Author: फतेह लाइव • एडिटर
Delhi : 1984 ਸਿੱਖ ਕਤਲੇਆਮ – ਨਾਮਜਦ ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਜੱਜ ਸਾਹਿਬ ਹਾਜਿਰ ਨਾ ਹੋਣ ਕਰਕੇ ਨਹੀ ਹੋ ਸਕੀ
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਵਿੱਚ ਜਗਦੀਸ਼ ਟਾਈਟਲਰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਏ ਅਤੇ ਨਾਲ ਹੀ ਇਸ ਮਾਮਲੇ ਦੀ ਸ਼ਿਕਾਇਤਕਰਤਾ ਲਖਵਿੰਦਰ ਕੌਰ ਵੀ ਅਦਾਲਤ ਅੰਦਰ ਪੇਸ਼ ਹੋਈ ਪਰ ਉਸ ਦੀ ਜਿਰ੍ਹਾ ਨਹੀਂ ਹੋ ਸਕੀ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਰਾਕੇਸ਼ ਸਿਆਲ ਦੀ ਮੌਜੂਦਗੀ ਨਾ ਹੋਣ ਕਾਰਨ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਟਾਈਟਲਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਸ ਨੇ ਕੇਸ ਦੀ ਪੂਰੀ ਫਾਈਲ ਨਹੀਂ ਪੜ੍ਹੀ, ਇਸ ਲਈ ਉਹ ਸ਼ਿਕਾਇਤਕਰਤਾ ਲਖਵਿੰਦਰ ਕੌਰ ਤੋਂ ਪੁੱਛਗਿੱਛ ਨਹੀਂ ਕਰ ਸਕਦੇ। ਉਸ ਨੇ ਅਦਾਲਤ ਤੋਂ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬ੍ਰਿਟੇਨ ਬੁੱਧਵਾਰ ਨੂੰ ਫਾਈਵ ਆਈਜ਼ ਖੁਫੀਆ ਭਾਈਵਾਲਾਂ ਵਿੱਚ ਸ਼ਾਮਲ ਹੋ ਗਿਆ ਅਤੇ ਕਿਹਾ ਕਿ ਕੈਨੇਡਾ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਭਾਰਤ ਦਾ ਸਹਿਯੋਗ ਦੋਵਾਂ ਦੇਸ਼ਾਂ ਦਰਮਿਆਨ ਡੂੰਘੀ ਕੂਟਨੀਤਕ ਕਤਾਰ ਵਿੱਚ “ਅਗਲਾ ਸਹੀ ਕਦਮ” ਹੈ, ਅਤੇ ਉਸਨੂੰ ਕੈਨੇਡਾ ਦੀ ਨਿਆਂ ਪ੍ਰਣਾਲੀ ਵਿੱਚ ਪੂਰਾ ਭਰੋਸਾ ਹੈ। ਜਿਕਰਯੋਗ ਹੈ ਕਿ ਕੈਨੇਡੀਅਨ ਪੁਲਿਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਭਰੋਸੇਯੋਗ ਸਬੂਤ ਹਨ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸਮੇਤ ਭਾਰਤੀ ਏਜੰਟ ਜੂਨ 2023 ਵਿੱਚ ਕੈਨੇਡਾ ਦੀ ਧਰਤੀ ‘ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੁੜੇ ਹੋਏ ਸਨ ਅਤੇ ਦਿੱਲੀ ‘ਤੇ ਕੈਨੇਡਾ ਵਿੱਚ ਭਾਰਤੀ ਅਸੰਤੁਸ਼ਟਾਂ…
ਸਿੰਘ ਸਾਹਿਬਾਨ ਨੂੰ ਕੁਤਾਹੀਆਂ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਡਟੇ ਰਹਿਣ ਦੀ ਕੀਤੀ ਅਪੀਲ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸੰਸਾਰ ਭਰ ਵਿਚ ਵਸਦੇ ਸਿੱਖਾਂ ਲਈ ਸਰਵਉੱਚ ਅਸਥਾਨ ਹੈ ਤੇ ਇਸਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ 24 ਘੰਟਿਆਂ ਅੰਦਰ 10 ਸਾਲਾਂ ਲਈ ਕੱਢਣ ਦਾ ਹੁਕਮ ਨਾ ਮੰਨ ਕੇ ਬੱਜਰ ਗੁਨਾਹ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਵਿਚ ਵੱਧ ਰਹੀਆਂ ਦੂਰੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੋਹਾਂ ਦੇਸ਼ਾਂ ਨੂੰ ਇਕ ਸੁਹਿਰਦ ਪਹੁੰਚ ਅਪਣਾ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅੰਦਰ ਵੱਡੀ ਗਿਣਤੀ ਵਿਚ ਭਾਰਤੀ ਅਤੇ ਖ਼ਾਸਕਰ ਪੰਜਾਬੀ ਵੱਸਦੇ ਹਨ, ਜਿਨ੍ਹਾਂ ’ਤੇ ਦੋਹਾਂ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਪੈਣਾ ਕੁਦਰਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਤੇ ਸਮੇਂ ਅੰਦਰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਨਹੀਂ ਸਗੋਂ ਸਿੱਟਾਮੁਖੀ ਪਹੁੰਚ ਅਪਨਾਈ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ਵੀ ਇਸ ਵਿਵਾਦ ਵਿੱਚ ਦਖਲ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਉਪਰ ਕੈਨੇਡਾ ਦੇ ਦੋਸ਼ ਬਹੁਤ ਗੰਭੀਰ ਹਨ ਜਿਸ ਕਰਕੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਅਮਰੀਕਾ ਦੇ ਇਸ ਬਿਆਨ ਨੇ ਕੌਮਾਂਤਰੀ ਪੱਧਰ ‘ਤੇ ਭਾਰਤ ਦੀਆਂ ਕੂਟਨੀਤਕ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ। ਜਿਸ ਨਾਲ ਲੱਗ ਰਿਹਾ ਹੈ ਕਿ ਕੈਨੇਡਾ ਦਾ ਸਮਰਥਨ ਕਰਕੇ ਅਮਰੀਕਾ ਅਸਿੱਧੇ ਤੌਰ ‘ਤੇ ਭਾਰਤ ‘ਤੇ ਦਬਾਅ ਪਾ ਰਿਹਾ ਹੈ ਕਿ ਉਹ ਉਸ ਦੀਆਂ ਸ਼ਰਤਾਂ ਮੰਨੇ।…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਇੱਕ ਅਮਰੀਕੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਨੇ ਨਿਊਯਾਰਕ ਵਿੱਚ ਇੱਕ ਅਮਰੀਕੀ ਨਾਗਰਿਕ ਗੁਰਪਤਵੰਤ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਇੱਕ ਸਾਬਕਾ ਸਰਕਾਰੀ ਅਧਿਕਾਰੀ ‘ਸੀਸੀ1’ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੁਆਰਾ ਵਿਕਰਮ ਯਾਦਵ ਵਜੋਂ ਓਸ ਦੀ ਪਛਾਣ ਕੀਤੀ ਗਈ ਹੈ। ਸਾਬਕਾ ਅਧਿਕਾਰੀ ਜੋ ਕਿ ਜੂਨ 2023 ਵਿੱਚ ਅਮਰੀਕੀ ਧਰਤੀ ‘ਤੇ ਸਿੱਖ ਵੱਖਵਾਦੀ ਨੇਤਾ ਗੁਰਪਤਵੰਤ ਸਿੰਘ ਪੰਨੂ ਅਮਰੀਕੀ ਨਾਗਰਿਕ, ਨੂੰ ਮਾਰਨ ਦੀ ਯੋਜਨਾ ਰਚਣ ਦੇ ਅਮਰੀਕੀ ਨਿਆਂ ਵਿਭਾਗ ਦੇ ਦੋਸ਼ ਵਿੱਚ ਦੋਸ਼ੀ ਹੈ। ਭਾਰਤੀ ਏਜੰਟ ਨਿਖਿਲ ਗੁਪਤਾ ਜਿਸ ਨੇ ਯਾਦਵ ਨੂੰ ਭਰਤੀ ਕੀਤਾ ਸੀ, ਨੂੰ ਪ੍ਰਾਗ ਵਿਚ…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਸਿੱਖ ਫੈਡਰੇਸ਼ਨ ਯੂਕੇ ਨੂੰ ਖ਼ਤਮ ਕਰਕੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਗਠਨ ਦਾ ਰਸਮੀ ਐਲਾਨ ਕਰਨ ਲਈ ਗੁਰੂ ਨਾਨਕ ਗੁਰਦੁਆਰਾ, ਸਮੈਥਵਿਕ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਦੁਨੀਆ ਭਰ ਦੇ ਬੁਲਾਰਿਆਂ ਨੇ ਗੁਰੂ ਅਰਜਨ ਦੇਵ ਜੀ ਗੁਰਦੁਆਰਾ, ਡਰਬੀ ਵਿਖੇ ਸਿੱਖਾਂ ਨੂੰ ਸੰਬੋਧਨ ਕੀਤਾ, ਜਿਸਦਾ ਵਿਸ਼ਵ ਭਰ ਦੇ ਟੈਲੀਵਿਜ਼ਨ ‘ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਫੈਡਰੇਸ਼ਨ ਦੁਨੀਆ ਭਰ ਦੇ ਇੱਕ ਦਰਜਨ ਦੇਸ਼ਾਂ ਵਿੱਚ ਇੱਕ ਸੰਗਠਨਾਤਮਕ ਸਮਰੱਥਾ ਵਿੱਚ ਮੌਜੂਦ ਹੈ ਅਤੇ ਦਰਜਨਾਂ ਹੋਰ ਦੇਸ਼ਾਂ ਤੋਂ ਸਮਰਥਨ ਹਾਸਲ ਹੈ। ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦਾ ਉਦੇਸ਼ ਮੌਜੂਦਾ ਵਿਸ਼ਵ ਵਿਵਸਥਾ ਵਿੱਚ ਸਿੱਖ ਪ੍ਰਭੂਸੱਤਾ ਨੂੰ ਬਹਾਲ ਕਰਨ ਲਈ ਵਿਸ਼ਵ ਭਰ ਵਿੱਚ ਯਤਨਾਂ…
कर्मचारी कम होने का वास्ता देकर दो ऑफिस बेयरर और छह कमेटी मैम्बर का पद खत्म वार्षिक आमसभा में पेश प्रस्ताव को अंग्रेजी में पढ़ा गया, ज्यादातर कर्मचारी समझ ही नहीं पाए जुस्को ग्रीन में हुई यूनियन की वार्षिक आमसभा में नहीं आया श्रम विभाग का एक भी प्रतिनिधि चरणजीत सिंह. मजदूर राजनीति के शातिर खिलाडी रघुनाथ पांडेय उर्फ बाबा की जुस्को श्रमिक यूनियन की बुधवार को जुस्को ग्रीन में वार्षिक आमसभा हुई। इसका संचालन यूनियन अध्यक्ष रघुनाथ पांडेय ने किया। महामंत्री सीडीएस कृष्णा ने वार्षिक आमसभा में प्रस्ताव पेश किया। उनका संबोधन अंग्रेजी में हुआ। अधिकतर बातें वार्षिक आमसभा…
(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੁਆਉਣ ਵਾਲੇ ਇਹ ਲੋਕ ਅੱਜ ਸਿੰਘ ਸਾਹਿਬ ’ਤੇ ਹੀ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੰਘ ਸਾਹਿਬ ਨੇ ਵਲਟੋਹਾ ਨੂੰ…
ਸੰਜੇ ਵਰਮਾ ਭਾਈ ਨਿਝਰ ਕਤਲ ਵਿਚ ਸ਼ਕੀ (ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ) ਬੀਤੇ ਸਾਲ ਵਿਚ ਕਨੈਡਾ ਵਿਖ਼ੇ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਦੇ ਹੋਏ ਕਤਲ ਵਿਚ ਸ਼ਕੀ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਦਸਹਿਰੇ ਵਾਲੇ ਦਿਨ ਕੈਨੇਡੀਅਨ ਸਿੱਖਾਂ ਨੇ ਰੋਸ ਵਜੋਂ ਭਾਰਤੀ ਰਾਜਦੁਤ ਸੰਜੇ ਵਰਮਾ ਦਾ ਪੁਤਲਾ ਫੂਕਿਆ ਹੈ, ਜਦਕਿ ਭਾਰਤ ਅੰਦਰ ਓਸ ਦਿਨ ਰਾਵਣ ਦਾ ਪੁਤਲਾ ਫੂਕਿਆ ਜਾ ਰਿਹਾ ਸੀ । ਜਿਕਰਯੋਗ ਹੈ ਕਿ ਕਨੈਡਾ ਵਲੋਂ ਮੁੜ ਬੀਤੇ ਦੋ ਤਿੰਨ ਦਿਨ ਪਹਿਲਾਂ ਭਾਰਤ ਕੋਲੋਂ ਭਾਈ ਨਿਝਰ ਕਤਲ ਕਾਂਡ ਵਿਚ ਸਹਿਯੋਗ ਮੰਗਿਆ ਹੈ ਤੇ ਇਸ ਮਾਮਲੇ ਵਿਚ ਭਾਰਤ ਦੇ ਹੱਥ ਹੋਣ ਨੂੰ ਮੁੜ ਦੋਹਰਾਇਆ ਹੈ। ਭਾਰਤ ਵਲੋਂ ਅਜ ਇਸ ਦਾ…
