦੋਂ ਜਵਾਨ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ
ਇਹ ਘਟਨਾ ਜੈਪੁਰ ਐਕਸਪ੍ਰੈਸ (ਟਰੇਨ ਨੰਬਰ 12956) ਦੇ ਕੋਚ ਨੰਬਰ ਬੀ-5 ਵਿੱਚ ਵਾਪਰੀ। ਇਹ ਘਟਨਾ ਅੱਜ ਸਵੇਰੇ 5.23 ਵਜੇ ਵਾਪਰੀ। ਰੇਲਗੱਡੀ ਵਿੱਚ ਆਰਪੀਐਫ ਜਵਾਨ ਅਤੇ ਏਐਸਆਈ ਦੋਵੇਂ ਸਫ਼ਰ ਕਰ ਰਹੇ ਸਨ। ਇਸ ਦੌਰਾਨ ਕਾਂਸਟੇਬਲ ਚੇਤਨ ਨੇ ਅਚਾਨਕ ਏਐਸਆਈ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਸਵਾਰੀਆਂ ‘ਚ ਦਹਿਸ਼ਤ ਫੈਲ ਗਈ। ਡੀਸੀਪੀ ਪੱਛਮੀ ਰੇਲਵੇ ਮੁੰਬਈ ਦੇ ਸੰਦੀਪ ਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਪਰ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜੇਕਰ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤਾਂ ਉਸ ਨੂੰ ਡਿਊਟੀ ‘ਤੇ ਕਿਉਂ ਤਾਇਨਾਤ ਕੀਤਾ ਗਿਆ? ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈਕੇ ਰੇਲਵੇ ਵਿਭਾਗ ਰੇਸ ਹੋ ਚੁੱਕਿਆ ਹੈ।