(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)
ਬਾਬਾ ਹਰਦੀਪ ਸਿੰਘ ਮਹਿਰਾਜ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ,
ਪਿੰਡ ਗੁਰੂਸਰ ਮਹਿਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਛਾਪ ਦੌਰਾਨ ਸੱਤਵੀ ਜਮਾਤ ਦੀ ‘ਪੰਜਾਬੀ ਪੁਸਤਕ-7’ (ਪਹਿਲੀ ਭਾਸ਼ਾ) ਪਾਠ ਨੰਬਰ ਛੇ ‘ਬਲ਼ਦਾਂ ਵਾਲ਼ਾ ਪਿਆਰਾ ਸਿੰਘ’ ਨਾਮੀ ਪਾਠ ਦੇ ਸ਼ੁਰੂਆਤ ਵਿਚ ਗੁਰਦੁਵਾਰਾ ਸਾਹਿਬ ਦਾ ਵੇਰਵਾ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੱਟ ਦਿੱਤਾ ਗਿਆ। ਹੁਣ ਇਸ ਪਾਠ ਦੀ ਸ਼ੁਰੂਆਤ ਪੰਨਾ ਨੰਬਰ 22 ’ਤੇ ਇਉਂ ਸ਼ੁਰੂ ਹੁੰਦੀ ਹੈ, ਹਰ ਰੋਜ਼ ਚਾਰ ਕੁ ਵਜੇ ਪਿਆਰਾ ਸਿੰਘ ਮੰਜੇ ਤੋਂ ਉਠ ਖੜਦਾ।
ਜਦੋਂ ਕਿ ਇਸ ਤੋਂ ਪਿਛਲੀਆਂ ਛਾਪਾਂ ਵਿਚ ਗੁਰਦੁਵਾਰਾ ਸਾਹਿਬ ਤੇ ਅੰਮ੍ਰਿਤ ਵੇਲੇ ਦਾ ਵੇਰਵਾ ਇਉਂ ਸੀ,
ਪਿੰਡ ਦੇ ਗੁਰਦੁਵਾਰੇ ਵਿੱਚ ਹਰ ਰੋਜ਼ ਸਵੇਰੇ ਚਾਰ ਵਜੇ ਭਾਈ ਦੀ ਅਵਾਜ਼ ਕੰਨੀਂ ਪੈਂਦਿਆ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ। ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਇਸ ਮਹਿਕਮੇ ਦੀ ਫ਼ੈਸਲਾ ਲੈਣ ਵਾਲੀ ਅਫ਼ਸਰਸਾਹੀ ਨੂੰ ‘ਗੁਰਦੁਵਾਰਾ’ ਸ਼ਬਦ ਚੁੱਭਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੀ ਸਾਜ਼ਿਸ਼ ਨੂੰ ਪੰਜਾਬੀ ਕਿਸੇ ਵੀ ਹਾਲਤ ’ਚ ਬਰਦਾਸਤ ਨਹੀਂ ਕਰਨਗੇ, ਇਸ ਕਰਕੇ ਇਸ ਪਾਠ ਨੂੰ ਮੁੜ ਪਹਿਲਾਂ ਵਾਂਗ ਗੁਰਦੁਵਾਰਾ ਸਾਹਿਬ ਦੇ ਜ਼ਿਕਰ ਸਮੇਤ ਛਾਪਿਆ ਜਾਵੇ।