(ਨਵੀ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਯੂਕੇ ਦੇ ਸਾਉਥੈਂਪਟਨ ਨੌਰਥ ਲਈ ਕੰਜ਼ਰਵੇਟਿਵ ਉਮੀਦਵਾਰ ਕਰੋਲਿਨਨੋਕਸ ਜੋ ਕਿ 2010 ਤੋਂ ਉੱਥੇ ਐਮਪੀ ਹੈ ਅਤੇ ਉਹ ਹਮੇਸ਼ਾ ਸਿੱਖ ਮੁੱਦਿਆਂ ਦਾ ਸਮਰਥਨ ਕਰਦੀ ਰਹੀ ਹੈ । ਯੂਕੇ ਅੰਦਰ 4 ਜੁਲਾਈ ਨੂੰ ਹੋਣ ਵਾਲੇ ਵੋਟਾਂ ਵਿਚ ਉਸਦੇ ਦੁਬਾਰਾ ਚੁਣੇ ਜਾਣ ਦੀ ਵਡੀ ਉਮੀਦ ਹੈ। ਕੈਰੋਲੀਨ ਨੇ ਸਿੱਖ ਫੈਡਰੇਸ਼ਨ ਦੇ ਮੁੱਖੀ ਭਾਈ ਅਮਰੀਕ ਸਿੰਘ ਗਿਲ ਨਾਲ ਮੁਲਾਕਾਤ ਕਰਕੇ ਸਿੱਖ ਮੁੱਦਿਆਂ ਦਾ ਸਮਰਥਨ ਕੀਤਾ ਹੈ ਅਤੇ ਮੁੜ ਐਮ ਪੀ ਬਣਨ ਤੇ ਇਹ ਸਿੱਖ ਮੁੱਦਿਆ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਭਾਈ ਅਮਰੀਕ ਸਿੰਘ ਗਿਲ ਨੇ ਕਿਹਾ ਕਿ ਸਿੱਖਾਂ ਪ੍ਰਤੀ ਰਿਸ਼ੀਸੁਨਕ ਦੇ ਅਸਵੀਕਾਰਨਯੋਗ ਜ਼ੈਨੋਫੋਬਿਕ/ਨਸਲਵਾਦੀ ਰਵੱਈਏ ਅਤੇ ਕਾਰਵਾਈਆਂ ਜਿਸ ਬਾਰੇ ਕੋਈ ਵੀ ਖੁੱਲ੍ਹ ਕੇ ਗੱਲ ਨਹੀਂ ਕਰਨਾ ਚਾਹੁੰਦਾ ਹੈ, ਨੇ ਕੰਜ਼ਰਵੇਟਿਵਜ਼ ਦੀ ਮਦਦ ਨਹੀਂ ਕੀਤੀ ਹੈ। ਇਸ ਲਈ ਇਸ ਵਾਰ ਸਿੱਖਾਂ ਦੀਆ ਵੋਟਾਂ ਦੀ ਹੋਣ ਵਾਲੀਆਂ ਚੋਣਾਂ ਅੰਦਰ ਵੱਡਾ ਅਸਰ ਪਾ ਸਕਦੀਆਂ ਹਨ।

Share.
© 2025 (ਫਤਿਹ ਲਾਈਵ) FatehLive.com. Designed by Forever Infotech.
Exit mobile version