Amritsar : ਹਿੰਦੂਤਵ ਹੁਕਮਰਾਨਾਂ ਨੂੰ ਰਾਜ ਭਾਗ ਕਰਨ ਦਾ ਕੋਈ ਤੁਜਰਬਾ ਨਹੀ, ਸਿੱਖਾਂ ਦੇ ਕਤਲ ਕਰਕੇ ਰਾਜ ਭਾਗ ਨਹੀਂ ਚਲਾਇਆ ਜਾ ਸਕਦਾ: ਮਾਨ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

“ਅੰਗਰੇਜ਼ਾਂ ਨੇ ਉਸ ਕੱਟੜਵਾਦੀ ਹਿੰਦੂਤਵ ਸੋਚ ਵਾਲਿਆ ਨੂੰ ਰਾਜ ਦੇ ਦਿੱਤਾ ਜਿਨ੍ਹਾਂ ਦਾ ਨਾ ਤਾਂ ਕਦੇ ਰਾਜ ਭਾਗ ਰਿਹਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਰਾਜ ਭਾਗ ਚਲਾਉਣ ਦਾ ਕੋਈ ਤੁਜਰਬਾ ਹੈ। ਇਹੀ ਵਜਹ ਹੈ ਕਿ ਇਹ ਹੁਕਮਰਾਨ ਵਿਧਾਨਿਕ ਤੇ ਜਮਹੂਰੀਅਤ ਲੀਹਾਂ ਅਨੁਸਾਰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਤੇ ਵਰਗਾਂ ਨੂੰ ਨਾ ਤਾਂ ਅੱਜ ਤੱਕ ਇਨਸਾਫ਼ ਦੇ ਸਕੇ ਹਨ ਅਤੇ ਨਾ ਹੀ ਉਨ੍ਹਾਂ ਦੇ ਵਿਧਾਨਿਕ ਤੇ ਸਮਾਜਿਕ ਹੱਕਾਂ ਨੂੰ ਮਹਿਫੂਜ ਕਰਨ ਦੀ ਜਿੰਮੇਵਾਰੀ ਨਿਭਾਅ ਸਕੇ ਹਨ। ਜਿਸ ਕਾਰਨ ਇਨ੍ਹਾਂ ਘੱਟ ਗਿਣਤੀ ਕੌਮਾਂ ਤੇ ਵਰਗਾਂ ਵਿਚ ਵੱਡੀ ਅਸੁੰਤਸਟੀ ਤੇ ਬੇਚੈਨੀ ਉਤਪੰਨ ਹੋ ਚੁੱਕੀ ਹੈ। ਕਿਉਂਕਿ ਇਨ੍ਹਾਂ ਹੁਕਮਰਾਨਾਂ ਵੱਲੋ ਜਮਹੂਰੀਅਤ ਬਹਾਲ ਕਰਨ ਦੀ ਬਜਾਇ ਇਥੇ ਕੱਟੜਵਾਦੀ ਜੰਗਲ ਦੇ ਰਾਜ ਵਾਲਾ ਰਾਜ ਬਣਾ ਦਿੱਤਾ ਹੈ।

ਇਨ੍ਹਾਂ ਦਾ ਮਜ੍ਹਬ ਹਿੰਦੂ ਹੈ ਅਤੇ ਆਪਣੇ ਸਭ ਤੋ ਵੱਡੇ ਕੁੰਭ ਦੇ ਤਿਉਹਾਰ ਨੂੰ ਮਨਾਉਣ ਦੇ ਪ੍ਰਬੰਧ ਵਿਚ ਅਸਫਲ ਹੋਏ ਹਨ ਜਿਸ ਕਾਰਨ ਉਥੇ ਵੱਡੀ ਗਿਣਤੀ ਵਿਚ ਮੌਤਾਂ ਹੋ ਗਈਆ ਹਨ। ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਡੂੰਘਾਂ ਅਫਸੋਸ ਜਾਹਰ ਕਰਦਾ ਹੈ। ਜੋ ਕਿ ਇਨ੍ਹਾਂ ਦੇ ਅਯੋਗ ਰਾਜ ਭਾਗ ਚਲਾਉਣ ਦੀ ਪ੍ਰਤੱਖ ਪ੍ਰਮਾਣ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਹਿੰਦੂਆਂ ਦੇ ਵੱਡੇ ਕੁੰਭ ਦੇ ਮੇਲੇ ਉਤੇ ਮਨੁੱਖਤਾ ਦੇ ਹੋਏ ਨੁਕਸਾਨ ਲਈ ਹਿੰਦੂਤਵ ਹੁਕਮਰਾਨਾਂ ਨੂੰ ਰਾਜ ਭਾਗ ਨਾ ਕਰਨ ਆਉਣ ਤੇ ਤੁਜਰਬਾ ਨਾ ਹੋਣ ਦੀ ਗੱਲ ਨੂੰ ਮੁੱਖ ਰੱਖਦੇ ਹੋਏ ਪ੍ਰਗਟ ਕੀਤੇ।

Gambhir Car Associate Motion Ads Motion Ads

ਉਨ੍ਹਾਂ ਕਿਹਾ ਕਿ ਇਸੇ ਹਿੰਦੂਤਵ ਹੁਕਮਰਾਨਾਂ ਦੀ ਅਸਫਲ ਸੋਚ ਤੇ ਅਮਲਾਂ ਉਤੇ ਨਜਰ ਰੱਖਦੇ ਹੋਏ ਚਰਚਿਲ ਨੇ ਬਹੁਤ ਪਹਿਲੇ ਕਹਿ ਦਿੱਤਾ ਸੀ ਕਿ “ਜੇਕਰ ਭਾਰਤ ਨੂੰ ਆਜਾਦੀ ਮਿਲ ਜਾਂਦੀ ਹੈ ਤਾਂ ਸੱਤਾਂ ਬਦਮਾਸਾਂ, ਠੱਗਾਂ, ਲੁਟੇਰਿਆ ਦੇ ਹੱਥਾਂ ਵਿਚ ਚਲੀ ਜਾਵੇਗੀ। ਸਾਡੇ ਭਾਰਤੀ ਨੇਤਾ ਘੱਟ ਸਮਰੱਥਾਂ ਵਾਲੇ ਹੋਣਗੇ। ਉਨ੍ਹਾਂ ਕੋਲ ਮਿੱਠੀਆਂ ਬੋਲੀਆ ਅਤੇ ਮੂਰਖ ਦਿਲ ਹੋਣਗੇ। ਉਹ ਸੱਤਾ ਲਈ ਆਪਸ ਵਿਚ ਲੜਨਗੇ ਅਤੇ ਭਾਰਤ ਸਿਆਸੀ ਝਗੜਿਆ ਵਿਚ ਗੁਆਚ ਜਾਵੇਗਾ।”

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਆਪਣੀ ਸੌੜੀ ਅਤੇ ਮਨੁੱਖਤਾ ਵਿਰੋਧੀ ਸੋਚ ਅਧੀਨ ਹੀ ਆਪਣੇ ਹੀ ਮੁਲਕ ਦੇ ਸਿੱਖ ਨਾਗਰਿਕਾਂ ਨੂੰ ਬਾਹਰਲੇ ਮੁਲਕਾਂ ਵਿਚ ਸਾਜਸੀ ਢੰਗਾਂ ਨਾਲ ਮਾਰਨਾਂ ਸੁਰੂ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਹਿੰਦੂ ਮਨੁੱਖਤਾ ਵਿਰੋਧੀ ਰਾਜ ਭਾਗ ਵੱਲ ਜਾ ਰਹੇ ਹਨ ਅਤੇ ਅਜਿਹਾ ਅਮਲ ਕਰ ਰਹੇ ਹਨ ਜਿਸਦਾ ਨਾ ਤਾਂ ਕੋਈ ਵਿਧਾਨਿਕ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾ ਰਹੀ ਹੈ। ਇਸ ਕਾਤਲ ਜੂੰਡਲੀ ਨੇ ਮਨੁੱਖਤਾ ਵਿਰੋਧੀ ਅਮਲ ਕਰਕੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੋ ਪੰਜਾਬ ਨੂੰ ਕਤਲ ਕਰ ਦਿੱਤਾ ਗਿਆ ਹੈ।

ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ। ਇਨ੍ਹਾਂ ਕਤਲਾਂ ਲਈ ਸਿੱਧੇ ਤੌਰ ਤੇ ਵਜੀਰ ਏ ਆਜਮ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿੰਮੇਵਾਰ ਹਨ।

अभी-अभी

Horoscope

Weather

और पढ़ें