WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

ਖਾੜਕੂ ਸੰਘਰਸ਼ ਲਈ ਪਰਿਵਾਰਕ ਮੈਂਬਰਾਂ ਦੀ ਸ਼ਹਾਦਤ ਦੇਣ ਵਾਲੀ ਮਾਤਾ ਨੂਰੀ ਦੀ ਹੋਈ ਅੰਤਿਮ ਅਰਦਾਸ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼ਹੀਦ ਭਾਈ ਲਛਮਣ ਸਿੰਘ ਬੱਬਰ ਉਰਫ਼ ਬਸੀਰ ਮੁਹੰਮਦ ਦੇ ਮਾਤਾ ਸ਼ਹੀਦ ਬੀਬੀ ਰਾਣੀ ਕੌਰ ਬੱਬਰ ਉਰਫ਼ ਸਕੀਨਾ ਬੇਗਮ, ਸ਼ਹੀਦ ਭਾਈ ਸਦੀਕ ਮੁਹੰਮਦ ਦੀ ਸੱਸ ਮਾਤਾ ਨੂਰੀ ਬੇਗਮ ਦੀ ਅੰਤਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਭੰਮੇ ਕਲਾਂ ਦੇ ਗੁਰਦੁਆਰਾ ਸਾਹਿਬ ਚ ਹੋਈ। ਮਾਤਾ ਨੂੰ ਸਰਧਾਂਜਲੀ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਸਿੱਖ ਸੰਘਰਸ਼ ਲਈ ਦਿੱਤੀਆਂ ਸ਼ਹੀਦੀਆਂ ਦੀ ਗਲ ਕਰਦਿਆ, ਮਾਤਾ ਵਲੋਂ ਆਪਣੇ ਸਰੀਰ ’ਤੇ ਹੰਢਾਏ ਕਸਟ, ਅੱਤਿਆਚਾਰ ਦੇ ਪਲਾਂ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ।

ਪੰਥ ਸੇਵਕ ਜਥੇ ਵਲੋਂ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ ਸਨਮਾਨ ਬਰਕਰਾਰ ਰੱਖਣਾ ਤੇ ਉਹਨਾਂ ਦੇ ਦੁਖਦੇ ਸੁਖਦੇ ਨਾਲ ਖੜਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਉਹਨਾਂ ਮੌਜੂਦਾ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਹਥਿਆਰਬੰਦ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਆਪਣੀ ਜਿੰਦਗੀ ਦਾ ਇਕ ਹਿੱਸਾ ਬਣਾਉਣ ਤਾਂ ਕਿ ਜੰਗ ਜਾਰੀ ਰਹੇ। ਉਹਨਾਂ ਕਿਹਾ ਕਿ ਇਹ ਜੰਗ ਰੁਕੀ ਨਹੀਂ ਇਹ ਇਕੋ ਇਕ ਗੁਰੂਆਂ ਦੇ ਰਾਹ ਦਰਸਾਏ ਮੁਕੰਮਲ ਖਾਲਸਾ ਰਾਜ ਦੀ ਮੰਜ਼ਲ ’ਤੇ ਪੁੱਜ ਕੇ ਅਗਲੇ ਪੜ੍ਹਾਅ ’ਚ ਦਾਖਲ ਹੋਵੇਗੀ।

Gambhir Car Associate Motion Ads Motion Ads

ਭਾਈ ਕਰਮਜੀਤ ਸਿੰਘ ਸੁਨਾਮ ਨੇ ਸ਼ਹੀਦ ਸਿੰਘਾਂ ਦੀਆਂ ਮਾਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆ ਕਿਹਾ ਕਿ ਇਹ ਸਾਡੇ ਇਤਿਹਾਸ ਦਾ ਅਨਮੋਲ ਹਿੱਸਾ ਹਨ, ਜੋ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਇਸ ਮੌਕੇ ਸ਼ਹੀਦ ਭਾਈ ਲਛਮਣ ਸਿੰਘ ਬੱਬਰ ਦੀ ਭੈਣ ਤੇ ਸ਼ਹੀਦ ਭਾਈ ਸਦੀਕ ਮੁਹੰਮਦ ਦੀ ਪਤਨੀ ਬੀਬੀ ਅਮਰਜੀਤ ਕੌਰ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਇਕੱਤਰ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਦਲ ਖਾਲਸਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਟਿੱਬੀ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਲੱਖੀ ਜੰਗਲ ਸਭਾ ਵਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਸ਼ਹੀਦ ਭਾਈ ਬੱਬਰ ਦਾ ਭਾਣਜਾ ਭਾਈ ਸਿਤਾਰ ਸਿੰਘ, ਭਾਈ ਸੁਖਚੈਨ ਸਿੰਘ ਅਤਲਾ, ਬਾਬਾ ਪਵਨਦੀਪ ਸਿੰਘ, ਧਰਮੀ ਫੌਜੀ ਭਾਈ ਜਸਵੰਤ ਸਿੰਘ ਭੁੱਚੋਂ, ਦਰਸ਼ਨ ਸਿੰਘ ਜਗਾ ਰਾਮ ਆਦਿ ਸਮੇਤ ਪਿੰਡ ਦੇ ਪਤਵੰਤੇ ਸੱਜਣ ਤੇ ਸੰਗਤ ਵੀ ਸ਼ਾਮਲ ਸੀ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर