Breaking News
Jamshedpur/Kolkata : ਸਿੱਖ ਫੋਰਮ ਕੋਲਕਾਤਾ ਦੀ ਟੀਮ ਨੇ CGPC ਦਫ਼ਤਰ ਪਹੁੰਚ ਕੇ ਦਿੱਤਾ ਗੁਰਮਤ ਸਿੱਖਿਆ ਕੈਂਪ ਦਾ ਸੱਦਾ Dera Mukhi : ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ : ਭਾਈ ਰਤਿੰਦਰ ਸਿੰਘ ਇੰਦੌਰ Vancouver : ਸਿੱਖਾਂ ਦੇ ਜ਼ਖ਼ਮਾਂ ’ਤੇ ਚੁੱਪ ਕਿਉਂ.? 18 ਸਤੰਬਰ ਨੂੰ ਹੋਵੇਗਾ ਭਾਰਤੀ ਅੰਬੈਸੀ ਮੂਹਰੇ ਭਾਰੀ ਮੁਜ਼ਾਹਰਾ : ਟੀਮ ਸ਼ਹੀਦ ਨਿੱਝਰ Uk News : ਸਿੱਖੀ ਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ Delhi : ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਰਿਲੀਜ਼, ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ New Delhi : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Uk News : ਸਿੱਖੀ ਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ

SHARE:

ਮਨਪ੍ਰੀਤ ਸਿੰਘ ਖਾਲਸਾ।

ਗੁਰੂ ਨਾਨਕ ਗੁਰਦੁਆਰਾ ਸਾਹਿਬ ਵੁਲਵਰਹੈਂਪਟਨ ਵਿਖੇ ਤਿੰਨ ਦਿਨ ਚੱਲੀ ਸਿੱਖ ਫੈਡਰੇਸ਼ਨ ਯੂਕੇ ਦੀ ਕੌਮੀ ਸਿੱਖ ਕਨਵੈਨਸ਼ਨ ਵਿੱਚ 10 ਹਜ਼ਾਰ ਤੋਂ ਵੱਧ ਸਿੱਖਾਂ ਦੀ ਸ਼ਮੂਲੀਅਤ ਹੋਈ। “ਸਿੱਖ ਹੋਣ ’ਤੇ ਮਾਣ, ਖਾਲਿਸਤਾਨੀ ਹੋਣ ’ਤੇ ਮਾਣ” ਦੇ ਕੇਂਦਰੀ ਨਾਅਰੇ ਹੇਠ ਹੋਏ ਇਸ ਇਕੱਠ ਦੌਰਾਨ ਸਿੱਖੀ, ਮਨੁੱਖੀ ਅਧਿਕਾਰਾਂ ਅਤੇ ਖਾਲਿਸਤਾਨ ਦੇ ਮੁੱਦੇ ’ਤੇ ਕਿਸੇ ਵੀ ਕਿਸਮ ਦਾ ਸਮਝੌਤਾ ਨਾ ਕਰਨ ਦਾ ਸਪੱਸ਼ਟ ਸੰਦੇਸ਼ ਦਿੱਤਾ ਗਿਆ। ਫੈਡਰੇਸ਼ਨ ਨੇ ਕਿਹਾ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਤੇ ਹੋਏ ਹਮਲੇ ਤੋਂ ਬਾਅਦ ਇਸ ਦੀ ਵਿਚਾਰਧਾਰਾ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸਿੱਖ ਅਧਿਕਾਰਾਂ ਦੀ ਰਾਖੀ ਨਾਲ ਜੁੜੀ ਰਹੀ ਹੈ।

ਕਨਵੈਨਸ਼ਨ ਵਿੱਚ ਬ੍ਰਿਟਿਸ਼ ਸਰਕਾਰ ਨੂੰ ਐਂਟੀ-ਸਿੱਖ ਨਫ਼ਰਤੀ ਅਪਰਾਧਾਂ ’ਤੇ ਠੋਸ ਕਾਰਵਾਈ, ਸਰਕਾਰੀ ਸੰਸਥਾਵਾਂ ਵਿੱਚ ਸਿੱਖਾਂ ਦੀ ਉਚਿਤ ਮਾਨਤਾ ਅਤੇ ਪੰਜ ਕਕਾਰਾਂ ਤੇ ਦਸਤਾਰ ਸਬੰਧੀ ਕਾਨੂੰਨੀ ਨਿਯਮਾਵਲੀ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਜਗਤਾਰ ਸਿੰਘ ਜੌਹਲ ਦੀ ਰਿਹਾਈ ਤੇ ਵਾਪਸੀ, 1980 ਦੇ ਦਹਾਕੇ ਵਿੱਚ ਮਾਰਗਰੇਟ ਥੈਚਰ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਬਾਰੇ ਜੱਜ ਦੀ ਅਗਵਾਈ ਹੇਠ ਜਨਤਕ ਜਾਂਚ ਅਤੇ ਯੂਕੇ ਵਿੱਚ ਸਿੱਖ ਕਾਰਕੁਨਾਂ ਨੂੰ ਕਥਿਤ ਸਰਹੱਦ-ਪਾਰ ਦਬਾਅ ਤੋਂ ਬਚਾਉਣ ਵਰਗੇ ਮੁੱਦੇ ਵੀ ਸਰਕਾਰ ਸਾਹਮਣੇ ਰੱਖੇ ਗਏ। ਭਾਰਤੀ ਅਧਿਕਾਰੀਆਂ ਅਤੇ ਉਨ੍ਹਾਂ ਨਾਲ ਜੁੜੇ ਕਥਿਤ ਏਜੰਟਾਂ ਨੂੰ ਵੀ ਕਨਵੈਨਸ਼ਨ ਵਿੱਚ ਸਖ਼ਤ ਚੇਤਾਵਨੀ ਦਿੱਤੀ ਗਈ।

Gambhir Car Associate Gambhir Car Associate Motion Ads Motion Ads

ਬੁਲਾਰਿਆਂ ਨੇ ਕਿਹਾ ਕਿ ਸਿੱਖ ਫੈਡਰੇਸ਼ਨ ਭਾਰਤ ਦੀ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਸੱਜੇ ਪੱਖੀ ਭਾਰਤੀ ਸਰਕਾਰ ਦੀਆਂ ਨੀਤੀਆਂ ਨੂੰ ਲਗਾਤਾਰ ਉਜਾਗਰ ਕਰਦੀ ਰਹੇਗੀ। ਫੈਡਰੇਸ਼ਨ ਮੁਤਾਬਕ ਬ੍ਰਿਟੇਨ ਦੇ ਗ੍ਰਹਿ ਦਫ਼ਤਰ ਅਤੇ ਵਿਦੇਸ਼ ਦਫ਼ਤਰ ਨਾਲ ਗੱਲਬਾਤ ਕਰਕੇ ਭਾਰਤੀ ਸਰਕਾਰ ਦੇ ਉਨ੍ਹਾਂ ਕਥਿਤ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਬਾਰੇ ਬ੍ਰਿਟਿਸ਼ ਖੁਫ਼ੀਆ ਤੰਤਰ ਨੂੰ ਜਾਣਕਾਰੀ ਹੋਣ ਦਾ ਦਾਅਵਾ ਕੀਤਾ ਗਿਆ। ਕਨਵੈਨਸ਼ਨ ਵਿੱਚ ਕਿਹਾ ਗਿਆ ਕਿ ਕੌਮੀ ਸੁਰੱਖਿਆ ਕਾਨੂੰਨ 2023 ਤਹਿਤ ਗੰਭੀਰ ਕਾਰਵਾਈ, ਇੱਥੋਂ ਤੱਕ ਕਿ ਕੈਦ ਅਤੇ ਦੇਸ਼ ਨਿਕਾਲੇ ਵਰਗੇ ਕਦਮ ਵੀ ਸੰਭਵ ਹੋ ਸਕਦੇ ਹਨ।

ਫੈਡਰੇਸ਼ਨ ਨੇ ਬ੍ਰਿਟਿਸ਼ ਸਰਕਾਰ ਨੂੰ ਯਾਦ ਕਰਵਾਇਆ ਕਿ ਲੇਬਰ ਪਾਰਟੀ ਨੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਸਿੱਖਾਂ ਨਾਲ ਜੁੜੇ ਕਈ ਮੁੱਦਿਆਂ ’ਤੇ ਵਾਅਦੇ ਕੀਤੇ ਸਨ ਅਤੇ ਹੁਣ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਹੋਵੇਗਾ। ਇਸੇ ਦੌਰਾਨ ਸਿੱਖੀ ਜਾਂ ਖਾਲਿਸਤਾਨ ਦੇ ਮੁੱਦੇ ’ਤੇ ਸਮਝੌਤਾ ਕਰਨ ਵਾਲਿਆਂ ਨੂੰ ਵੀ ਸਖ਼ਤ ਪੰਥਕ ਚੇਤਾਵਨੀ ਦਿੱਤੀ ਗਈ। ਸਿੱਖ ਫੈਡਰੇਸ਼ਨ ਯੂਕੇ ਦੇ ਰਣਨੀਤੀ ਬੋਰਡ ਦੇ ਚੇਅਰ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਨੂੰ ਬ੍ਰਿਟਿਸ਼ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਤੋਂ ਦੂਰ ਰੱਖਣ ਅਤੇ ਖਾਲਿਸਤਾਨ ਦੀ ਮੁਹਿੰਮ ਕਾਰਨ ਉਸ ਨੂੰ ਇਕੱਲਾ ਕਰਨ ਦੀ ਰਣਨੀਤੀ ਹੁਣ ਆਪਣਾ ਸਮਾਂ ਪੂਰਾ ਕਰ ਚੁੱਕੀ ਹੈ। ਇਹ ਮਾਮਲਾ 9 ਜੁਲਾਈ ਨੂੰ ਸਰਕਾਰ ਨਾਲ ਹੋਈ ਕਥਿਤ ਗੁਪਤ ਮੀਟਿੰਗ ਅਤੇ ਕਿਰਪਾਨ ਸਬੰਧੀ ਕਾਨੂੰਨਾਂ ਵਿੱਚ ਤਬਦੀਲੀ ਦੀਆਂ ਕੋਸ਼ਿਸ਼ਾਂ ਨਾਲ ਵੀ ਜੋੜਿਆ ਗਿਆ।

ਫੈਡਰੇਸ਼ਨ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ 14 ਜੂਨ ਨੂੰ ਕੋਵੈਂਟਰੀ ਦੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਸ਼ਾਲ ਪੰਥਕ ਇਕੱਠ ਦੇ ਮਤਿਆਂ ਅਤੇ ਤੈਅ ਕੀਤੀਆਂ ‘ਲਾਲ ਲਕੀਰਾਂ’ ਦੇ ਉਲਟ ਹਨ। ਕਨਵੈਨਸ਼ਨ ਦਾ ਸਮੁੱਚਾ ਸੰਦੇਸ਼ ਸਪੱਸ਼ਟ ਸੀ ਕਿ ਸਿੱਖੀ, ਮਨੁੱਖੀ ਅਧਿਕਾਰਾਂ ਅਤੇ ਖਾਲਿਸਤਾਨ ਦੇ ਮੁੱਦੇ ’ਤੇ ਸਿੱਖ ਫੈਡਰੇਸ਼ਨ ਨਾ ਪਿੱਛੇ ਹਟੇਗੀ ਅਤੇ ਨਾ ਹੀ ਕਿਸੇ ਦਬਾਅ ਹੇਠ ਆਪਣਾ ਸਟੈਂਡ ਬਦਲੇਗੀ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर