Breaking News
Jamshedpur : DBMS कॉलेज में अंतरराज्यीय चेस-कैरम चैंपियनशिप, ओडिशा-बंगाल समेत 12 कॉलेजों ने लिया हिस्सा Petrol Attack: पेट्रोल छिड़का, फिर लगा दी आग! मायके में पत्नी की चीख से मचा हड़कंप, इलाज के दौरान मौत Fraud : ‘सोनू सूद आएंगे, पैसा लौटाएंगे’ का भरोसा… रांची में राधास्वामी संगठन पर करोड़ों की ठगी का आरोप Jamshedpur : बागबेड़ा में 330 लीटर अवैध देशी शराब जब्त, बोलेरो जब्त, दो गिरफ्तार Jamshedpur : गोलपहाड़ी गुरुद्वारा में श्री गुरुग्रंथ साहिब के पहले प्रकाश दिहाड़े पर नतमस्तक हुई संगत, परसुडीह थाना प्रभारी सम्मानित Bhagalpur Land Dispute: जमीन पर कब्जे को लेकर बवाल! महिला ने 10 लोगों पर लगाया घर में घुसकर मारपीट और धमकी देने का आरोप
WhatsApp Image 2026-08-13 at 5.45.20 PM
WhatsApp Image 2026-08-14 at 12.53.32
WhatsApp Image 2026-08-14 at 12.53.33 PM
WhatsApp Image 2026-08-13 at 5.45.21
WhatsApp Image 2026-08-14 at 12.53.32 PM
WhatsApp Image 2026-08-13 at 5.45.21 PM
WhatsApp Image 2026-08-13 at 5.45.21 P
WhatsApp Image 2026-08-13 at 5.56.39
WhatsApp Image 2026-08-14 at 12.53.50 PM
WhatsApp Image 2026-08-13 at 5.56.40 PM
WhatsApp Image 2026-08-13 at 5.57.06 PM
WhatsApp Image 2026-08-13 at 6.01.52 PM
WhatsApp Image 2026-08-13 at 6.01.53 PM
WhatsApp Image 2026-08-13 at 6.01.53
WhatsApp Image 2026-08-13 at 6.03.06 PM
WhatsApp Image 2026-08-13 at 6.03.20 PM
WhatsApp Image 2026-08-13 at 6.03.45 PM
WhatsApp Image 2026-08-13 at 6.03.46 PM
WhatsApp Image 2026-08-13 at 6.03.46

Delhi : ਸਮੁੱਚੀ ਕੌਮ ਨੂੰ ਬੀਤੇ ਦਿਨ ਕੀਤੇ ਗਏ ਇੱਕੱਠ ਨੇ ਭਾਜਪਾ ਦੇ ਹੱਥ ਠੋਕਿਆਂ ਦੀ ਪਹਿਚਾਣ ਕਰਵਾਈ: ਸਰਨਾ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਹਰ ਸਿੱਖ ਦੇ ਦਿਲ ਵਿੱਚ ਬਹੁਤ ਉੱਚਾ ਹੈ। ਹਰ ਸੱਚਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੈ ਤੇ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲਗਾਈ ਗਈ ਸੀ ਉਹਨਾਂ ਨੇ ਉਹ ਸੇਵਾ ਪੂਰਾ ਸਮਰਪਣ ਭਾਵਨਾ ਨਾਲ ਨਿਭਾਈ।

ਜਿਸ ਉੱਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਵੀ ਮੋਹਰ ਲਗਾਈ ਹੈ। ਇਸਦੇ ਨਾਲ ਹੀ ਅੱਜ ਦਾ ਦਿਨ ਇਸ ਪੱਖੋਂ ਵੀ ਅਹਿਮ ਹੈ ਕਿ ਜਿਸ ਤਰ੍ਹਾਂ ਪੰਥ ਵਿਰੋਧੀ ਤਾਕਤਾਂ ਨੇ ਆਪਣੇ ਕੁਝ ਹੱਥ ਠੋਕਿਆ ਨੂੰ ਅੱਗੇ ਲਗਾਕੇ ਸਾਡੀ ਰਵਾਇਤ ਅਤੇ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਕਾਰ ਨੂੰ ਢਾਹ ਲਗਾਉਣ ਦਾ ਯਤਨ ਕੀਤਾ ਉਹਨਾਂ ਨੂੰ ਵੀ ਸਮੁੱਚੇ ਪੰਥ ਨੇ ਨਕਾਰਦੇ ਹੋਏ ਪੰਥ ਵਿਰੋਧੀ ਤਾਕਤਾਂ ਤੇ ਉਹਨਾਂ ਦੇ ਹੱਥਾਂ ਵਿੱਚ ਖੇਡਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

Gambhir Car Associate Gambhir Car Associate Motion Ads Motion Ads

ਬਾਬਾ ਹਰਨਾਮ ਸਿੰਘ ਧੁੰਮਾ ਨੇ ਦਮਦਮੀ ਟਕਸਾਲ ਦੇ ਨਾਮ ਤੇ ਕੌਮ ਅੰਦਰ ਇਸਦੇ ਸਤਿਕਾਰ ਦੀ ਪ੍ਰਵਾਹ ਨਾ ਕਰਦੇ ਹੋਏ ਜਿਸ ਤਰ੍ਹਾਂ ਦੀ ਸਰਗਰਮੀ ਸਿੰਘ ਸਾਹਿਬਾਨਾਂ ਨੂੰ ਦੀ ਨਿਯੁਕਤੀ ਨੂੰ ਬਹਾਨਾ ਬਣਾਕੇ ਬਿਗਾਨੀਆਂ ਤਾਕਤਾਂ ਦੇ ਇਸ਼ਾਰਿਆਂ ਦੇ ਸ਼ੁਰੂ ਕੀਤੀ ਹੋਈ ਸੀ । ਉਸਨੂੰ ਅੱਜ ਦੂਸਰੀ ਵਾਰ ਸਿੱਖ ਪੰਥ ਨੇ ਰੱਦ ਕਰਦੇ ਹੋਏ ਪੰਥ ਤੇ ਇਸ ਲੁਕਵੇਂ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਸਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸੇ ਬਹਾਨੇ ਸੱਦੇ ਇਕੱਠ ਵਿੱਚ ਨਾ ਦੋ ਸੌ ਬੰਦਾ ਇਕੱਠਿਆਂ ਹੋ ਸਕਿਆ ਸੀ ਤੇ ਨਾ ਹੀ ਹੁਣ ਪੂਰੇ ਪੰਜਾਬ ਵਿੱਚ ਇਸ਼ਤਿਹਾਰ ਲਗਾਉਣ ਦੇ ਬਾਵਜੂਦ ਦੋ ਸੌ ਬੰਦਾ ਬਾਬਾ ਹਰਨਾਮ ਸਿੰਘ ਤੇ ਉਹਨਾਂ ਦੇ ਸਾਥੀ ਇਕੱਠਾ ਕਰ ਸਕੇ।

ਇਸ ਇਕੱਠ ਵਿੱਚ ਬਲਜੀਤ ਸਿੰਘ ਦਾਦੂਵਾਲ ਜਿਸਨੂੰ ਹਰਿਆਣਾ ਦੀ ਸੰਗਤ ਕੁਝ ਸਮਾਂ ਪਹਿਲਾਂ ਹੀ ਬੁਰੀ ਤਰਾਂ ਨਾਕਾਰ ਤੇ ਹਟੀ ਹੈ ਤੇ ਹਰਮੀਤ ਸਿੰਘ ਕਾਲਕਾ ਜੋ ਪਿਛਲੇ ਸਾਢੇ ਤਿੰਨ ਸਾਲ ਤੋਂ ਸਰਕਾਰੀ ਸਰਪ੍ਰਸਤੀ ਨਾਲ ਦਿੱਲੀ ਕਮੇਟੀ ਦੀ ਚੋਣ ਰੋਕ ਕੇ ਬੈਠਾ ਹੈ। ਉਹਨਾਂ ਵਰਗੇ ਹੀ ਕੌਮ ਦੇ ਨਕਾਰੇ ਤੇ ਦਿੱਲੀ ਦੇ ਸ਼ਿੰਗਾਰੇ ਹੋਏ ਹੱਥ ਠੋਕੇ ਹੀ ਇਕੱਠੇ ਹੋਏ ਸਨ । ਪਰ ਸਮੁੱਚੀ ਸਿੱਖ ਕੌਮ ਇਹਨਾਂ ਸਾਰਿਆਂ ਦਾ ਕਿਰਦਾਰ ਪਛਾਣਦੀ ਹੈ। ਇਸ ਲਈ ਅੱਜ ਦੂਜੀ ਵਾਰ ਕੌਮ ਨੇ ਇਹਨਾਂ ਦੀ ਪੰਥ ਵਿੱਚ ਫੁੱਟ ਪਾ ਕੇ ਪੰਥ ਵਿਰੋਧੀ ਤਾਕਤਾਂ ਨੂੰ ਲਾਭ ਪਹਿਚਾਉਣ ਦੀ ਨੀਤੀ ਨੂੰ ਕਰਾਰੀ ਹਾਰ ਦਿੱਤੀ ਹੈ।

ਮੈਂ ਉਹਨਾਂ ਸਮੂਹ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨਾਨਕਸਰ ਵਾਲੇ , ਸਮੂਹ ਟਕਸਾਲਾਂ ਵਾਲੇ , ਸਮੂਹ ਨਿਹੰਗ ਸਿੰਘ ਜਥੇਬੰਦੀਆਂ , ਦਲਾਂ ਤੇ ਪੰਥਕ ਸਖਸ਼ੀਅਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਤੇ ਉਸਦੇ ਸਾਥੀਆਂ ਦੀ ਨੀਅਤ ਤੇ ਨੀਤੀ ਨੂੰ ਸਮਝਦੇ ਹੋਏ ਦਿੱਲੀ ਨਾਲ ਖੜਨ ਦੀ ਬਜਾਏ ਅੱਜ ਪੰਥ ਨਾਲ ਖੜਦੇ ਹੋਏ ਇਸ ਇਕੱਠ ਵਿੱਚ ਸ਼ਾਮਲ ਨਾ ਹੋਕੇ ਪੰਥਕ ਏਕੇ ਦਾ ਸਬੂਤ ਦਿੱਤਾ ਹੈ। ਉਹਨਾਂ ਦਾ ਇਹ ਯੋਗਦਾਨ ਸਦਾ ਸਦਾ ਰਹੇਗਾ। ਪਰ ਇਸ ਇਕੱਠ ਨੇ ਸਿੱਖ ਕੌਮ ਅੰਦਰ ਭਾਜਪਾ ਦੇ ਹੱਥ ਠੋਕਿਆਂ ਦੀ ਪਹਿਚਾਣ ਜ਼ਰੂਰ ਸਮੁੱਚੀ ਕੌਮ ਨੂੰ ਕਰਵਾ ਦਿੱਤੀ ਹੈ।

अभी-अभी

ਪੰਜਾਬੀ ਖ਼ਬਰਾਂ

Horoscope

Weather

और पढ़ें

हिंदी खबर