Breaking News
Tribute to Jharkhand Minister : गिरिडीह समाहरणालय में मंत्री सुदिव्य कुमार को दी गई भावभीनी श्रद्धांजलि, दो मिनट का मौन रखकर आत्मा की शांति की प्रार्थना Jamshedpur : Tata Steel Hot Strip Mill JDC ने डोबो स्कूल में बच्चों संग बांटी खुशियां, शिक्षा और सामाजिक जिम्मेदारी का दिया संदेश Delhi/Jamshedpur : धालभूमगढ़ एयरपोर्ट की राह होगी आसान! सांसद विद्युत महतो ने केंद्रीय मंत्री भूपेंद्र यादव से की अहम मुलाकात Sikhism in Tamil Nadu : ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਹੋਈ ਜਾਰੀ Delhi Gurudwara : ਸਰਨਾ ਦੇ ਦਾਅਵਿਆਂ ’ਤੇ ਕਾਲਕਾ-ਕਾਹਲੋਂ ਦਾ ਤਿੱਖਾ ਪਲਟਵਾਰ, ਸੰਗਤ ਪਹਿਲਾਂ ਵੀ ਨਕਾਰ ਚੁੱਕੀ, ਹੁਣ ਫਿਰ ਹਾਰ ਲਈ ਰਹਿਣ ਤਿਆਰ Punjab/Jharkhand : ਪੰਜਾਬ ਪੁਲਿਸ ਦੀ ਜਮਸ਼ੇਦਪੁਰ ਵਿੱਚ ਰੇਡ, ਭਰਾ-ਭਰਜਾਈ ਕਤਲ ਮਾਮਲੇ ’ਚ ਸਾਬਕਾ ਪ੍ਰਧਾਨ ਤਰਸੇਮ ਸਿੰਘ ਸੇਮੇ ਦੀ ਭਾਲ
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi Sikh : ਦਿੱਲੀ ਦੇ ਸਿੱਖਾਂ ਦੀ ਸਮੱਸਿਆਵਾਂ ਵੱਲ ਕੋਈ ਵੀ ਸਿੱਖ ਲੀਡਰ ਗੰਭੀਰ ਨਹੀਂ: ਇੰਦਰਜੀਤ ਸਿੰਘ ਵਿਕਾਸਪੁਰੀ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਦਿੱਲੀ ਦੇ ਸਿੱਖ ਲੀਡਰ ਦਿੱਲੀ ਦੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਏਜੰਡੇ ਦੇ ਤਹਿਤ ਦਿੱਲੀ ਦੇ ਸਿੱਖਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਰਹੇ ਹਨ ਤੇ ਨਾਲ ਹੀ ਕਿਸੇ ਵੀ ਪਾਰਟੀ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਵਿੱਚ ਅਸਫਲ ਰਹੇ ਹਨ ਕਿਉਂਕਿ ਇਹਨਾਂ ਲੀਡਰਾਂ ਨੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਹੈਰਾਨਗੀ ਦੀ ਗੱਲ ਹੈ ਕਿ ਹੈਦਰਾਬਾਦ ਤੋਂ ਮੁਸਲਮਾਨ ਲੀਡਰ ਦਿੱਲੀ ਆ ਕੇ ਆਪਣੀ ਪਾਰਟੀ ਦੇ ਦੋ ਉਮੀਦਵਾਰ ਮੁਸਲਿਮ ਬਹੁਮਲ ਇਲਾਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਕੇ ਉਹਨਾਂ ਦੇ ਪ੍ਰਚਾਰ ਵਿੱਚ ਦਿਨ ਰਾਤ ਲੱਗਾ ਰਹੇ ਹਨ।

ਸਿੱਖਾਂ ਦੀ ਇਕ ਵਡੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਪਹਿਲਾਂ ਦਿੱਲੀ ਦੀ ਹਰ ਚੋਣਾਂ ਵਿੱਚ ਖਾਸ ਤੌਰ ਤੇ ਸਿੱਖਾਂ ਵਾਲੀ ਆਬਾਦੀ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਖੜਾ ਕਰਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਸਨ ਜਿਸ ਨਾਲ ਕਿਸੇ ਵੀ ਚੋਣਾਂ ਵਿੱਚ ਹਰ ਇੱਕ ਪਾਰਟੀ ਬੜੇ ਚਾਅ ਨਾਲ ਸਿੱਖਾਂ ਨੂੰ ਆਪਣਾ ਉਮੀਦਵਾਰ ਬਣਾਉਣ ਦੀ ਲਲਕ ਰਹਿੰਦੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਪ੍ਰਧਾਨਾਂ ਨੇ ਕੁਝ ਪਾਰਟੀਆਂ ਨਾਲ ਸਮਝੌਤਾ ਕਰਕੇ ਦੋ ਚਾਰ ਸੀਟਾਂ ਜਰੂਰ ਲੈਂਦੇ ਸਨ ਪਰ ਅੱਜ ਦੇ ਮੌਜੂਦਾ ਪ੍ਰਧਾਨ ਨੇ ਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰ ਅਤੇ ਵਰਕਰ ਹਰ ਪਾਰਟੀ ਨੂੰ ਆਪਣੇ ਤੌਰ ਤੇ ਸਮਰਥਨ ਕਰ ਰਹੇ ਹਨ । ਵੱਡੇ ਦੁੱਖ ਦੀ ਗੱਲ ਹੈ ਕਿ ਦਿੱਲੀ ਦੇ ਸਿੱਖਾਂ ਦੀ ਸਮੱਸਿਆਵਾਂ ਵੱਲ ਕੋਈ ਵੀ ਸਿੱਖ ਲੀਡਰ ਗੰਭੀਰ ਨਹੀਂ ਹੈ ਸਾਰੇ ਆਪਣੇ ਮੁਫਾਦ ਲਈ ਅਤੇ ਕੁਰਸੀ ਲਈ ਕੰਮ ਕਰਨ ਵਿੱਚ ਰੁਝੇ ਹੋਏ ਹਨ।

Gambhir Car Associate Motion Ads Motion Ads

ਇੱਕ ਗੱਲ ਹੋਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਕਾਫੀ ਸਮੇਂ ਤੋਂ ਇੱਕ ਪਾਰਟੀ ਨੂੰ ਬੜੇ ਹੀ ਖੁੱਲੇ ਦਿਲ ਨਾਲ ਹਮਾਇਤ ਕਰ ਰਹੇ ਹਨ ਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉਸੀ ਪਾਰਟੀ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਕਿ ਇਹ ਦਿੱਲੀ ਦੇ ਸਿੱਖਾਂ ਨਾਲ ਉਹਨਾਂ ਵੱਲੋਂ ਕੀਤਾ ਗਿਆ ਧੋਖਾ ਨਹੀਂ ਤਾਂ ਹੋਰ ਕੀ ਹੈ.? ਦਿੱਲੀ ਕਮੇਟੀ ਦੇ ਪ੍ਰਧਾਨ ਇੱਕ ਐਸੀ ਸੰਸਥਾ ਦਾ ਮੁਖੀ ਹੈ ਜੋ ਦਿੱਲੀ ਦੇ ਸਿੱਖਾਂ ਦੀ ਅਗਵਾਈ ਕਰਦਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਸਿਆਸੀ ਪਾਰਟੀਆਂ ਦੇ ਕੋਲ ਜਾਣ ਦੀ ਬਜਾਏ ਆਪਣਾ ਵਜੂਦ ਇਸ ਤਰ੍ਹਾਂ ਦਾ ਬਣਾਣਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਦਿੱਲੀ ਕਮੇਟੀ ਦੇ ਪ੍ਰਧਾਨ ਕੋਲ ਆਣ ਅਤੇ ਦਿੱਲੀ ਦੇ ਸਿੱਖਾਂ ਦੀ ਸਮੱਸਿਆਵਾਂ ਅਤੇ ਹੋਰ ਖੇਤਰ ਵਿੱਚ ਉਹਨਾਂ ਦਾ ਬਰਾਬਰ ਦਾ ਯੋਗਦਾਨ ਸਰਕਾਰ ਵਿੱਚ ਰੱਖਣ ਦੀ ਗੱਲ ਕਰਨ।

ਦਿੱਲੀ ਦੇ ਸਿੱਖ ਲੀਡਰਾਂ ਨੂੰ ਅਪੀਲ ਹੈ ਕਿ ਸਿੱਖਾਂ ਦੇ ਭਲੇ ਲਈ ਇਕਜੁੱਟ ਹੋ ਕੇ ਸਿੱਖ ਏਜੰਡੇ ਤੇ ਕਿਸੇ ਵੀ ਪਾਰਟੀ ਨੂੰ ਸਪੋਰਟ ਕਰੋ ਜੋ ਸਿੱਖਾਂ ਨੂੰ ਮਾਨ ਸਨਮਾਨ ਦਿਵਾ ਸਕਣ ਅਤੇ ਚੋਣਾਂ ਵਿੱਚ ਆਪਣੀਆਂ ਸ਼ਰਤਾਂ ਤੇ ਦੂਜੀਆਂ ਪਾਰਟੀਆਂ ਨੂੰ ਸਪੋਰਟ ਕਰਨ ਤਾਂ ਕਿ ਸਿੱਖਾਂ ਨੂੰ ਦਿੱਲੀ ਵਿੱਚ ਸਨਮਾਨਯੋਗ ਸਥਾਨ ਮਿਲ ਸਕੇ।
ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਇੰਦਰਜੀਤ ਸਿੰਘ ਵਿਕਾਸਪੁਰੀ, ਪ੍ਰਧਾਨ ਸਿੱਖ ਮਿਸ਼ਨ ਫਾਊਂਡੇਸ਼ਨ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕੀਤਾ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर