Breaking News
Jamshedpur/Kolkata : ਸਿੱਖ ਫੋਰਮ ਕੋਲਕਾਤਾ ਦੀ ਟੀਮ ਨੇ CGPC ਦਫ਼ਤਰ ਪਹੁੰਚ ਕੇ ਦਿੱਤਾ ਗੁਰਮਤ ਸਿੱਖਿਆ ਕੈਂਪ ਦਾ ਸੱਦਾ Dera Mukhi : ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ : ਭਾਈ ਰਤਿੰਦਰ ਸਿੰਘ ਇੰਦੌਰ Vancouver : ਸਿੱਖਾਂ ਦੇ ਜ਼ਖ਼ਮਾਂ ’ਤੇ ਚੁੱਪ ਕਿਉਂ.? 18 ਸਤੰਬਰ ਨੂੰ ਹੋਵੇਗਾ ਭਾਰਤੀ ਅੰਬੈਸੀ ਮੂਹਰੇ ਭਾਰੀ ਮੁਜ਼ਾਹਰਾ : ਟੀਮ ਸ਼ਹੀਦ ਨਿੱਝਰ Uk News : ਸਿੱਖੀ ਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ Delhi : ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਰਿਲੀਜ਼, ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ New Delhi : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Dera Mukhi : ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ : ਭਾਈ ਰਤਿੰਦਰ ਸਿੰਘ ਇੰਦੌਰ

SHARE:

ਮਨਪ੍ਰੀਤ ਸਿੰਘ ਖਾਲਸਾ।

ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਕਰੋੜਾਂ ਪੈਰੋਕਾਰ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਡੇਰਾ ਮੁਖੀ ਨੂੰ ਆਪਣੇ ਪ੍ਰਭਾਵ ਅਤੇ ਪੈਰੋਕਾਰਾਂ ਦੀ ਗਿਣਤੀ ’ਤੇ ਇੰਨਾ ਹੀ ਮਾਣ ਹੈ ਤਾਂ ਉਹ ਆਪਣੇ ਦੋਵਾਂ ਜਵਾਈਆਂ, ਦੋਵਾਂ ਧੀਆਂ, ਪੁੱਤਰ, ਨੂੰਹ ਅਤੇ ਹਨੀਪ੍ਰੀਤ ਸਮੇਤ ਆਪਣੇ ਕਿਸੇ ਵੀ ਚਹੇਤੇ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਾਂ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਟਿਕਟ ’ਤੇ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰ ਕੇ ਦੇਖ ਲਵੇ।

ਭਾਈ ਇੰਦੌਰ ਨੇ ਕਿਹਾ ਕਿ ਕਰੋੜਾਂ ਪੈਰੋਕਾਰਾਂ ਦੀਆਂ ਫੋਕੀਆਂ ਗਿਣਤੀਆਂ ਅਤੇ ਡੇਰੇ ਦੇ ਪ੍ਰਚਾਰ ਰਾਹੀਂ ਬਣਾਈ ਗਈ ਕਾਗਜ਼ੀ ਤਾਕਤ ਦਾ ਅਸਲੀ ਇਮਤਿਹਾਨ ਚੋਣਾਂ ਵਿੱਚ ਹੀ ਹੋ ਸਕਦਾ ਹੈ। ਜੇਕਰ ਸੱਚਮੁੱਚ ਕਰੋੜਾਂ ਲੋਕ ਇਸਦੇ ਪਿੱਛੇ ਖੜ੍ਹੇ ਹਨ ਤਾਂ ਚੋਣਾਂ ਵਿੱਚ ਵੋਟਾਂ ਦੇ ਰੂਪ ਵਿੱਚ ਇਹ ਤਾਕਤ ਕਿਉਂ ਨਹੀਂ ਦਿਖਾਈ ਜਾਂਦੀ? ਉਨ੍ਹਾਂ ਕਿਹਾ ਕਿ ਸਾਢੇ ਸੱਤ ਕਰੋੜ ਤਾਂ ਬਹੁਤ ਦੂਰ ਦੀ ਗੱਲ ਹੈ, ਜੇਕਰ ਡੇਰਾ ਮੁਖੀ ਦੇ ਆਪਣੇ ਦੱਸੇ ਪੈਰੋਕਾਰਾਂ ਵਿੱਚੋਂ ਸਾਢੇ ਸੱਤ ਹਜ਼ਾਰ ਲੋਕ ਵੀ ਉਸਦੇ ਪਰਿਵਾਰ ਜਾਂ ਚਹੇਤਿਆਂ ਦੇ ਹੱਕ ਵਿੱਚ ਡਟ ਕੇ ਵੋਟ ਪਾ ਦੇਣ ਤਾਂ ਇਸਨੂੰ ਵੀ ਉਸਦੇ ਦਾਅਵੇ ਦੀ ਵੱਡੀ ਪਰਖ ਮੰਨਿਆ ਜਾਵੇਗਾ।

Gambhir Car Associate Gambhir Car Associate Motion Ads Motion Ads

ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਅਦਾਲਤ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਉਸ ਵੱਲੋਂ ਆਪਣੇ ਆਪ ਨੂੰ ਕਰੋੜਾਂ ਲੋਕਾਂ ਦਾ ਰਹਿਨੁਮਾ ਦੱਸਣਾ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਡੇਰੇ ਦੇ ਪ੍ਰਚਾਰ, ਭੀੜਾਂ ਅਤੇ ਸੋਸ਼ਲ ਮੀਡੀਆ ਦੇ ਦਾਅਵਿਆਂ ਤੋਂ ਬਾਹਰ ਨਿਕਲ ਕੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਚ—ਚੋਣ ਮੈਦਾਨ—ਵਿੱਚ ਆਪਣੀ ਅਸਲ ਤਾਕਤ ਸਾਬਤ ਕੀਤੀ ਜਾਵੇ। “ਰਾਮ ਰਹੀਮ! ਜੇ ਤੇਰੇ ਪਿੱਛੇ ਸੱਚਮੁੱਚ ਕਰੋੜਾਂ ਪੈਰੋਕਾਰ ਖੜ੍ਹੇ ਹਨ ਤਾਂ ਡਰ ਕਿਸ ਗੱਲ ਦਾ ਹੈ? ਆਪਣੇ ਚਹੇਤਿਆਂ ਨੂੰ ਚੋਣ ਮੈਦਾਨ ਵਿੱਚ ਉਤਾਰ, ਵੋਟਾਂ ਗਿਣਵਾ ਅਤੇ ਦੁਨੀਆ ਨੂੰ ਦੱਸ ਕਿ ਤੇਰੇ ਦਾਅਵਿਆਂ ਵਿੱਚ ਕਿੰਨਾ ਦਮ ਹੈ।

ਨਹੀਂ ਤਾਂ ਕਰੋੜਾਂ ਪੈਰੋਕਾਰਾਂ ਦੀਆਂ ਬੜ੍ਹਕਾਂ ਮਾਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਸਿਲਸਿਲਾ ਬੰਦ ਕਰ,” ਭਾਈ ਇੰਦੌਰ ਨੇ ਕਿਹਾ। ਉਨ੍ਹਾਂ ਕਿਹਾ ਕਿ ਜਨਤਾ ਹੁਣ ਸਿਰਫ਼ ਬਿਆਨਾਂ ਅਤੇ ਦਾਅਵਿਆਂ ਨਾਲ ਪ੍ਰਭਾਵਿਤ ਹੋਣ ਵਾਲੀ ਨਹੀਂ; ਅਸਲੀ ਤਾਕਤ ਦਾ ਪਤਾ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਲੱਗਦਾ ਹੈ। ਇਸ ਲਈ ਇਹ ਖੁੱਲ੍ਹਾ ਚੈਲੇਂਜ ਹੈ—ਜਦੋਂ ਮਰਜ਼ੀ, ਜਿੱਥੇ ਮਰਜ਼ੀ, ਆਪਣੇ ਪੈਰੋਕਾਰਾਂ ਦੀ ਤਾਕਤ ਚੋਣਾਂ ਰਾਹੀਂ ਸਾਬਤ ਕਰ ਲੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर