Breaking News
Vancouver : ਸਿੱਖਾਂ ਦੇ ਜ਼ਖ਼ਮਾਂ ’ਤੇ ਚੁੱਪ ਕਿਉਂ.? 18 ਸਤੰਬਰ ਨੂੰ ਹੋਵੇਗਾ ਭਾਰਤੀ ਅੰਬੈਸੀ ਮੂਹਰੇ ਭਾਰੀ ਮੁਜ਼ਾਹਰਾ : ਟੀਮ ਸ਼ਹੀਦ ਨਿੱਝਰ Uk News : ਸਿੱਖੀ ਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ Delhi : ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਰਿਲੀਜ਼, ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ New Delhi : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ Punjab/Haryana : ਕਿਰਪਾਨ ਦੀ ਮਰਯਾਦਾ ਨਾਲ ਸਮਝੌਤਾ ਨਹੀਂ —‘ਯਾਰੀਆਂ-2’ ਦੇ ਅਦਾਲਤੀ ਫ਼ੈਸਲੇ ’ਤੇ ਸ਼੍ਰੋਮਣੀ ਰਾਗੀ ਸਭਾ ਦਾ ਸਖ਼ਤ ਵਿਰੋਧ Punjab : ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮੁਕਾਬਲਾ – ਵਿਦਵਾਨਾਂ ਵੱਲੋਂ ਗਿਆਨੀ ਸ਼ੇਰ ਸਿੰਘ ਨੂੰ ਗੁਰਮਤਿ ਸੰਵਾਦ ਦੀ ਖੁੱਲ੍ਹੀ ਚੁਣੌਤੀ, ਆਪਹੁਦਰੇ ਪ੍ਰਚਾਰ ‘ਤੇ ਮੁੜ-ਵੀਚਾਰ ਕਰਨ ਦੀ ਮੰਗ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Punjab : ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮੁਕਾਬਲਾ – ਵਿਦਵਾਨਾਂ ਵੱਲੋਂ ਗਿਆਨੀ ਸ਼ੇਰ ਸਿੰਘ ਨੂੰ ਗੁਰਮਤਿ ਸੰਵਾਦ ਦੀ ਖੁੱਲ੍ਹੀ ਚੁਣੌਤੀ, ਆਪਹੁਦਰੇ ਪ੍ਰਚਾਰ ‘ਤੇ ਮੁੜ-ਵੀਚਾਰ ਕਰਨ ਦੀ ਮੰਗ

SHARE:

ਮਨਪ੍ਰੀਤ ਸਿੰਘ ਖਾਲਸਾ।

ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੇ ਕਾਲੇ ਅਫ਼ਗਾਨੀਆਂ, ਸਪੋਕਸਮੈਨੀਆਂ, ਦਰਸ਼ਨ ਮਲੀਆਂ ਅਤੇ ਅਖੌਤੀ ਮਿਸ਼ਨਰੀ ਲਾਣੇ ਦੇ ਕੌਮ-ਧ੍ਰੋਹੀ ਪ੍ਰਚਾਰ ‘ਤੇ ਠੱਲ੍ਹ ਪੈਣ ਤੋਂ ਬਾਅਦ, ਹੁਣ ਇਸ ਖ਼ਤਰਨਾਕ ਸਿੱਕੇ ਦਾ ਦੂਜਾ ਪਹਿਲੂ ਸਾਹਮਣੇ ਆ ਰਿਹਾ ਹੈ। ਪੰਥ ਵਿੱਚੋਂ ਛੇਕੇ ਗਏ ਤੱਤਾਂ ਤੋਂ ਬਾਅਦ ਜਿੱਥੇ ਦਸਮ ਬਾਣੀ ਦੇ ਪ੍ਰਚਾਰ ਦਾ ਰਾਜਮਾਰਗ ਖੁੱਲ੍ਹਿਆ ਸੀ, ਉੱਥੇ ਹੀ ਹੁਣ ਸਨਾਤਨੀ ਵਿਚਾਰਧਾਰਾ ਨੂੰ ਸਿੱਖੀ ‘ਤੇ ਠੋਸਣ ਦੀਆਂ ਸਾਜ਼ਿਸ਼ਾਂ ਤੇਜ਼ ਹੋ ਗਈਆਂ ਹਨ। ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਇਹ ਗੰਭੀਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਬੁੱਢਾ ਦਲ ਦੇ ਕਦੇ ਸਤਿਕਾਰਯੋਗ ਰਹੇ ਕਥਾਵਾਚਕ ਗਿਆਨੀ ਸ਼ੇਰ ਸਿੰਘ ਅਤੇ ਉਨ੍ਹਾਂ ਦੇ ਸੰਗੀ-ਸਾਥੀ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਅਸਲ ਗੁਰਮਤਿ ਵਿਆਖਿਆ ਨੂੰ ਪਿੱਛੇ ਛੱਡ ਕੇ ਇਸ ਨੂੰ ਪੂਰੀ ਤਰ੍ਹਾਂ ਸਨਾਤਨੀ, ਵੈਸ਼ਨਵੀ, ਸ਼ੈਵਮਤੀ, ਦੇਵੀ-ਪੂਜਾ ਅਤੇ ਹਵਨ-ਜੱਗਾਂ ਵਾਲੀ ਪੰਥ-ਵਿਰੋਧੀ ਸੋਚ ਵਿੱਚ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ।

ਸਿੱਖ ਕੌਮ ਨੂੰ ਦੇਵੀ-ਪੂਜਕ, ਕ੍ਰਿਸ਼ਨ-ਪੂਜਕ, ਲਿੰਗ-ਪੂਜਕ ਅਤੇ ਨਸ਼ਿਆਂ ਦੇ ਦਲਦਲ ਵਿੱਚ ਧੱਕਣ ਦੀਆਂ ਇਹਨਾਂ ਹਰਕਤਾਂ ‘ਤੇ ਪੰਥਕ ਵਿਦਵਾਨਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪੰਥਕ ਧਿਰਾਂ ਅਤੇ ਸੁਰਮੌਰ ਵਿਦਵਾਨਾਂ ਨੇ ਗਿਆਨੀ ਸ਼ੇਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੀ ਗ਼ਲਤ ਵਿਆਖਿਆ ‘ਤੇ ਤੁਰੰਤ ਠੱਲ੍ਹ ਪਾਉਣ। ਜੇਕਰ ਉਨ੍ਹਾਂ ਦੇ ਮਨ ਵਿੱਚ ਕੋਈ ਵੀ ਸ਼ੰਕਾ-ਸ਼ੁਭਾ ਹੈ, ਤਾਂ ਪੰਥਕ ਵਿਦਵਾਨ ਉਨ੍ਹਾਂ ਨਾਲ ਗੁਰਮਤਿ ਸੰਵਾਦ ਰਚਾਉਣ ਲਈ ਹਰ ਮੈਦਾਨ ਵਿੱਚ ਤਿਆਰ ਹਨ। ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਅਮਰਜੀਤ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ. ਜਗਦੀਸ਼ ਸਿੰਘ ਨਾਥਪ੍ਰਕਾਸ਼ ਤੇ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿਦਵਾਨ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਤਿਆਰ ਹਨ।

Gambhir Car Associate Gambhir Car Associate Motion Ads Motion Ads

ਪਟਿਆਲਾ ਵਿੱਚ ਡਾ. ਹਰਭਜਨ ਸਿੰਘ ਤੇ ਡਾ. ਹਰਪਾਲ ਸਿੰਘ ਪੰਨੂ, ਲੁਧਿਆਣਾ ਵਿੱਚ ਡਾ. ਅਨੁਰਾਗ ਸਿੰਘ, ਦਿੱਲੀ ਵਿੱਚ ‘ਪਾਤਸ਼ਾਹੀ ਦਾਵਾ ਪੰਥ ਅੱਵਲ’ ਦੇ ਨੌਜਵਾਨ ਆਗੂ ਅਮਨਦੀਪ ਸਿੰਘ ਤੇ ਸੁਖਪ੍ਰੀਤ ਸਿੰਘ, ਕੈਨੇਡਾ ਵਿੱਚ ਬੱਬਰ ਅਕਾਲੀ ਲਹਿਰ ਦੇ ਅਮਨਪ੍ਰੀਤ ਸਿੰਘ, ਹਿਮਾਂਸ਼ੂ ਤੇ ਭਵਦੀਪ ਸਿੰਘ ਅਤੇ ਅਮਰੀਕਾ ਵਿੱਚ ਦਸਮ ਬਾਣੀ ਦੇ ਸਤਿਕਾਰਯੋਗ ਵਿਦਵਾਨ ਗਿਆਨੀ ਸ਼ੇਰ ਸਿੰਘ ਨਾਲ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਵਿਦਵਾਨਾਂ ਨੇ ਸਖ਼ਤ ਸ਼ਬਦਾਂ ਵਿੱਚ ਆਖਿਆ ਹੈ ਕਿ ਕਦੇ ਪ੍ਰੇਮਾਨੰਦ ਦੀਆਂ ਪਰਕਰਮਾਂ ਕਰਕੇ, ਕਦੇ ਕ੍ਰਿਸ਼ਨ ਤੇ ਦੇਵੀ-ਪੂਜਕਾਂ ਦੇ ਦਰਾਂ ‘ਤੇ ਮੱਥੇ ਟੇਕ ਕੇ, ਅਤੇ ਕਦੇ ਭੰਗ-ਅਫ਼ੀਮ ਵਰਗੇ ਨਸ਼ਿਆਂ ਦਾ ਖੁੱਲ੍ਹਾ ਪ੍ਰਚਾਰ ਕਰਕੇ ਪੰਥ ਦਾ ਭਲਾ ਨਹੀਂ ਕੀਤਾ ਜਾ ਸਕਦਾ।

ਗਿਆਨੀ ਸ਼ੇਰ ਸਿੰਘ ਨੂੰ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਉਹ ਆਪਣੇ ਕਾਰਨਾਮਿਆਂ ‘ਤੇ ਪੁਨਰ-ਵੀਚਾਰ ਕਰਨ, ਕਿਉਂਕਿ ਉਨ੍ਹਾਂ ਦਾ ਇਹ ਰਵੱਈਆ ਵੀ ਅਖੌਤੀ ਮਿਸ਼ਨਰੀਆਂ ਅਤੇ ਕਾਲੇ ਅਫ਼ਗਾਨੀਆਂ ਵਾਂਗ ਕੌਮ ਦਾ ਵੱਡਾ ਨੁਕਸਾਨ ਕਰ ਰਿਹਾ ਹੈ। ਪੰਥਕ ਧਿਰਾਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਗਿਆਨੀ ਸ਼ੇਰ ਸਿੰਘ ਪੰਥਕ ਵਿਦਵਾਨਾਂ ਦੇ ਸਾਹਮਣੇ ਬੈਠ ਕੇ ਆਪਣੇ ਸ਼ੰਕੇ ਦੂਰ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਆਪਣੀਆਂ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ, ਕਥਾ-ਦੀਵਾਨਾਂ ਅਤੇ ਸੰਗਤਾਂ ਵਿੱਚ ਗੁਮਰਾਹਕੁੰਨ ਪ੍ਰਚਾਰ ਕਰਨ ਤੋਂ ਤੁਰੰਤ ਗੁਰੇਜ਼ ਕਰਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर