ਲੰਡਨ ਚ ਜੂਨ 84 ਘੁੱਲੂਘਾਰੇ ਦੀ 40ਵੀਂ ਯਾਦ ਵਿੱਚ ਲੱਖਾਂ ਸਿੱਖਾਂ ਵੱਲੋਂ ਯਾਦਗਾਰੀ ਮਾਰਚ ਅਤੇ ਆਜ਼ਾਦੀ ਰੈਲੀ, ਇੰਗਲੈਂਡ ਵਿੱਚ ਸਿੱਖ ਮੈਨੀਫੈਸਟੋ ਦੀ ਸਹਿਮਤੀ ਤੋਂ ਬਗੈਰ ਵੋਟ ਨਾ ਪਾਉਣ ਦਾ ਐਲਾਨ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਲੰਡਨ ਦੇ ਕੇਂਦਰ ਟ੍ਰੈਫਲਗਰ ਸਕੁਆਇਰ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਇੱਕ ਲੱਖ ਤੋਂ ਵੱਧ ਸਿੱਖ ਸੰਗਤਾਂ ਦੀ ਮੌਜੂਦਗੀ ਵਿੱਚ ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਮਾਰਚ ਅਤੇ ਆਜ਼ਾਦੀ ਰੈਲੀ ਤੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਯੂ ਕੇ ਦੀਆਂ ਜਨਰਲ ਚੌਣਾ ਵਿੱਚ ਸਿੱਖ ਮੈਨੀਫੈਸਟੋ ਦੀ ਸਹਿਮਤੀ ਤੋਂ ਬਗੈਰ ਵੋਟ ਨਾ ਦੇਣ ਦਾ ਐਲਾਨ ਕੀਤਾ ਗਿਆ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਤੇ ਯੂ ਕੇ ਦੇ ਵੱਖ ਵੱਖ ਸ਼ਹਿਰਾਂ, ਯੂਰਪ ਵਿੱਚੋਂ ਸਿੱਖ ਦਰਬਾਰ ਸਾਹਿਬ ਸਮੂਹ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹੋਏ ਸਨ।

Gambhir Car Associate Motion Ads Motion Ads

ਰੋਸ ਮੁਜ਼ਾਹਰਾ ਲੰਡਨ ਦੇ ਹਾਇਡ ਪਾਰਕ ਵੈਲਿੰਗਟਨ ਆਰਚ ਵਿਜ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁਰੂ ਹੋਇਆ ਤੇ ਲੰਡਨ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦਾ ਹੋਇਆ ਟ੍ਰੈਫਲਗਰ ਸਕੁਆਇਰ ਜਾ ਸਮਾਪਤੀ ਦੀ ਅਰਦਾਸ ਤੋਂ ਬਾਦ ਸਮਾਪਤ ਹੋਇਆ।

ਟ੍ਰੈਫਲਗਰ ਸਕੁਆਇਰ ਵਿੱਚ ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਜੂਨ 84 ਦੇ ਘੁੱਲੂਘਾਰੇ ਦੌਰਾਨ ਸਮੂਹ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤ ਵਿੱਚ ਘੱਟ ਗਿਣਤੀ ਕੋਮਾਂ ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆ ਭਾਰਤ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਰੋਸ ਮਾਰਚ ਵਿੱਚ ਇੰਗਲੈਂਡ, ਯੂਰਪ, ਗਲਾਸਗੋ, ਸਕਾਟਲੈਂਡ ਸ਼ਹਿਰਾਂ ਤੋਂ ਗੁਰਦਵਾਰਾ ਪ੍ਰਬੰਧਕਾਂ ਦੇ ਵੱਡੇ ਸਹਿਯੋਗ ਤੇ ਆਪ ਮੁਹਾਰੇ ਲੱਖਾਂ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲੰਡਨ ਪਹੁੰਚੀਆਂ ਹੋਈਆਂ ਸਨ।

ਰੋਸ ਮਾਰਚ ਵਿੱਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੁਰ ਰਹੀਆਂ ਸਨ ਤੇ ਨੋਜਵਾਨਾਂ ਵੱਲੋਂ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ, ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਚੁੱਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ। ਕਨੇਡਾ ਅੰਬੈਸੀ ਬਾਹਰ ਪਹੁੰਚਦੇ ਹੀ ਸਿੱਖਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਅਮਰ ਰਹੇ, ਖਾਲਿਸਤਾਨ ਜ਼ਿੰਦਾਬਾਦ ਦੇ ਜ਼ੋਰਦਾਰ ਨਾਅਰੇ ਲਾਏ ਗਏ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਪੰਜਾਬ ਵਿੱਚ 20 ਲੱਖ ਦੇ ਕਰੀਬ ਖਾਲਿਸਤਾਨ ਪੱਖੀ ਲੋਕਾਂ ਨੇ ਦੋ ਸਿੱਖ ਐਮ ਪੀ ਦੇ ਕੇ ਪੰਜਾਬ ਵਿੱਚ ਖਾਲਿਸਤਾਨ ਲਹਿਰ ਨੂੰ ਮੁੜ ਮਜ਼ਬੂਤ ਕੀਤਾ ਹੈ। ਇਸ ਮੌਕੇ ਯੂ ਕੇ ਵਿੱਚ ਸਰਕਾਰ ਬਣਨ ਤੇ ਜੂਨ 84 ਘੱਲੂਘਾਰੇ ਦੀ ਮੁਕੰਮਲ ਜਾਂਚ ਕਰਵਾਉਣ ਤੇ ਸਿੱਖ ਮੈਨੀਫੈਸਟੋ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ‘ਤੇ ਐਮ ਪੀਜ਼ ਨੂੰ ਸਵਾਲ ਪੁੱਛਣ ਤੇ ਹਾਂ ਤੋ ਬਾਦ ਵੋਟ ਪਾਉਣ ਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਖਾਲਿਸਤਾਨ ਦੀ ਅਜ਼ਾਦੀ ਤੋਂ ਬਗੈਰ ਕੋਈ ਹੱਲ ਨਹੀ ਹੈ ਤੇ ਅੱਜ ਵੀ ਭਾਰਤ ਸਰਕਾਰ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਨਸਲਕੁਸ਼ੀ ਜਾਰੀ ਹੈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੇ ਕੋਆਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਜਰਮਨ ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਡਾ ਸੁਖਪ੍ਰੀਤ ਸਿੰਘ ਉਦੋਕੇ, ਭਾਈ ਅਮਰੀਕ ਸਿੰਘ ਗਿੱਲ, ਸ ਜਸਪਾਲ ਸਿੰਘ ਬੈਂਸ, ਸ ਰਘਬੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਜੌਹਲ, ਅਮਨ ਸਿੰਘ ਬੈਲਜੀਅਮ, ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਗੁਰਮੇਜ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਮਨਪ੍ਰੀਤ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਸਹੋਤਾ, ਸ ਮਾਣਕਜੋਤ ਸਿੰਘ, ਬੀਬੀ ਤੀਰਥ ਕੋਰ, ਬੀਬੀ ਬਸੰਤ ਕੋਰ, ਭਾਈ ਜਤਿੰਦਰ ਸਿੰਘ, ਸ ਤਰਸੇਮ ਸਿੰਘ ਦਿਉਲ, ਸ ਗੁਰਦਿਆਲ ਸਿੰਘ ਅਟਵਾਲ, ਭਾਈ ਸਰਬਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਰਣਧੀਰ ਸਿੰਘ, ਜਾਗੋ ਵਾਲਾ ਜਥਾ, ਸ਼੍ਰੌਮਣੀ ਅਕਾਲੀ ਦਲ ਸ ਗੁਰਦੇਵ ਸਿੰਘ ਚੌਹਾਨ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀ ਕੁਰਬਾਨੀ ਦੀ ਯਾਦ ਵਿੱਚ ਕਿਤਾਬ ‘ਕੌਰਨਾਮਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਇਕ ਟਰੱਕ ਵਿੱਚ ਭਾਰਤ ਫ਼ੌਜਾਂ ਵੱਲੋਂ ਢਹਿ ਢੇਰੀ ਕੀਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ ਤੇ ਭਾਰਤੀ ਫ਼ੌਜ ਦੇ ਟੈਂਕ ਬਣਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ। ਇਸ ਮੌਕੇ ਪਾਕਿਸਤਾਨ ਦੀ ਹੌਂਦ ਖਤਮ ਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਕਸ਼ੇ ਤੇ ਖਾਲਿਸਤਾਨ ਦੀ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਲਿਖਿਆ ਹੋਇਆ ਸੀ। ਟ੍ਰੈਫਲਗਰ ਸਕੁਆਇਰ ਵਿੱਚ ਵੱਡੀ ਸਕਰੀਨ ਲਾ ਕੇ ਭਾਰਤੀ ਫੌਜਾਂ ਵੱਲੋ ਸਿੱਖ ਨਸਲਕੁਸ਼ੀ ਨੂੰ ਲਗਾਤਾਰ ਵਿਖਾਇਆ ਜਾ ਰਿਹਾ ਸੀ। ਦੁਨੀਆ ਭਰ ਤੋਂ ਟ੍ਰੈਫਲਗਰ ਸਕੁਆਇਰ ਵਿੱਚ ਹਰ ਰੋਜ਼ ਲੱਖਾਂ ਸੈਲਾਨੀ ਲੰਡਨ ਵੇਖਣ ਆਉਂਦੇ ਹਨ।

ਯੂ ਕੇ ਵਿੱਚ ਨਵੀਂ ਸਰਕਾਰ ਬਣਨ ਤੇ ਜੱਗੀ ਜੌਹਲ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਵਧਾਉਣ ਦਾ ਐਲਾਨ ਕੀਤਾ। ਤੀਜੇ ਘੁੱਲੂਘਾਰੇ ਦੀ ਯਾਦ ਵਿੱਚ ਪੰਜਾਬ ਤੋਂ ਭਾਈ ਦਲਜੀਤ ਸਿੰਘ ਬਿੱਟੂ ਦਾ ਵੀਡਿਓ ਸੰਦੇਸ਼ ਵਿਖਾਇਆ ਗਿਆ।

[ays_poll id=1]
सबसे ज्यादा पढ़ी गई

Horoscope

Weather

और पढ़ें