ਮਨਜੀਤ ਸਿੰਘ ਜੀਕੇ ਵਲੋਂ ਦਿੱਤੀ ਗਈ ਸੀਡੀ ਵਿਚ ਜਗਦੀਸ਼ ਟਾਈਟਲਰ ਨੇ ਮੰਨਿਆ ਕਿ ਉਸਨੇ 1984 ਵਿੱਚ 100 ਸਿੱਖਾਂ ਦਾ ਕੀਤਾ ਸੀ ਕਤਲ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਸਿੱਖ ਕਤਲੇਆਮ ਵਿਚ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਿਰੁੱਧ ਇਕ ਸਟਿੰਗ ਆਪ੍ਰੇਸ਼ਨ ਦੀ ਇਹ ਸੀਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵਲੋਂ ਸੀਬੀਆਈ ਨੂੰ ਦਿੱਤੀ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਗਦੀਸ਼ ਟਾਈਟਲਰ ਨੇ ਮੰਨਿਆ ਹੈ ਕਿ ਉਸਨੇ 1984 ਵਿੱਚ 100 ਸਿੱਖਾਂ ਦਾ ਕਤਲ ਕੀਤਾ ਸੀ, ਉਹ ਸੀਡੀ ਅਦਾਲਤ ਵਿੱਚ ਚਲਾਈ ਗਈ ਅਤੇ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਗਦੀਸ਼ ਟਾਈਟਲਰ ਕਹਿ ਰਿਹਾ ਹੈ ਕਿ ਉਸਨੇ 100 ਸਿੱਖਾਂ ਨੂੰ ਮਾਰਿਆ ਸੀ। ਹਾਲਾਂਕਿ, ਟਾਈਟਲਰ ਦੇ ਵਕੀਲ ਨੇ ਅਦਾਲਤ ਦੇ ਸਾਹਮਣੇ ਇਸਨੂੰ ਝੂਠਾ ਕਰਾਰ ਦਿੱਤਾ ਹੈ। ਇਹ ਸਟਿੰਗ ਆਪ੍ਰੇਸ਼ਨ ਸਾਲ 2012 ਵਿੱਚ ਕੀਤਾ ਗਿਆ ਸੀ।

ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਅੱਜ ਇਸ ਸਟਿੰਗ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਪੁਲ ਬੰਗਸ਼ ਗੁਰਦੁਆਰੇ ਵਿੱਚ 3 ਸਿੱਖਾਂ ਦੀ ਹੱਤਿਆ ਦੇ ਸਬੰਧ ਵਿੱਚ ਜਗਦੀਸ਼ ਟਾਈਟਲਰ ਵਿਰੁੱਧ ਕੇਸ ਅੱਜ ਸੂਚੀਬੱਧ ਕੀਤਾ ਗਿਆ ਸੀ । ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੀਬੀਆਈ ਨੂੰ ਇੱਕ ਸਟਿੰਗ ਆਪ੍ਰੇਸ਼ਨ ਦੀ ਸੀ.ਡੀ ਭੇਜੀ ਸੀ। ਇਸ ਸਟਿੰਗ ਆਪ੍ਰੇਸ਼ਨ ਵਿੱਚ ਜਗਦੀਸ਼ ਟਾਈਟਲਰ ਨੇ ਮੰਨਿਆ ਸੀ ਕਿ ਉਸਨੇ 100 ਸਿੱਖਾਂ ਨੂੰ ਮਾਰਿਆ ਸੀ ਅਤੇ ਮੈਂ ਬਹੁਤ ਸ਼ਕਤੀਸ਼ਾਲੀ ਹਾਂ। ਫੂਲਕਾ ਨੇ ਅੱਗੇ ਕਿਹਾ ਕਿ ਇਹ ਸਟਿੰਗ ਆਪ੍ਰੇਸ਼ਨ 2012 ਦਾ ਹੈ।

ਅਦਾਲਤ ਅੰਦਰ ਜਗਦੀਸ਼ ਟਾਈਟਲਰ ਦਾ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਟਿੰਗ ਆਪ੍ਰੇਸ਼ਨ ਜਗਦੀਸ਼ ਟਾਈਟਲਰ ਦਾ ਨਹੀਂ ਹੈ। ਪਰ ਸਾਨੂੰ ਭਰੋਸਾ ਹੈ ਕਿ ਮਨਜੀਤ ਸਿੰਘ ਜੀਕੇ ਦੇ ਬਿਆਨ ਤੋਂ ਬਾਅਦ ਜਗਦੀਸ਼ ਟਾਈਟਲਰ ਵੀ ਸਲਾਖਾਂ ਪਿੱਛੇ ਹੋਵੇਗਾ। ਜਿਕਰਯੋਗ ਹੈ ਕਿ ਅਦਾਲਤ ਨੇ ਪਿਛਲੇ ਸਾਲ 13 ਸਤੰਬਰ ਨੂੰ ਜਗਦੀਸ਼ ਟਾਈਟਲਰ ਵਿਰੁੱਧ ਕਤਲ ਅਤੇ ਹੋਰ ਅਪਰਾਧਾਂ ਲਈ ਦੋਸ਼ ਤੈਅ ਕੀਤੇ ਸਨ। ਇੱਕ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ 1 ਨਵੰਬਰ 1984 ਨੂੰ, ਟਾਈਟਲਰ ਗੁਰਦੁਆਰੇ ਦੇ ਸਾਹਮਣੇ ਇੱਕ ਚਿੱਟੀ ਕਾਰ ਵਿੱਚ ਆਇਆ ਅਤੇ ਭੀੜ ਨੂੰ ਸਿੱਖਾਂ ਵਿਰੁੱਧ ਭੜਕਾਇਆ, ਜਿਸ ਕਾਰਨ ਕਤਲੇਆਮ ਹੋਇਆ ਟਾਈਟਲਰ ਨੂੰ ਹੋਰ ਸ਼ਰਤਾਂ ਦੇ ਨਾਲ-ਨਾਲ, ਕੇਸ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਨਾ ਕਰਨ ਜਾਂ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡਣ ਦਾ ਨਿਰਦੇਸ਼ ਦਿੱਤਾ ਗਿਆ मी। ਇਸ ਮੌਕੇ ਜੀਕੇ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸੱਜਣ ਕੁਮਾਰ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਸੀ ਉਸੇ ਤਰ੍ਹਾਂ ਹੁਣ ਟਾਈਟਲਰ ਦਾ ਵੀ ਸਲਾਖਾਂ ਪਿੱਛੇ ਜਾਣ ਦਾ ਰਾਹ ਖੁਲ ਗਿਆ ਹੈ ਤੇ ਕਤਲੇਆਮ ਪੀੜੀਤਾਂ ਨੂੰ ਜਲਦ ਹੀ ਓਹ ਸਲਾਖਾਂ ਪਿੱਛੇ ਨਜ਼ਰ ਆਏਗਾ ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version