Delhi : ਐਮਪੀ ਦੇ ਸ਼ਿਡੋਲ ਵਿਖ਼ੇ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਧਰਨ ਦੀ ਸਖ਼ਤ ਨਿੰਦਾ, ਪੰਥਕ ਮਰਿਆਦਾ ਅਨੁਸਾਰ ਦਿੱਤੀ ਜਾਏ ਸਜ਼ਾ: ਅਖੰਡ ਕੀਰਤਨੀ ਜੱਥਾ ਦਿੱਲੀ

SHARE:

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਵਿਸ਼ੇਸ਼ ਕੀਰਤਨ ਅਖਾੜੇ ਸਜਾਏ ਗਏ

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥਾ ਦੀ ਦਿੱਲੀ ਇਕਾਈ ਵਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧਿਤ ਦਿੱਲੀ ਦੇ ਇਤਿਹਾਸਿਕ ਗੁਰੂਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਵਿਸ਼ੇਸ਼ ਕੀਰਤਨੀ ਅਖਾੜੇ ਸਜਾਏ ਗਏ। ਇਸ ਮੌਕੇ ਭਾਈ ਇੰਦਰਪ੍ਰੀਤ ਸਿੰਘ ਪਾਣੀਪਤ, ਬੀਬੀ ਜਪਨੀਤ ਕੌਰ ਫਰੀਦਾਬਾਦ, ਭਾਈ ਗੁਰਸ਼ਰਨ ਸਿੰਘ ਫਰੀਦਾਬਾਦ, ਭਾਈ ਪ੍ਰਿਤਪਾਲ ਸਿੰਘ ਅਸਟ੍ਰੇਲੀਆ ਸਮੇਤ ਹੋਰ ਕੀਰਤਨੀਆਂ ਨੇ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਸੀ।

ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਹਰਜਿੰਦਰ ਸਿੰਘ, ਭਾਈ ਅਰੁਣਪਾਲ ਸਿੰਘ ਅਤੇ ਹੋਰ ਸਿੰਘਾਂ ਨੇ ਬੀਤੇ ਦਿਨੀਂ ਵਾਇਰਲ ਹੋਈ ਵੀਡੀਓ ਜਿਸ ਵਿਚ ਇਕ ਆਮ ਇਨਸਾਨ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਸਵਰੂਪ ਧਰਨ ਅਤੇ ਕੁਰਸੀ ਤੇ ਬਿਠਾਇਆ ਦੇਖਣ ਨੂੰ ਮਿਲੀ ਸੀ, ਬਾਰੇ ਕਿਹਾ ਕਿ ਇਹ ਜਾਣਬੁਝ ਕੇ ਸਿੱਖ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਕੰਮ ਹਨ, ਜਿਸਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਥਕ ਜਥੇਬੰਦੀਆਂ ਨੂੰ ਇਸ ਦਾ ਸਖ਼ਤ ਨੌਟਿਸ ਲੈਣਾ ਚਾਹੀਦਾ ਹੈ । ਉਨ੍ਹਾਂ ਦਸਿਆ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਪ ਕੇ ਦੇਹਧਾਰੀ ਪ੍ਰਥਾ ਖ਼ਤਮ ਕਰ ਦਿੱਤੀ ਸੀ।

Gambhir Car Associate Motion Ads Motion Ads

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜਿਰ ਨਾਜ਼ੀਰ ਗੁਰੂ ਹਨ ਤੇ ਕੌਈ ਵੀ ਮਨੁੱਖ ਉਨ੍ਹਾਂ ਦਾ ਸਵਰੂਪ ਨਹੀਂ ਰਚ ਸਕਦਾ ਹੈ। ਅਸੀ ਸਮੂਹ ਬਿਪ੍ਰਵਾਦੀ ਤਾਕਤਾਂ ਨੂੰ ਚੇਤਾਵਨੀ ਦੇਂਦੇ ਹਾਂ ਕਿ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰੋ, ਖਾਲਸਾ ਪੰਥ “ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ” ਤੇ ਪਹਿਰਾ ਦੇਣਾ ਜਾਣਦਾ ਹੈ। ਸਾਡੀ ਸਮੂਹ ਪੰਥ ਨੂੰ ਅਪੀਲ ਹੈ ਕਿ ਇਸਦਾ ਵੱਧ ਤੋਂ ਵੱਧ ਵਿਰੋਧ ਕਰਣ ਦੇ ਨਾਲ ਪੰਥਕ ਮਰਿਆਦਾ ਅਨੁਸਾਰ ਇੰਨ੍ਹਾ ਸ਼ਰਾਰਤੀ ਤੱਤਾਂ ਨੂੰ ਸਜ਼ਾ ਦੇਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਕੌਈ ਵੀ ਪੰਥ ਦੀ ਭਾਵਨਾਵਾਂ ਨਾਲ ਛੇੜਖਾਣੀ ਨਾ ਕਰ ਸਕੇ।

[ays_poll id=1]
सबसे ज्यादा पढ़ी गई

Horoscope

Weather

और पढ़ें