Rajdhani : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮੌਜੂਦਾ ਸਿਆਸੀ ਮਸਲਿਆਂ ਬਾਰੇ ਹੋਈ ਅਹਿਮ ਮੀਟਿੰਗ, ਬਾਗੀ ਧੜਾ ਪਾਰਟੀ ਪਲੈਟਫਾਰਮ ਤੇ ਰਖੇ ਆਪਣੀ ਗੱਲ : ਸਰਨਾ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਭਰਵੀਂ ਮੀਟਿੰਗ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਸਥਿਤ ਪਾਰਟੀ ਦਫ਼ਤਰ ਵਿਖੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ‘ਚ ਕੀਤੀ ਗਈ। ਜਿਸ ਵਿੱਚ ਸਮੁੱਚੀ ਐਗਜੈਕਟਿਵ ਨੇ ਇਕੱਤਰ ਹੋ ਕੇ ਮੌਜੂਦਾ ਸਿਆਸੀ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 1925 ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ ਵੰਡ ਤੋਂ ਪਹਿਲਾਂ ਵੀ ਜਾਰੀ ਸਨ ਵੰਡ ਤੋਂ ਬਾਅਦ ਵੀ ਅਤੇ 84 ਤੋਂ ਬਾਅਦ ਵੀ ਜਾਰੀ ਸਨ। ਪਰ ਹਰ ਵਾਰ ਅਕਾਲੀ ਦਲ ਤਕੜਾ ਹੋ ਕੇ ਇਹਨਾਂ ਹਾਲਤਾਂ ਵਿੱਚੋਂ ਨਿਕਲਿਆ ਹੈ। ਕਿਉਂਕਿ ਅਕਾਲੀ ਦਲ ਸਿੱਖਾਂ ਦੀ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਹੈ ਤੇ ਸਦਾ ਰਹਿਣੀ ਹੈ।

Gambhir Car Associate Motion Ads Motion Ads

ਅਕਾਲੀ ਦਲ ਅਗਵਾਈ ਵਿੱਚ ਜਿੰਨੇ ਵੀ ਮੋਰਚੇ ਲੱਗੇ ਹਨ। ਉਹ ਪੰਜਾਬ ਨੇ ਫਤਿਹ ਕੀਤੇ ਹਨ। ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟਾਉੰਦੇ ਹੋਏ ਬਾਗੀ ਧੜੇ ਨੂੰ ਪਾਰਟੀ ਪਲੇਟਫਾਰਮ ਤੇ ਆਪਣੀ ਗੱਲ ਰੱਖਣ ਦੀ ਅਪੀਲ ਕੀਤੀ।

ਪਾਰਟੀ ਦੀ ਸੀਨੀਅਰ ਆਗੂ ਤੇ ਕੋਰ ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਜੀ ਕੇ ਨੇ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ।
ਇਸ ਮੌਕੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਿਧਾਤਾਂ ਨੂੰ ਮੁੱਖ ਰੱਖਦੇ ਹੋਏ ਭਾਜਪਾ ਨਾਲ ਸਮਝੌਤਾ ਨਹੀ ਕੀਤਾ ਭਾਜਪਾ ਨੂੰ ਰਾਜ ਸੱਤਾ ਦਾ ਹੰਕਾਰ ਹੋਣ ਕਰਕੇ ਅਕਾਲੀ ਦਲ ਵੱਲੋਂ ਬਿਨਾਂ ਮੰਗਾਂ ਮਨਵਾਉਣ ਤੇ ਸਮਝੋਤਾ ਰੱਦ ਕਰਨ ਕਰਕੇ ਅਕਾਲੀ ਦਲ ਨੂੰ ਅੰਦਰੋਂ ਬਾਹਰੋਂ ਕਮਜ਼ੋਰ ਕਰਕੇ ਇਸ ਨੂੰ ਖਤਮ ਕਰਨ ਦੀ ਸਾਜ਼ਿਸ਼ ਘਤਨ ਦਾ ਪਰਦਾਫਾਸ਼ ਹੋਇਆ ਹੈ

ਅਸੀਂ ਹੁਣ ਵੀ ਅਕਾਲੀ ਦਲ ਦੇ ਸਟੈਂਡ ਤੇ ਕਾਇਮ ਹਾਂ। ਇਸ ਮੌਕੇ ਬੋਲਣ ਵਾਲੇ ਸਾਰੇ ਬੁਲਾਰਿਆਂ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਭਰੋਸਾ ਪ੍ਰਗਟਾਇਆ ਅਤੇ ਅੰਤ ਵਿੱਚ ਸਮੂਹ ਮੈਂਬਰਾਂ ਨੇ ਬਾਹਾਂ ਖੜੀਆਂ ਕਰਕੇ ਪਾਰਟੀ ਪ੍ਰਧਾਨ ਨੂੰ ਸਮਰਥਨ ਦਿੰਦਿਆਂ ਅਕਾਲੀ ਦਲ ਨਾਲ ਚਟਾਨ ਵਾਂਗ ਖੜਨ ਦਾ ਐਲਾਨ ਕੀਤਾ।

ਇਸ ਮੌਕੇ ਸ. ਕਰਤਾਰ ਸਿੰਘ ਚਾਵਲਾ , ਸ. ਤਜਿੰਦਰ ਸਿੰਘ ਗੋਪਾ , ਸ. ਪਰਮਜੀਤ ਸਿੰਘ ਰਾਣਾ , ਬੀਬੀ ਰਣਜੀਤ ਕੌਰ , ਸ. ਸੁਖਵਿੰਦਰ ਸਿੰਘ ਬੱਬਰ , ਸ ਅਵਤਾਰ ਸਿੰਘ ਕਾਲਕਾ ਸ. ਸਤਨਾਮ ਸਿੰਘ ਖਾਲਸਾ , ਸ. ਸੁਰਿੰਦਰ ਸਿੰਘ ਦਾਰਾ , ਸ. ਅਵਤਾਰ ਸਿੰਘ ਕਾਲਕਾ, ਸ. ਮਨਜੀਤ ਸਿੰਘ ਸਰਨਾ, ਸ. ਰਮਨਦੀਪ ਸਿੰਘ ਸੋਨੂੰ , ਸ. ਗੁਰਮੀਤ ਸਿੰਘ ਫਿਲਪੀਨਜ਼ ਤੇ ਸ. ਜਸਮੀਤ ਸਿੰਘ ਪੀਤਮਪੁਰਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਹਾਜ਼ਰ ਸਨ ।

[ays_poll id=1]
सबसे ज्यादा पढ़ी गई

Horoscope

Weather

और पढ़ें