Breaking News
Jamshedpur/Kolkata : ਸਿੱਖ ਫੋਰਮ ਕੋਲਕਾਤਾ ਦੀ ਟੀਮ ਨੇ CGPC ਦਫ਼ਤਰ ਪਹੁੰਚ ਕੇ ਦਿੱਤਾ ਗੁਰਮਤ ਸਿੱਖਿਆ ਕੈਂਪ ਦਾ ਸੱਦਾ Dera Mukhi : ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ : ਭਾਈ ਰਤਿੰਦਰ ਸਿੰਘ ਇੰਦੌਰ Vancouver : ਸਿੱਖਾਂ ਦੇ ਜ਼ਖ਼ਮਾਂ ’ਤੇ ਚੁੱਪ ਕਿਉਂ.? 18 ਸਤੰਬਰ ਨੂੰ ਹੋਵੇਗਾ ਭਾਰਤੀ ਅੰਬੈਸੀ ਮੂਹਰੇ ਭਾਰੀ ਮੁਜ਼ਾਹਰਾ : ਟੀਮ ਸ਼ਹੀਦ ਨਿੱਝਰ Uk News : ਸਿੱਖੀ ਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ Delhi : ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਰਿਲੀਜ਼, ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ New Delhi : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

America/Punjab : ਟਰੰਪ ਦੀ 47ਵੇਂ ਪ੍ਰੈਜੀਡੈਟ ਵੱਜੋਂ ਸੌਂਹ ਚੁੱਕ ਸਮਾਗਮ ਸਮੇਂ ਸਿੱਖ ਸਖਸ਼ੀਅਤਾਂ ਦੀ ਵੱਡੀ ਸਮੂਲੀਅਤ ਨੇ ਕੌਮਾਂਤਰੀ ਪੱਧਰ ਤੇ ਕੌਮ ਦੀ ਸਥਿਤੀ ਕੀਤੀ ਸਪੱਸਟ: ਮਾਨ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

20 ਜਨਵਰੀ ਨੂੰ ਡੋਨਾਲਡ ਟਰੰਪ ਦੀ ਪ੍ਰੈਜੀਡੈਟ ਦੇ ਸੌਂਹ ਚੁੱਕ ਸਮਾਗਮ ਸਮੇਂ ਵਸਿੰਗਟਨ ਡੀਸੀ ਦੇ ਹੋਏ ਸੌਂਹ ਚੁੱਕ ਇਕੱਠ ਵਿਚ ਜਿਸ ਵੱਡੇ ਪੱਧਰ ਤੇ ਸਿੱਖ ਸਖਸ਼ੀਅਤਾਂ ਦੀ ਇਸ ਸਮਾਗਮ ਵਿਚ ਹਾਜਰੀ ਰਹੀ ਅਤੇ ਜਿਵੇ ਮੋਹਰਲੀਆਂ ਕਤਾਰਾਂ ਵਿਚ ਸਿੱਖਾਂ ਦਾ ਸਵਾਗਤ ਕਰਦੇ ਹੋਏ ਇਸ ਸੌਂਹ ਚੁੱਕ ਸਮਾਗਮ ਵਿਚ ਸਿੱਖ ਕੇਂਦਰ ਬਿੰਦੂ ਬਣੇ ਰਹੇ, ਉਸ ਤੋ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਇਹ ਪ੍ਰਤੱਖ ਹੋ ਜਾਣਾ ਚਾਹੀਦਾ ਹੈ ਕਿ ਅਮਰੀਕਾ ਹਕੂਮਤ ਦੇ ਸੰਬੰਧ ਇੰਡੀਆ ਦੀ ਹਕੂਮਤ ਨਾਲੋ ਸਿੱਖ ਕੌਮ ਨਾਲ ਬਹੁਤ ਗਹਿਰੇ ਅਤੇ ਅਰਥਭਰਪੂਰ ਸੰਜੀਦਾ ਸੰਬੰਧ ਹਨ। ਫਿਰ ਇਸ ਸੌਂਹ ਚੁੱਕ ਸਮਾਗਮ ਵਿਚ ਸ੍ਰੀ ਮੋਦੀ ਨੂੰ ਸੱਦਾ ਨਾ ਦੇਣਾ ਅਤੇ ਸਿੱਖ ਕੌਮ ਨੂੰ ਮਹੱਤਵ ਦੇਣ ਦੇ ਅਮਲਾਂ ਤੋ ਸਭ ਕੁਝ ਪ੍ਰਤੱਖ ਹੋ ਜਾਂਦਾ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਾਬਰ ਤੇ ਕਾਤਲ ਹੁਕਮਰਾਨਾਂ ਨੂੰ 20 ਜਨਵਰੀ ਨੂੰ ਸੌਂਹ ਚੁੱਕ ਸਮਾਗਮ ਸਮੇ ਸਿੱਖ ਕੌਮ ਦੀ ਕੌਮਾਂਤਰੀ ਦਿੱਖ ਦੇ ਪ੍ਰਫੁੱਲਿਤ ਹੋਣ ਉਤੇ ਇਨ੍ਹਾਂ ਹੁਕਮਰਾਨਾਂ ਨੂੰ ਦੁਨੀਆ ਦੇ ਅਸਲ ਸੱਚ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਕਿਰਦਾਰ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਸਭ ਮੁਲਕਾਂ ਵਿਚ ਅਤੇ ਵਿਸੇਸ ਤੌਰ ਤੇ ਅਮਰੀਕਾ ਵਿਚ ਦਿਨੋ ਦਿਨ ਵੱਧਦੇ ਪ੍ਰਭਾਵ, ਮੁਹੱਬਤ ਅਤੇ ਦੂਰਅੰਦੇਸ਼ੀ ਵਾਲੇ ਸੰਬੰਧਾਂ ਦਾ ਜਨਤਕ ਤੌਰ ਤੇ ਜਿਕਰ ਕਰਦੇ ਹੋਏ ਪ੍ਰਗਟ ਕੀਤੇ। ਬੀਬੀ ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਰਨਲ ਦਾ ਅਹੁਦਾ ਦੇ ਕੇ, ਫਿਰ ‘ਸਿੱਖਸ ਫਾਰ ਟਰੰਪ’ ਦੀ ਕੁਝ ਸਮਾਂ ਪਹਿਲੇ ਹੋਦ ਵਿਚ ਆਈ ਸੰਸਥਾਂ ਦੇ ਚੇਅਰਮੈਨ ਸ. ਜਗਦੀਪ ਸਿੰਘ ਜੈਸੀ ਜੋ ਅਮਰੀਕਾ ਵਿਚ ਜੈਸੀ ਸਿੰਘ ਦੇ ਨਾਮ ਨਾਲ ਹਰਮਨ ਪਿਆਰੇ ਹਨ, ਉਹ ਵੀ ਇਸ ਸਮਾਗਮ ਵਿਚ ਮੋਹਰਲੀਆਂ ਕਤਾਰਾਂ ਵਿਚ ਹਾਜਰ ਸਨ, ਨੂੰ ਅਮਰੀਕੀ ਸਰਕਾਰੀ ਸੁਧਾਰਾਂ ਦੇ ਵਿਭਾਗ ਵਿਚ ਮਿਸਟਰ ਵਿਵੇਕ ਰਾਮਾਸੁਆਮੀ ਨਾਲ ਸਲਾਹਕਾਰ ਦੇ ਅਹੁਦੇ ਤੇ ਲਗਾਕੇ ਸਿੱਖ ਕੌਮ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਗਿਆ ਹੈ।

Gambhir Car Associate Gambhir Car Associate Motion Ads Motion Ads

ਸਭ ਤੋਂ ਅਹਿਮ ਅਤੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਵਧਾਉਦੇ ਹੋਏ ਜੋ ਇਸ ਸੌਂਹ ਚੁੱਕ ਸਮਾਗਮ ਵਿਚ ਵਰਤਾਰਾ ਹੋਇਆ ਹੈ ਕਿ ਸੌਂਹ ਚੁੱਕ ਸਮਾਗਮ ਦੀ ਸੁਰੂਆਤ ਸਮੇ ਸਿੱਖ ਕੌਮ ਦੇ ਸਰਬਉੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਮਾਨਤਾ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਤਿਕਾਰਯੋਗ ਹੈੱਡਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਤੋਂ ਖ਼ਾਲਸਾ ਪੰਥ ਦੀ ਸਦੀਆਂ ਤੋਂ ਚੱਲਦੀ ਆ ਰਹੀ ਅਰਦਾਸ ਕਰਵਾਕੇ ਇਸ ਸੌਂਹ ਚੁੱਕ ਸਮਾਗਮ ਦੀ ਆਰੰਭਤਾ ਕੀਤੀ ਗਈ ਜਿਸ ਵਿਚ ਗਿਆਨੀ ਜੀ ਨੇ ਮਿਸਟਰ ਡੋਨਾਲਡ ਟਰੰਪ ਦੀ ਪ੍ਰੈਜੀਡੈਟਸਿਪ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਸ੍ਰੀ ਟਰੰਪ ਦੇ ਅੰਗ-ਸੰਗ ਰਹਿਣ ਦੀ ਅਰਦਾਸ ਕਰਦੇ ਹੋਏ ਉਨ੍ਹਾਂ ਦੀ ਇਸ 47ਵੇਂ ਪ੍ਰੈਜੀਡੈਟ ਵੱਜੋ ਕਾਮਯਾਬੀ ਲਈ ਜਿਥੇ ਅਰਦਾਸ ਕੀਤੀ, ਉਥੇ ਖਾਲਸਾ ਪੰਥ ਵੱਲੋ ਮਿਸਟਰ ਡੋਨਾਲਡ ਟਰੰਪ ਤੇ ਸਮੁੱਚੇ ਅਮਰੀਕਨਾਂ ਨੂੰ ਹਾਰਦਿਕ ਮੁਬਾਰਕਬਾਦ ਵੀ ਦਿੱਤੀ। ਜਦੋਕਿ ਇੰਡੀਆ ਸਰਕਾਰ ਵੱਲੋ ਇਸ ਸਮਾਗਮ ਵਿਚ ਪਹੁੰਚੇ ਵਿਦੇਸ ਵਜੀਰ ਸ੍ਰੀ ਜੈਸੰਕਰ ਇਸ ਸਮਾਗਮ ਦੀ ਧੂੜ ਵਿਚ ਵੀ ਕਿਤੇ ਨਜਰ ਨਹੀ ਸੀ ਆਉਦੇ। ਕਹਿਣ ਤੋ ਭਾਵ ਹੈ ਕਿ ਅਮਰੀਕਨ ਹਕੂਮਤ ਨਾਲ ਆਪਣੇ ਅੱਛੇ ਸੰਬੰਧਾਂ ਦਾ ਢੰਡੋਰਾ ਪਿੱਟਣ ਵਾਲੀ ਇੰਡੀਅਨ ਹਕੂਮਤ ਇਸ ਸਮਾਗਮ ਵਿਚ ਕਿਸੇ ਮਹੱਤਵਪੂਰਨ ਵਰਤਾਰੇ ਵਿਚ ਬਿਲਕੁਲ ਨਜਰ ਨਹੀ ਸੀ ਆਉਦੀ ਜਦੋਕਿ ਸਿੱਖ ਕੌਮ ਦੇ ਨੁਮਾਇੰਦੇ ਇਸ ਸਮਾਗਮ ਦਾ ਕੇਂਦਰ ਬਿੰਦੂ ਬਣੇ ਹੋਏ ਸਨ।

ਸ. ਮਾਨ ਨੇ ਅਖੀਰ ਵਿਚ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਨੂੰ ਸੁਬੋਧਿਤ ਹੁੰਦੇ ਹੋਏ ਇਹ ਸੰਜੀਦਾ ਅਪੀਲ ਕੀਤੀ ਕਿ ਉਹ ਅਮਰੀਕਾ ਮੁਲਕ ਵਿਚੋ ਪ੍ਰਵਾਸੀਆਂ ਨੂੰ ਕੱਢਣ ਵਾਲੇ ਮੁੱਦੇ ਉਤੇ ਸਰਬੱਤ ਦਾ ਭਲਾ ਲੌੜਨ ਵਾਲੀ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਬੱਚਿਆਂ ਨੂੰ ਵਾਪਸ ਨਾ ਭੇਜਣ ਦਾ ਦੂਰਅੰਦੇਸ਼ੀ ਵਾਲਾ ਫੈਸਲਾ ਕਰਨ ਕਿਉਂਕਿ ਬੀਤੇ ਸਮੇ ਵਿਚ ਵੀ ਅਤੇ ਅਜੋਕੇ ਸਮੇ ਵਿਚ ਵੀ ਸਿੱਖ ਕੌਮ ਨੇ ਕੋਵਿਡ ਵਰਗੀਆਂ ਖਤਰਨਾਕ ਫੈਲਣ ਵਾਲੀਆ ਬਿਮਾਰੀਆ, ਕੁਦਰਤੀ ਸੰਕਟ ਅਤੇ ਔਕੜਾਂ ਜਾਂ ਹੋਰ ਔਖੀ ਘੜੀ ਵਿਚ ਨਿੱਘਾ ਯੋਗਦਾਨ ਪਾ ਕੇ ਅਮਰੀਕਾ ਦੇ ਮੁਲਕ ਦੀ ਬਿਹਤਰੀ ਲਈ ਅਤੇ ਆਪਣੇ ਤੌਰ ਤੇ ਅੱਛੇ ਅਮਰੀਕਨ ਨਾਗਰਿਕ ਹੋਣ ਦੇ ਪ੍ਰਤੱਖ ਸਬੂਤ ਦਿੰਦੇ ਰਹੇ ਹਨ। ਜੇਕਰ ਉਹ ਮਿਹਨਤ ਕਰਕੇ ਕਮਾਈ ਕਰਦੇ ਹਨ, ਤਾਂ ਆਪਣੀ ਇਸ ਕਮਾਈ ਨੂੰ ਆਪਣੇ ਵੱਡੇ ਘਰ ਲੈਣ, ਮਹਿੰਗੀਆ ਮਰਸਡੀਜ ਗੱਡੀਆਂ ਖਰੀਦਣ ਅਤੇ ਵੱਡੇ ਸ਼ਹਿਰਾਂ ਵਿਚ ਆਪਣੀਆ ਜਾਇਦਾਦਾਂ ਬਣਾਉਣ ਤੇ ਹੀ ਲਗਾਉਦੇ ਹਨ ਜਿਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਹੋਰ ਵੱਡਾ ਹੁਲਾਰਾ ਮਿਲਦਾ ਹੈ।

ਇਸ ਲਈ ਸਿੱਖ ਕੌਮ ਨੂੰ ਆਪਣੇ ਇਸ ਫੈਸਲੇ ਤੋ ਪਾਸੇ ਰੱਖਕੇ ਅਮਲ ਕੀਤੇ ਜਾਣ ਤਾਂ ਸਮੁੱਚੀ ਸਿੱਖ ਕੌਮ ਜਿਸ ਨਾਲ ਮਿਸਟਰ ਡੋਨਾਲਡ ਟਰੰਪ ਅਤੇ ਅਮਰੀਕਾ ਹਕੂਮਤ ਦੇ ਸੰਬੰਧ ਸਹਿਜ ਭਰੇ ਅਤੇ ਅਰਥਭਰਪੂਰ ਹਨ, ਉਹ ਆਉਣ ਵਾਲੇ ਸਮੇ ਵਿਚ ਹੋਰ ਵੀ ਪ੍ਰਫੁੱਲਿਤ ਹੋ ਸਕਣ ਅਤੇ ਸਾਡੀ ਸਿੱਖ ਕੌਮ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾ ਪੱਖੀ ਸੰਦੇਸ ਨੂੰ ਅਮਰੀਕਾ ਵਿਚ ਹੋਰ ਵਧੇਰੇ ਪ੍ਰਚਾਰਦੀ ਹੋਈ ਅਮਰੀਕਾ ਦੇ ਹਰ ਖੇਤਰ ਵਿਚ ਆਪਣਾ ਯੋਗਦਾਨ ਪਾਉਦੀ ਰਹੇ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर