European Sikh issue : ਯੂਰੋਪੀਅਨ ਪਾਰਲੀਮੈਂਟ ਅੰਦਰ ਸਿੱਖ ਵਫਦ ਨੇ ਵਾਈਸ ਪ੍ਰੈਸੀਡੈਂਟ ਨਾਲ ਮੁਲਾਕਾਤ ਕਰ ਆਪਣੀਆਂ ਮੁਸ਼ਕਿਲਾਂ ਬਾਰੇ ਕੀਤੀ ਗੱਲਬਾਤ

SHARE:

(ਨਵੀਂ ਦਿੱਲੀ ਤੋਂ ਮਨਪ੍ਰੀਤ ਸਿੰਘ ਖਾਲਸਾ)

ਯੂਰੋਪ ਅੰਦਰ ਰਹਿ ਰਹੇ ਸਿੱਖਾਂ ਨੂੰ ਧਾਰਮਿਕ ਅਤੇ ਸਮਾਜਿਕ ਮੁਸ਼ਕਿਲਾਂ ਦਾ ਬੀਤੇ ਕਈ ਵਰਿਆਂ ਤੋਂ ਸਾਹਮਣਾ ਕਰਣਾ ਪੈ ਰਿਹਾ ਹੈ ਤੇ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਅਖਬਾਰਾਂ ਵਿਚ ਪੜਨ ਸੁਣਨ ਨੂੰ ਮਿਲਦਾ ਰਹਿੰਦਾ ਹੈ। ਇੰਨ੍ਹਾ ਮੁਸ਼ਕਿਲਾਂ ਤੋਂ ਨਿਜਾਤ ਪਾਉਣ ਲਈ ਸਰਦਾਰ ਬਿੰਦਰ ਸਿੰਘ ਪ੍ਰਧਾਨ ਯੂਰੋਪੀਅਨ ਸਿੱਖ ਓਰਗੇਨਾਈਜ਼ੇਸ਼ਨ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੜੀ ਅੰਦਰ ਉਨ੍ਹਾਂ ਨੇ ਯੂਰੋਪ ਦੇ ਵਾਈਸ ਪ੍ਰੈਸੀਡੈਂਟ ਐਂਟੋਲੀਨਾ ਸਬਰੇਨਾ ਕੋਲ ਇਕ ਉੱਚ ਪੱਧਰੀ ਸਿੱਖ ਵਫਦ ਨਾਲ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਹੈ ਜਿਸ ਤੇ ਉਨ੍ਹਾਂ ਵਲੋਂ ਇਸਤੇ ਹੁੰਗਾਰਾ ਦੇਂਦਿਆ ਕੁਝ ਵੇਰਵੇ ਮੰਗੇ ਗਏ ਹਨ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦੇਂਦਿਆ ਉਨ੍ਹਾਂ ਦਸਿਆ ਕਿ ਸਾਡਾ ਸਿੱਖ ਧਰਮ ਯੂਰੋਪ ਅੰਦਰ ਰਜਿਸਟਰ ਨਾ ਹੋਣ ਕਰਕੇ ਸਾਨੂੰ ਧਾਰਮਿਕ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸ ਵਿਚ ਕਈ ਥਾਵਾਂ ਤੇ ਕਕਾਰਾਂ ਨੂੰ ਪਹਿਨਣ ਤੋਂ ਮਨਾਈ ਹੁੰਦੀ ਹੈ।

ਅਸੀਂ ਵਾਈਸ ਪ੍ਰੈਸੀਡੈਂਟ ਨੂੰ ਵਿਸਥਾਰ ਨਾਲ ਆਪਣੀ ਗੱਲ ਦਸੀ ਹੈ ਤੇ ਉਨ੍ਹਾਂ ਵਲੋਂ ਇਸ ਮਾਮਲੇ ਦਾ ਹੱਲ ਕਢਣ ਲਈ ਸਾਨੂੰ ਭਰੋਸਾ ਦਿੱਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਇਸ ਅਤਿ ਗੰਭੀਰ ਮਸਲੇ ਤੇ ਜੱਥੇਦਾਰ ਅਕਾਲ ਤਖਤ ਸਾਹਿਬ ਜੀ ਦਾ ਯੂਰੋਪ ਦੀ ਪਾਰਲੀਮੈਂਟ ਅੰਦਰ ਸਿੱਖ ਮਸਲਿਆਂ ਲਈ ਸ਼ਿਰਕਤ ਕਰਣੀ ਜਰੂਰੀ ਬਣ ਚੁਕੀ ਹੈ ਕਿਉਕਿ ਉਨ੍ਹਾਂ ਦੀ ਹਾਜ਼ਿਰੀ ਤੋਂ ਬਿਨਾਂ ਇਹ ਮਸਲਾ ਹੱਲ ਨਹੀਂ ਹੋਣਾ ਹੈ ਪਰ ਲਗਾਤਾਰ ਦੋ ਵਾਰ ਪ੍ਰੋਗਰਾਮ ਬਣਨ ਦੇ ਬਾਵਜੂਦ ਤਕਨੀਕੀ ਕਾਰਣਾ ਕਰਕੇ ਓਹ ਹਾਜ਼ਿਰੀ ਨਹੀਂ ਭਰ ਸਕੇ ਜਿਸ ਕਰਕੇ ਇਹ ਮਾਮਲਾ ਹੋਰ ਗੰਭੀਰ ਬਣ ਚੁੱਕਾ ਹੈ।

Gambhir Car Associate Motion Ads Motion Ads

ਇਸ ਮੌਕੇ ਬਿੰਦਰ ਸਿੰਘ ਪ੍ਰਧਾਨ ਯੂਰੋਪੀਅਨ ਸਿੱਖ ਓਰਗੇਨਾਈਜ਼ੇਸ਼ਨ ਵਲੋਂ ਵਾਈਸ ਪ੍ਰੈਸੀਡੈਂਟ ਐਂਟੋਲੀਨਾ ਸਬਰੇਨਾ ਦਾ ਸਨਮਾਨ ਕਰਣ ਦੇ ਨਾਲ ਯਾਦਗਾਰੀ ਮੁਮੇਟੋ ਦਿੱਤਾ ਗਿਆ ਸੀ। ਇਸ ਮੀਟਿੰਗ ਅੰਦਰ ਸ਼ੇਰ ਸਿੰਘ ਆਸਟ੍ਰੇਆ, ਸੁਰਿੰਦਰਜੀਤ ਸਿੰਘ ਪੰਡੋਰੀ ਇਟਲੀ, ਅਪਨੀਤ ਸਿੰਘ ਹਾਲੈਂਡ, ਸੁਰਜੀਤ ਸਿੰਘ ਸਪੇਨ, ਸਿੱਖ ਫੈਡਰੇਸ਼ਨ ਯੂਕੇ ਵਲੋਂ ਪ੍ਰਧਾਨ ਅਮਰੀਕ ਸਿੰਘ ਗਿੱਲ ਅਤੇ ਬੀ ਪੀ ਓ ਦੱਬਿਦਰਜੀਤ ਸਿੰਘ, ਮੋਹਿੰਦਰ ਸਿੰਘ ਫਰਾਂਸ, ਅਮਰੀਕ ਸਿੰਘ ਸਪੇਨ, ਮਨਜੀਤ ਸਿੰਘ ਪੁਰਤਗਾਲ, ਗੁਰਚਰਨ ਸਿੰਘ ਦੇ ਨਾਲ ਹੋਰ ਪਤਵੰਤੇ ਸੱਜਣ ਹਾਜਿਰ ਸਨ।

अभी-अभी

Horoscope

Weather

और पढ़ें