WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Bathinda : ਸ੍ਰ. ਬਲਵੰਤ ਸਿੰਘ ਢਿੱਲੋਂ ਦੀ ਅੰਤਿਮ ਅਰਦਾਸ ’ਚ ਵੱਡੀ ਗਿਣਤੀ ’ਚ ਸੰਗਤਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

SHARE:

ਸੀਨੀਅਰ ਵਕੀਲ ਬਲਵੰਤ ਸਿੰਘ ਢਿੱਲੋਂ ਦਾ ਸਿੱਖ ਸੰਘਰਸ਼ ’ਚ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ : ਭਾਈ ਦਲਜੀਤ ਸਿੰਘ ਖਾਲਸਾ

ਮਨਪ੍ਰੀਤ ਸਿੰਘ ਖਾਲਸਾ।

ਉੱਘੇ ਸੀਨੀਅਰ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਦਾ ਸਿੱਖ ਸੰਘਰਸ਼ ਵਿੱਚ ਪਾਇਆ ਯੋਗਦਾਨ ਅਤੇ ਪੰਥ ਦੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਵੀ ਉਨ੍ਹਾਂ ਦੀ ਮਹੱਤਵਪੂਰਨ ਦੇਣ ਰਹੀ ਹੈ। ਇਹ ਪ੍ਰਗਟਾਵਾ ਪੰਚ ਪ੍ਰਧਾਨੀ ਜਥੇ ਦੇ ਆਗੂ ਭਾਈ ਦਲਜੀਤ ਸਿੰਘ ਖਾਲਸਾ ਨੇ ਸ੍ਰ. ਬਲਵੰਤ ਸਿੰਘ ਢਿੱਲੋਂ ਦੀ ਯਾਦ ਵਿੱਚ ਭੇਜੇ ਆਪਣੇ ਸ਼ੋਕ ਸੰਦੇਸ਼ ਅਤੇ ਵੀਡੀਓ ਸੰਦੇਸ਼ ਰਾਹੀਂ ਕੀਤਾ। ਭਾਈ ਦਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਸ੍ਰ. ਢਿੱਲੋਂ ਦਾ ਖਾੜਕੂ ਸਿੰਘਾਂ ਨਾਲ ਨੇੜਲਾ ਮੇਲ-ਜੋਲ ਹੋਣ ਕਰਕੇ ਬਹੁਤ ਸਾਰੇ ਖਾੜਕੂ ਸਿੰਘਾਂ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ।

Gambhir Car Associate Gambhir Car Associate Motion Ads Motion Ads

ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਪਿੰਡ ਕੋਟਭਾਰਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਨ੍ਹਾਂ ਦੀ ਸ੍ਰ. ਢਿੱਲੋਂ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਸੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸ੍ਰ. ਢਿੱਲੋਂ ਨੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਹੋਰ ਧੱਕੇਸ਼ਾਹੀਆਂ ਨਾਲ ਸਬੰਧਤ ਬਹੁਤ ਸਾਰੇ ਤੱਥ ਇਕੱਤਰ ਕੀਤੇ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਭੂਮਿਕਾ ਨਿਭਾਈ।

ਸੀਨੀਅਰ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਦੀ ਬਠਿੰਡਾ ਵਿਖੇ ਹੋਈ ਅੰਤਿਮ ਅਰਦਾਸ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰ. ਢਿੱਲੋਂ ਦੇ ਲੰਮੇ ਸਮੇਂ ਤੱਕ ਸਾਥੀ ਰਹੇ ਸੀਨੀਅਰ ਪੱਤਰਕਾਰ ਅਤੇ ਲੇਖਕ ਸ੍ਰ. ਜਸਪਾਲ ਸਿੰਘ ਸਿੱਧੂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ੍ਰ. ਬਲਵੰਤ ਸਿੰਘ ਢਿੱਲੋਂ ਦਾ ਸਿੱਖ ਸੰਘਰਸ਼ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਕੋਲ ਇਸ ਦੌਰ ਨਾਲ ਸਬੰਧਤ ਬਹੁਤ ਸਾਰੇ ਅਹਿਮ ਤਜਰਬੇ ਅਤੇ ਯਾਦਾਂ ਸਨ, ਜਿਨ੍ਹਾਂ ਵਿੱਚ ਉਸ ਸਮੇਂ ਦੇ ਸੰਘਰਸ਼ ਦਾ ਇੱਕ ਮਹੱਤਵਪੂਰਨ ਇਤਿਹਾਸ ਸਮੋਇਆ ਹੋਇਆ ਸੀ।

ਉਨ੍ਹਾਂ ਦੇ ਚਲੇ ਜਾਣ ਨਾਲ ਇਸ ਦੌਰ ਨਾਲ ਜੁੜੀ ਇੱਕ ਮਹੱਤਵਪੂਰਨ ਆਵਾਜ਼ ਵੀ ਖਾਮੋਸ਼ ਹੋ ਗਈ ਹੈ। ਸ੍ਰ. ਜਸਪਾਲ ਸਿੰਘ ਸਿੱਧੂ ਨੇ ਸ੍ਰ. ਢਿੱਲੋਂ ਨਾਲ ਬਿਤਾਏ ਭਾਵੁਕ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਰਾਜ ਦੀ ਹਰ ਜ਼ਿਆਦਤੀ ਵਿਰੁੱਧ ਦਲੇਰੀ ਅਤੇ ਬੇਬਾਕੀ ਨਾਲ ਆਵਾਜ਼ ਉਠਾਉਂਦੇ ਰਹੇ। ਉਨ੍ਹਾਂ ਦੀ ਨਿਡਰਤਾ ਅਤੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦੀ ਕੋਈ ਬਰਾਬਰੀ ਨਹੀਂ ਸੀ।

ਇਸ ਮੌਕੇ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਰਮਨਦੀਪ ਸਿੰਘ ਸੰਨੀ, ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਲੱਖੀ ਜੰਗਲ ਮਾਲਵਾ ਜਥਾ ਦੇ ਬਾਬਾ ਸਵਰਨ ਸਿੰਘ ਕੋਟਧਰਮੂ, ਪਰਨਜੀਤ ਸਿੰਘ ਜੱਗੀ ਕੋਟਫੱਤਾ, ਸਾਬਕਾ ਮੰਤਰੀ ਚਰੰਜੀ ਲਾਲ ਗਰਗ, ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਰਕੇਸ਼ ਕੁਮਾਰ ਗੁਪਤਾ, ਸੀਨੀਅਰ ਵਕੀਲ ਅਵਤਾਰ ਸਿੰਘ ਸਿੱਧੂ, ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਸੰਜੀਵ ਕੁਮਾਰ ਲਹਿਰੀ, ਸਕੱਤਰ ਗੁਰਦੀਪ ਸਿੰਘ ਮਲਕਾਣਾ, ਸਕੱਤਰ ਗੁਰਜੋਤ ਸਿੰਘ ਬਠਿੰਡਾ, ਡੀ.ਐਸ.ਪੀ. ਜਸਵਿੰਦਰ ਸਿੰਘ ਅਤੇ ਬੁਲਾਰਾ ਹਰਦੇਵ ਸਿੰਘ ਭਾਗੀਵਾਂਦਰ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਇਸ ਮੌਕੇ ਕਈ ਸੰਸਥਾਵਾਂ ਵੱਲੋਂ ਵੀ ਸ਼ੋਕ ਮਤੇ ਭੇਜੇ ਗਏ। ਇਨ੍ਹਾਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ, ਮਾਤਾ ਸਾਹਿਬ ਕੌਰ ਕਾਲਜ, ਤਲਵੰਡੀ ਸਾਬੋ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਆਦਿ ਸੰਸਥਾਵਾਂ ਸ਼ਾਮਲ ਸਨ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर