ਗੁਰਦੁਆਰਾ ਸੰਗਤ ਸਾਹਿਬ ਵਿੱਚ ਬੇਟੀ ਬਿਕਰਮਜੀਤ ਕੌਰ ਦਾ ਗੋਲਡ ਮੈਡਲ ਨਾਲ ਸਨਮਾਨ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਗੁਰਦੁਆਰਾ ਸੰਗਤ ਸਾਹਿਬ ਸਿੰਤਰੂਦਨ ਬੈਲਜੀਅਮ ਵਿੱਚ ਦਲ ਖਾਲਸਾ ਤੇ ਬੱਬਰ ਖਾਲਸਾ ਵੱਲੋ ਸਾਂਝੇ ਤੌਰ ਤੇ ਸਿੱਖ ਕੌਮ ਦੀ ਜੰਗੇ ਅਜ਼ਾਦੀ ਦੀ ਮਿਸਲ ਦਲ ਖ਼ਾਲਸਾ ਦੇ ਮੋਢੀ ਜਲਾਵਤਨੀ ਸਿੱਖ ਯੋਧੇ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਏ ਗਏ।
ਇਸ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਬੀਬੀ ਜਸਮੀਤ ਕੌਰ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਤੇ ਦੇਸ਼ ਪੰਜਾਬ ਦੀ ਧਰਤੀ ਤੋਂ ਆਏ ਗਿਆਨੀ ਗੁਰਪ੍ਰਤਾਪ ਸਿੰਘ ਪੱਦਮ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ। ਦਲ ਖਾਲਸਾ ਦੇ ਆਗੂ ਭਾਈ ਜਗਮੋਹਨ ਸਿੰਘ ਮੰਡ ਨੇ ਸਟੇਜ ਦੀ ਸੇਵਾ ਨਿਭਾਉਂਦਿਆਂ ਹੋਇਆਂ ਭਾਈ ਗਜਿੰਦਰ ਸਿੰਘ ਦੀਆਂ ਸਿੱਖ ਕੌਮ ਦੀ ਅਜ਼ਾਦੀ ਪ੍ਰਤੀ ਨਿਭਾਈਆਂ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ ਨੇ ਭਾਈ ਸਾਹਿਬ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦਿਆਂ ਹੋਇਆਂ ਕਿਹਾ ਕਿ ਭਾਈ ਸਾਹਿਬ ਦੀਆਂ ਕੌਮੀ ਅਜ਼ਾਦੀ ਪ੍ਰਤੀ ਦ੍ਰਿੜਤਾ ਤੇ ਉਹਨਾਂ ਦੀ ਜੀਵਨ ਸਾਥੀ ਸਤਿਕਾਰਯੋਗ ਭੈਣ ਜੀ ਮਨਜੀਤ ਕੌਰ ਤੇ ਨੰਨੀ ਬੱਚੀ ਬਿਕਰਮਜੀਤ ਕੌਰ ਨੂੰ ਆਈਆਂ ਮੁਸ਼ਕਲਾਂ ਨੂੰ ਕਦੀ ਵੀ ਆਪਣੇ ਸੰਘਰਸ਼ ਦੀ ਕਮਜ਼ੋਰੀ ਨਹੀ ਬਣਨ ਦਿੱਤਾ ‘ਤੇ ਹਰ ਮੁਸ਼ਕਲ ਨੂੰ ਖਿੱੜੇ ਮੱਥੇ ਪ੍ਰਵਾਨ ਕਰਦਿਆਂ ਬੀਬੀ ਮਨਜੀਤ ਕੌਰ ਦੇ ਚਲਾਣੇ ਤੇ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਉਨ੍ਹਾਂ ਨੂੰ ਖਾਲਿਸਤਾਨੀ ਦੁਸ਼ਾਲਿਆਂ ਵਿੱਚ ਤੇ ਜੈਕਾਰਿਆਂ ਨਾਲ ਵਿਦਾ ਕਰਾਇਆ।
ਇਸ ਮੌਕੇ ਭਾਈ ਹਰਮੇਲ ਸਿੰਘ ਇੰਗਲੈਡ ਨੇ ਕਿਹਾ ਕਿ ਭਾਈ ਸਾਹਿਬ ਵਾਂਗ ਸਾਡੀ ਵੀ ਅਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦਿਆਂ ਨਿਭ ਜਾਵੇ ਭਾਈ ਸਾਹਿਬ ਦੇ ਨਾਲ ਜੇਲ ਵਿੱਚ ਰਹੇ ਭਾਈ ਗੁਰਦੀਪ ਸਿੰਘ ਪ੍ਰਦੇਸੀ ਜਰਮਨੀ ਨੇ ਭਾਈ ਸਾਹਿਬ ਨਾਲ ਜੇਲ੍ਹ ਵਿੱਚ ਜੁੜੀਆਂ ਆਪਣੀਆਂ ਯਾਦਾਂ ਦੀ ਬਹੁਤ ਹੀ ਭਾਵਪੂਰਕ ਸਾਂਝਾਂ ਦੀਆਂ ਵੀਚਾਰਾ ਦੀ ਸਾਂਝ ਪਾਈ। ਦਲ ਖਾਲਸਾ ਦੇ ਆਗੂ ਭਾਈ ਪ੍ਰਿਤਪਾਲ ਸਿੰਘ ਸਵਿਟਜਲੈਡ, ਭਾਈ ਰਜਿੰਦਰ ਸਿੰਘ ਬੈਲਜੀਅਮ ਭਾਈ ਸੁਰਿੰਦਰ ਸਿੰਘ ਸੇਖੋ ਦਲ ਖਾਲਸਾ ਨੇ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਦਲ ਖਾਲਸਾ ਤੇ ਬੱਬਰ ਖਾਲਸਾ ਵੱਲੋ ਜਰਮਨ, ਬੈਲਜੀਅਮ, ਇੰਗਲੈਂਡ, ਸਵਿਟਜਲੈਡ ਦੇ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋ, ਭਾਈ ਜਗਮੋਹਨ ਸਿੰਘ ਮੰਡ, ਰਸ਼ਪਾਲ ਸਿੰਘ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਅੰਗਰੇਜ ਸਿੰਘ , ਭਾਈ ਨਰਿੰਦਰ ਸਿੰਘ, ਗੁਰਦੀਪ ਸਿੰਘ ਪ੍ਰਦੇਸੀ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਪ੍ਰਿਤਪਾਲ ਸਿੰਘ ਸਵਿਟਜਲੈਡ, ਭਾਈ ਹਰਮੇਲ ਸਿੰਘ ਨੇ ਭਾਈ ਗਜਿੰਦਰ ਸਿੰਘ ਜੀ ਦੀਆਂ ਨਿਭਾਈਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਹੋਇਆਂ ਬੇਟੀ ਬਿਕਰਮਜੀਤ ਕੌਰ ਨੂੰ ਗੋਲਡ ਮੈਡਲ ਨਾਲ ਤੇ ਜਵਾਈ ਭਾਈ ਗੁਰਪ੍ਰੀਤ ਸਿੰਘ ਦਾ ਸਿਰੋਪਾਉ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨ ਕੀਤਾ ਗਿਆ।