(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਸਿੱਖ ਕੌਮ ਦੇ ਜਖਮਾਂ ਤੇ ਮੱਲ੍ਹਮ ਲਗਾਉਣ ਦਾ ਜਿਹੜਾ ਫੈਸਲਾ ਅੱਜ ਦਿੱਲੀ ਦੀ ਅਦਾਲਤ ਨੇ ਕੀਤਾ ਹੈ, ਓਹ ਸਵਾਗਤਯੋਗ ਹੈ। ਸਿੱਖ ਕੌਮ ਨੇ ਭਾਵੇਂ 40 ਸਾਲ ਦੇ ਲੰਮੇ ਅਰਸੇ ਤਕ ਇੰਨਸਾਫ ਲਈ ਲੰਬੀ ਲੜਾਈ ਲੜੀ ਹੈ ਚੰਗਾ ਹੁੰਦਾ ਜ਼ੇਕਰ ਅਦਾਲਤ ਓਸ ਨੂੰ ਫਾਂਸੀ ਦੀ ਸਜ਼ਾ ਸੁਣਾ ਦੇਂਦੀ ਜਿਸ ਨਾਲ ਇੰਨਸਾਫ ਲਈ ਤਪ ਰਹੇ ਸਿੱਖਾਂ ਦੇ ਹਿਰਦਿਆਂ ਨੂੰ ਕੁਝ ਰਾਹਤ ਮਹਿਸੂਸ ਹੁੰਦੀ। ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਵੀਰਜੀ ਨੇ ਜੋਰ ਦੇਕੇ ਕੇਂਦਰ ਸਰਕਾਰ ਕੋਲੋਂ ਮੰਗ ਚੁੱਕੀ ਕਿ ਸਰਕਾਰੀ ਤੰਤਰ ਦੀ ਸਰਪ੍ਰਸਤੀ ਹੇਠ ਹੋਈ ਨਸਲਕੁਸ਼ੀ ਲਈ ਬਾਕੀ ਰਹਿੰਦੇ ਸਾਰੇ ਦੋਸ਼ੀਆਂ ਜਿਨ੍ਹਾਂ ਵਿੱਚ ਚਾਹੇ ਜਗਦੀਸ਼ ਟਾਈਟਲਰ ਹੋਏ ਜਾਂ ਫਿਰ ਕਮਲ ਨਾਥ ਹੋਣ ਇਹਨਾ ਸਾਰਿਆਂ ਨੂੰ ਫਾਸਟ ਟਰੈਕ ਕੋਰਟ ਜ਼ਰੀਏ ਜਲਦ ਤੋਂ ਜਲਦ ਸਿੱਖ ਕੌਮ ਨੂੰ ਇਨਸਾਫ ਦਿਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਚਾਲੀ ਸਾਲ ਤੋਂ ਨਿਰਸਵਾਰਥ ਹੋਕੇ ਇਸ ਸਿੱਖ ਨਸਲਕੁਸ਼ੀ ਦਾ ਕੇਸ ਲੜਨ ਵਾਲੇ ਸਾਰੇ ਵਕੀਲ ਸਾਹਿਬਾਨਾਂ, ਸਰਦਾਰ ਗੁਰਲਾਡ ਸਿੰਘ ਕਾਹਲੋਂ ਜਿਨ੍ਹਾਂ ਦੀ ਪੀ ਆਈ ਐਲ ਸਦਕਾ 576 ਵਿੱਚੋ 196 ਕੇਸ ਮੁੜ ਸ਼ੁਰੂ ਹੋ ਸਕੇ ਸਨ, ਦਾ ਜਿੱਥੇ ਧੰਨਵਾਦ ਕੀਤਾ ਉਥੇ ਹੀ ਸੱਜਣ ਕੁਮਾਰ ਵਰਗਿਆਂ ਖਿਲਾਫ ਗਵਾਹੀਆਂ ਦੇਣ ਵਾਲੇ ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ ਮਨੁੱਖੀ ਘਾਣ ਦੀ ਇਸ ਲੜਾਈ ਵਿੱਚ ਸਾਥ ਦੇਣ ਵਾਲੇ ਲੋਕਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ।