WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Germany-based Babbar Khalsa Jathedar : 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਤਲ ਮਰਦੇ ਗਏ, ਪਰ ਸਿੱਖਾਂ ਲਈ ਇਨਸਾਫ਼ ਅੱਜ ਵੀ ਕਿਉਂ ਤਰਸਦਾ ਤੇ ਜਿਉਂਦਾ ਹੈ?

SHARE:

ਸਿੱਖ ਕੌਮ ਦੇ ਜ਼ਖ਼ਮਾਂ ’ਤੇ 42 ਸਾਲ ਬਾਅਦ ਵੀ ਜਾਰੀ ਹੈ ਸਿਆਸੀ ਖਾਮੋਸ਼ੀ

ਮਨਪ੍ਰੀਤ ਸਿੰਘ ਖਾਲਸਾ।

1984 ਦੇ ਸਿੱਖ ਕਤਲੇਆਮ ਨਾਲ ਜੁੜੇ ਦੋਸ਼ੀਆਂ ਵਿੱਚ ਗਿਣੇ ਜਾਂਦੇ ਸੱਜਣ ਕੁਮਾਰ ਦੀ ਮੰਡੋਲੀ-ਤਿਹਾੜ ਜੇਲ੍ਹ ਵਿੱਚ ਲਗਭਗ ਸਾਢੇ ਸੱਤ ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਮੌਤ ਹੋ ਗਈ। ਇਸ ਤੋਂ ਪਹਿਲਾਂ ਐੱਚ. ਕੇ. ਐੱਲ. ਭਗਤ, ਨਰਸਿੰਹਾ ਰਾਓ, ਭਜਨ ਲਾਲ ਅਤੇ ਹੋਰ ਕਈ ਚਿਹਰੇ ਵੀ ਦੁਨੀਆ ਤੋਂ ਰੁਖਸਤ ਹੋ ਗਏ। ਪਰ ਪੰਥ ਦਾ ਸਵਾਲ ਅੱਜ ਵੀ ਉਹੀ ਹੈ—ਕੀ ਇਨਸਾਫ਼ ਇੰਨਾ ਦੇਰ ਨਾਲ ਮਿਲੇ ਕਿ ਦੋਸ਼ੀ ਆਪਣੀ ਜ਼ਿੰਦਗੀ ਪੂਰੀ ਕਰ ਜਾਣ ਤੇ ਪੀੜਤ ਸਿਰਫ਼ ਉਡੀਕ ਕਰਦਾ ਰਹੇ? ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਤੋਂ ਬੱਬਰ ਖਾਲਸਾ ਦੇ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨੀਆਣ ਅਤੇ ਭਾਈ ਗੁਰਦਿਆਲ ਸਿੰਘ ਲਾਲੀ ਨੇ ਕਿਹਾ ਕਿ 1984 ਸਿੱਖ ਕੌਮ ਲਈ ਕੋਈ ਬੀਤਿਆ ਹੋਇਆ ਅਧਿਆਇ ਨਹੀਂ।

ਨਿਰਦੋਸ਼ ਸਿੱਖਾਂ ਨੂੰ ਜਿਉਂਦੇ ਸਾੜਨਾ, ਸਿੱਖ ਬੀਬੀਆਂ ਨਾਲ ਬੇਹੁਰਮਤੀ, ਘਰਾਂ ਅਤੇ ਜਾਇਦਾਦਾਂ ਦੀ ਲੁੱਟ-ਅੱਗਜ਼ਨੀ ਅਤੇ ਗੁਰਦੁਆਰਾ ਸਾਹਿਬਾਨ ਉੱਤੇ ਹਮਲਿਆਂ ਦਾ ਦਰਦ ਅੱਜ ਵੀ ਹਜਾਰਾਂ ਸਿੱਖ ਪਰਿਵਾਰਾਂ ਦੀਆਂ ਪੀੜ੍ਹੀਆਂ ਵਿੱਚ ਜਿਉਂਦਾ ਹੈ। ਜਦੋਂ ਦੋਸ਼ੀਆਂ ਦੀ ਮੌਤ ਹੋ ਜਾਵੇ ਅਤੇ ਮਾਮਲੇ ਅਧੂਰੇ ਰਹਿ ਜਾਣ ਤਾਂ ਇਹ ਸਿਰਫ਼ ਦੇਰੀ ਨਹੀਂ, ਸਗੋਂ ਨਿਆਂ ਪ੍ਰਣਾਲੀ ਸਾਹਮਣੇ ਇੱਕ ਗੰਭੀਰ ਸਵਾਲ ਹੈ। ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨੀਆਣ ਅਤੇ ਭਾਈ ਗੁਰਦਿਆਲ ਸਿੰਘ ਲਾਲੀ ਨੇ ਕਿਹਾ ਕਿ ਪੰਥ ਨੂੰ 1984 ਦੇ ਇਨਸਾਫ਼ ਲਈ ਕਾਨੂੰਨੀ ਲੜਾਈ, ਸਬੂਤਾਂ ਦੀ ਸੰਭਾਲ ਅਤੇ ਪੀੜਤ ਪਰਿਵਾਰਾਂ ਦੀ ਪੈਰਵੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।

Gambhir Car Associate Motion Ads Motion Ads

ਉਨ੍ਹਾਂ ਕਿਹਾ ਕਿ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਅਤੇ ਭਾਈ ਜਿੰਦਾ-ਸੁੱਖਾ ਦੇ ਇਤਿਹਾਸ ਨੂੰ ਵੀ ਉਸ ਦੌਰ ਦੇ ਪੰਥਕ ਹਾਲਾਤ ਅਤੇ ਉਨ੍ਹਾਂ ਦੀ ਕੁਰਬਾਨੀ ਦੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇੰਦਰਾ ਗਾਂਧੀ, ਲਲਿਤ ਮਾਕਨ ਅਤੇ ਜਨਰਲ ਵੈਦ ਸਮੇਤ ਹੋਰ ਵਿਅਕਤੀਆਂ ਵਿਰੁੱਧ ਸਿੰਘਾਂ ਨੇ ਉਸ ਦੌਰ ਵਿੱਚ ਕਾਰਵਾਈ ਕੀਤੀ ਅਤੇ ਆਪਣੇ ਨਜ਼ਰੀਏ ਅਨੁਸਾਰ ਪੰਥਕ ਜਵਾਬ ਦਿੱਤਾ, ਤਾਂ ਅੱਜ ਪੰਥ 1984 ਦੇ ਇਨਸਾਫ਼ ਦੇ ਸਵਾਲ ’ਤੇ ਪਿੱਛੇ ਕਿਉਂ ਹਟ ਰਿਹਾ ਹੈ? ਕੀ ਦਹਾਕਿਆਂ ਦੀ ਦੇਰੀ ਸਾਡੀ ਯਾਦ ਅਤੇ ਸਾਡੀ ਦ੍ਰਿੜਤਾ ਨੂੰ ਵੀ ਕਮਜ਼ੋਰ ਕਰ ਦੇਵੇਗੀ? ਇਤਿਹਾਸ ਦਾ ਸਬਕ ਇਹ ਹੈ ਕਿ ਜੇ ਪੰਥ ਆਪਣੇ ਹੱਕ, ਸੱਚ ਅਤੇ ਇਨਸਾਫ਼ ਦੇ ਸਵਾਲ ਨੂੰ ਆਪ ਹੀ ਠੰਢਾ ਕਰ ਦੇਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਕੌਣ ਦੇਵੇਗਾ? ਉਨ੍ਹਾਂ ਕਿਹਾ ਕਿ ਦੋਸ਼ੀ ਮਰ ਸਕਦੇ ਹਨ, ਕੇਸ ਲਟਕ ਸਕਦੇ ਹਨ ਅਤੇ ਸਮਾਂ ਬੀਤ ਸਕਦਾ ਹੈ, ਪਰ 1984 ਦਾ ਸਵਾਲ ਨਹੀਂ ਮਰ ਸਕਦਾ। ਪੰਥ ਨੂੰ ਬਦਲੇ ਦੀ ਨਹੀਂ, ਸਗੋਂ ਸੱਚ, ਇਤਿਹਾਸ ਅਤੇ ਕਾਨੂੰਨੀ ਜਵਾਬਦੇਹੀ ਦੀ ਲੜਾਈ ਨੂੰ ਮਜ਼ਬੂਤੀ ਨਾਲ ਜਾਰੀ ਰੱਖਣਾ ਹੋਵੇਗਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर